ਹੈਦਰਾਬਾਦ : ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਜਾਣਕਾਰੀ ਮੁਤਾਬਕ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਹੁਣ ਉਨ੍ਹਾਂ ਦੀ ਥਾਂ ਰਿਸ਼ਭ ਪੰਤ ਖੇਡਣਗੇ। ਧਵਨ ਨੂੰ ਆਸਟ੍ਰੇਲੀਆਂ ਵਿਰੁੱਧ ਮੈਚ ਦੌਰਾਨ ਪੈਟ ਕਮਿੰਸ ਦੀ ਗੇਂਦ 'ਤੇ ਖੱਬੇ ਹੱਥ ਦੇ ਅੰਗੂਠੇ 'ਤੇ ਸੱਟ ਲੱਗੀ ਸੀ।
ਸ਼ਿਖ਼ਰ ਧਵਨ ਵਿਸ਼ਵ ਕੱਪ ਤੋਂ ਹੋਏ ਬਾਹਰ ਉਨ੍ਹਾਂ ਨੇ ਇਸ ਦੌਰਾਨ 109 ਗੇਂਦਾਂ 'ਤੇ 117 ਦੌੜਾਂ ਦੀ ਪਾਰੀ ਖੇਡੀ ਸੀ। ਹਾਲਾਂਕਿ ਐਕਸ-ਰੇ ਵਿੱਚ ਫ੍ਰੈਕਚਰ ਨਹੀਂ ਆਇਆ ਸੀ ਪਰ ਸੀਟੀ ਸਕੈਨ ਦੀ ਰਿਪੋਰਟ ਤੋਂ ਸਾਫ਼ ਹੋ ਗਿਆ ਸੀ ਕਿ ਧਵਨ ਨੂੰ ਹੇਅਰ ਲਾਇਨ ਫ੍ਰੈਕਚਰ ਹੈ।
ਸ਼ਿਖ਼ਰ ਧਵਨ ਵਿਸ਼ਵ ਕੱਪ ਤੋਂ ਹੋਏ ਬਾਹਰ ਆਸਟ੍ਰੇਲੀਆ ਵਿਰੁੱਧ ਸੱਟ ਲੱਗਣ ਤੋਂ ਬਾਅਦ ਸ਼ਿਖ਼ਰ ਧਵਨ ਨੂੰ ਸ਼ੁਰੂਆਤ ਵਿੱਚ ਪਹਿਲੇ 10 ਦਿਨਾਂ ਲਈ ਆਰਾਮ ਦਿੱਤਾ ਗਿਆ ਸੀ, ਪਰ ਉਹ ਇਸ ਸਮੇਂ ਦੌਰਾਨ ਸੱਟ ਤੋਂ ਠੀਕ ਨਹੀਂ ਹੋ ਸਕੇ ਜਿਸ ਕਰ ਕੇ ਉਨ੍ਹਾਂ ਨੂੰ ਵਾਪਸ ਭਾਰਤ ਆਉਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ 5 ਖਿਡਾਰੀਆਂ ਨੇ ਤਾਇਕਵਾਂਡੋ ਚੈਂਪੀਅਨਸ਼ਿਪ 'ਚ ਮਾਰੀ ਬਾਜ਼ੀ
ਰਿਸ਼ਭ ਪੰਤ ਪਹਿਲਾਂ ਹੀ ਇੰਗਲੈਂਡ ਪਹੁੰਚ ਚੁੱਕੇ ਹਨ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਹੀ ਧਵਨ ਦੀ ਥਾਂ ਭਾਰਤੀ ਟੀਮ ਵਿੱਚ ਲਈ ਚੁਣੇ ਜਾਣਗੇ।