ਨਵੀਂ ਦਿੱਲੀ : ਵਿਸ਼ਵ ਕੱਪ ਵਿੱਚ ਭਾਰਤੀ ਕ੍ਰਿਕਟ ਟੀਮ ਦਾ ਜਿੱਤਾਂ ਦੀ ਲੜੀ ਜਾਰੀ ਹੈ। ਟੀਮ ਨੇ ਹੁਣ ਤੱਕ 6 ਮੁਕਾਬਲੇ ਖੇਡੇ ਹਨ ਜਿੰਨ੍ਹਾਂ ਵਿੱਚੋਂ 1 ਮੀਂਹ ਕਾਰਨ ਰੱਦ ਹੋ ਗਿਆ ਸੀ ਅਤੇ ਬਾਕੀ ਦੇ 5 ਜਿੱਤੇ ਹਨ। ਫ਼ਿਲਹਾਲ ਭਾਰਤੀ ਟੀਮ ਸੈਮੀਫ਼ਾਈਨਲ ਵਿੱਚ ਪਹੁੰਚਣ ਦੇ ਬਿਲਕੁਲ ਨੇੜੇ ਹਨ।
ਭਾਰਤ ਦਾ ਮੁਕਾਬਲਾ ਮੇਜ਼ਬਾਨ ਟੀਮ ਇੰਗਲੈਂਡ ਨਾਲ ਅੱਜ ਹੋਵੇਗਾ। ਦੋਵੇਂ ਟੀਮਾਂ ਦੀ ਜਰਸੀ ਦਾ ਰੰਗ ਮਿਲਦਾ-ਜੁਲਦਾ ਹੋਣ ਕਾਰਨ ਭਾਰਤੀ ਟੀਮ ਇੰਗਲੈਂਡ ਵਿਰੁੱਧ ਨਵੀਂ ਚਲਾਕੀ ਦੇ ਨਾਲ ਨਵੇਂ ਰੰਗ ਦੀ ਜਰਸੀ ਨਾਲ ਉਤਰਣ ਨੂੰ ਤਿਆਰ ਹੈ। ਫ਼ਿਲਹਾਲ ਉਸ ਤੋਂ ਪਹਿਲਾਂ ਟੀਮ ਇੰਡੀਆਂ ਦਾ ਪਹਿਲਾ ਲੁੱਕ ਇੰਟਰਨੈੱਟ ਤੇ ਵਾਇਰਲ ਹੋ ਰਿਹਾ ਹੈ।