ਪੰਜਾਬ

punjab

By

Published : Jul 6, 2019, 12:43 PM IST

ETV Bharat / sports

CWC 2019 : ਸ਼ੋਇਬ ਮਲਿਕ ਨੇ ਇੱਕ ਦਿਨਾਂ ਕ੍ਰਿਕਟ ਨੂੰ ਕਿਹਾ ਅਲਵਿਦਾ, ਲਾਰਡਜ਼ 'ਚ ਮਿਲੀ ਵਿਦਾਇਗੀ

ਪਾਕਿਸਤਾਨ ਕ੍ਰਿਕਟ ਟੀਮ ਨੇ ਅਨੁਭਵੀ ਬੱਲੇਬਾਜ਼ ਸ਼ੋਇਬ ਮਲਿਕ ਨੇ ਵਿਸ਼ਵ ਕੱਪ 2019 ਤੋਂ ਪਾਕਿਸਤਾਨ ਦੀ ਵਿਦਾਇਗੀ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ।

ਸ਼ੋਇਬ ਮਲਿਕ ਨੇ ਇੱਕ ਦਿਨਾਂ ਕ੍ਰਿਕਟ ਨੂੰ ਕਿਹਾ ਅਲਵਿ

ਨਵੀਂ ਦਿੱਲੀ : ਪਾਕਿਸਤਾਨ ਨੇ ਆਪਣੇ ਆਖ਼ਰੀ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ 94 ਦੌੜਾਂ ਨਾਲ ਮਾਤ ਦਿੱਤੀ। ਮੈਚ ਖ਼ਤਮ ਹੁੰਦੇ ਹੀ ਸ਼ੋਇਬ ਨੇ ਇੱਕ ਦਿਨਾਂ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲਿਆ।

ਅਨੁਭਵੀ ਬੱਲੇਬਾਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਮੈਂ ਇੱਕ ਦਿਨਾਂ ਕ੍ਰਿਕਟ ਤੋਂ ਸੰਨਿਆਸ ਲੈ ਰਿਹਾ ਹਾਂ। ਮੈ ਕੁੱਝ ਸਾਲ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਮੈਂ ਪਾਕਿਸਤਾਨ ਦੇ ਆਖ਼ਰੀ ਵਿਸ਼ਵ ਕੱਪ ਮੈਚ ਤੋਂ ਬਾਅਦ ਸੰਨਿਆਸ ਲਵਾਂਗਾ। ਮੈਂ ਇਸ ਗੱਲ ਤੋਂ ਨਿਰਾਸ਼ ਹਾਂ ਕਿ ਕ੍ਰਿਕਟ ਦੇ ਉਸ ਰੂਪ ਨੂੰ ਅਲਵਿਦਾ ਕਹਿ ਰਿਹਾ ਹਾਂ, ਜਿਸ ਨੇ ਮੈਨੂੰ ਬਹੁਤ ਪਿਆਰ ਦਿੱਤਾ ਸੀ, ਪਰ ਖੁਸ਼ੀ ਇਸ ਗੱਲ ਦੀ ਹੈ ਕਿ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਹੁਣ ਮੇਰੇ ਕੋਲ ਜ਼ਿਆਦਾ ਸਮਾਂ ਹੋਵੇਗਾ।'

ਸ਼ੋਇਬ ਮਲਿਕ ਨੇ ਇੱਕ ਦਿਨਾਂ ਕ੍ਰਿਕਟ ਨੂੰ ਕਿਹਾ ਅਲਵਿਦਾ

ਵਿਸ਼ਵ ਕੱਪ 2019 ਵਿੱਚ ਸ਼ੋਇਬ ਮਲਿਕ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ। ਮਲਿਕ ਨੇ 3 ਮੈਚ ਖੇਡੇ ਹਨ ਜਿੰਨ੍ਹਾਂ ਵਿੱਚ ਉਸ ਨੇ 8 ਦੌੜਾਂ ਹੀ ਬਣਾਈਆਂ ਹਨ। ਵਿਸ਼ਵ ਕੱਪ 2019 ਵਿੱਚ ਮਲਿਕ ਨੇ ਆਪਣਾ ਆਖ਼ਰੀ ਮੈਚ ਭਾਰਤ ਵਿਰੁੱਧ ਖੇਡਿਆ ਸੀ ਜਿਸ ਵਿੱਚ ਉਹ 0 ਤੇ ਆਉਟ ਹੋਏ ਸਨ।

ਇਸ ਤੋਂ ਬਾਅਦ ਹਾਰਿਸ ਸੋਹੇਲ ਨੇ ਸ਼ੋਇਬ ਮਲਿਕ ਦੀ ਥਾਂ ਲਈ ਅਤੇ ਮਲਿਕ ਨੂੰ ਫ਼ਿਰ ਖੇਡਣ ਦਾ ਮੌਕਾ ਨਹੀਂ ਮਿਲਿਆ।

ਇਹ ਵੀ ਪੜ੍ਹੋ : CWC 2019 : ਚੋਟੀ 'ਤੇ ਬਰਕਰਾਰ ਰਹਿਣ ਲਈ ਅੱਜ ਹੋਵੇਗੀ ਜੰਗ, ਭਾਰਤ ਬਨਾਮ ਸ਼੍ਰੀਲੰਕਾ

ਮਲਿਕ ਨੇ 14 ਅਕਤੂਬਰ 1999 ਨੂੰ ਸ਼ਾਰਜਹਾਂ ਵਿੱਚ ਵੈਸਟ ਇੰਡੀਜ਼ ਵਿਰੁੱਧ ਆਪਣੇ ਇੱਕ ਦਿਨਾਂ ਕ੍ਰਿਕਟ ਦੀ ਸ਼ੁਰੂਆਤ ਕੀਤੀ ਸੀ। ਉਹ 20ਵੀਂ ਸਦੀ ਵਿੱਚ ਚੁਣੇ ਗਏ ਉਨ੍ਹਾਂ ਖਿਡਾਰੀਆਂ ਵਿੱਚੋਂ ਸਨ, ਜੋ ਹਾਲੇ ਤੱਕ ਕ੍ਰਿਕਟ ਖੇਡ ਰਹੇ ਸਨ।

ਜਾਣਕਾਰੀ ਮੁਤਾਬਕ ਸ਼ੋਇਬ ਮਲਿਕ ਨੇ ਟੈਸਟ ਕ੍ਰਿਕਟ ਤੋਂ 2015 ਵਿੱਚ ਸੰਨਿਆਸ ਲੈ ਲਿਆ ਸੀ। ਪਾਕਿਸਤਾਨ ਲਈ 287 ਇੱਕ ਦਿਨਾਂ ਮੈਚਾਂ ਵਿੱਚ 34.55 ਦੀ ਔਸਤ ਨਾਲ 7534 ਦੌੜਾਂ ਬਣਾਉਣ ਵਾਲੇ ਸ਼ੋਇਬ ਨੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਸਨ ਕਿ ਉਹ ਵਿਸ਼ਵ ਕੱਪ ਤੋਂ ਬਾਅਦ ਇੱਕ ਦਿਨਾਂ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ। ਉਨ੍ਹਾਂ ਨੇ ਇੱਕ ਦਿਨਾਂ ਮੈਚਾਂ ਵਿੱਚ 9 ਸੈਂਕੜੇ ਤੇ 44 ਅਰਧ-ਸੈਂਕੜੇ ਲਾਏ ਹਨ।

ਪਰ ਟੀ-20 ਕ੍ਰਿਕਟ ਨੂੰ ਹਾਲੇ ਵੀ ਜਾਰੀ ਰੱਖਣਗੇ।

ABOUT THE AUTHOR

...view details