ਨਵੀਂ ਦਿੱਲੀ : ਆਈਸੀਸੀ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਵਿਰੁੱਧ ਮੁਕਾਬਲੇ ਵਿੱਚ ਓਪਨਰ ਸ਼ਿਖ਼ਰ ਧਵਨ ਨੇ ਸ਼ਾਨਦਾਰ ਸੈਂਕੜਾ ਲਾਇਆ। ਸ਼ਿਖ਼ਰ ਦਾ ਇਹ ਤੀਸਰਾ ਵਿਸ਼ਵ ਕੱਪ ਸੈਂਕੜਾ ਹੈ। ਫ਼ਾਰਮ ਨਾਲ ਜੂਝ ਰਹੇ ਸ਼ਿਖ਼ਰ ਨੇ ਇਸ ਮੁਕਾਬਲੇ ਵਿੱਚ ਆਪਣੀ ਲੈਅ ਵਿੱਚ ਵਾਪਸੀ ਕਰਦੇ ਹੋਏ 109 ਗੇਂਦਾਂ ਵਿੱਚ 16 ਚੌਕਿਆਂ ਦੀ ਮਦਦ ਨਾਲ 117 ਦੌੜਾਂ ਬਣਾਈਆਂ ਹਨ। ਉਲਟੇ ਹੱਥ ਦੇ ਬੱਲੇਬਾਜ਼ 33 ਸਾਲਾ ਸ਼ਿਖ਼ਰ ਦਾ 130 ਮੈਚਾਂ ਵਿੱਚ ਇਹ 17ਵਾਂ ਸੈਂਕੜਾ ਹੈ।
world cup 2019 : ਸ਼ਿਖ਼ਰ ਧਵਨ ਨੇ ਵਿਰਾਟ-ਸਹਿਵਾਗ ਨੂੰ ਕੱਢਿਆ ਪਿੱਛੇ - england & whales
ਸ਼ਿਖ਼ਰ ਧਵਨ ਵਿਸ਼ਵ ਕੱਪ ਵਿੱਚ ਸੈਂਕੜੇ ਲਾਉਣ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ 3 ਨੰਬਰ ਤੇ ਪਹੁੰਚ ਗਏ ਹਨ। ਇਸ ਸੂਚੀ ਵਿੱਚ ਚੋਟੀ 'ਤੇ ਸਚਿਨ ਤੇਂਦੁਲਕਰ ਹਨ, ਜਿੰਨ੍ਹਾਂ ਨੇ ਵਿਸ਼ਵ ਕੱਪਾਂ ਵਿੱਚ 6 ਸੈਂਕੜੇ ਲਾਏ ਹਨ।

ਧਵਨ ਨੇ ਸਹਿਵਾਗ-ਵਿਰਾਟ ਨੂੰ ਛੱਡਿਆ ਪਿੱਛੇ
ਸ਼ਿਖ਼ਰ ਧਵਨ ਵਿਸ਼ਵ ਕੱਪ ਵਿੱਚ ਸੈਂਕੜਾ ਲਾਉਣ ਵਾਲੇ ਖਿਡਾਰੀਆਂ ਵਿੱਚ ਤੀਸਰੇ ਨੰਬਰ 'ਤੇ ਪਹੁੰਚ ਗਏ ਹਨ। ਇਸ ਸੂਚੀ ਵਿੱਚ ਚੋਟੀ ਤੇ ਸਚਿਨ ਤੇਂਦੁਲਕਰ ਦਾ ਨਾਂ ਹੈ। ਦੂਸਰੇ ਨੰਬਰ ਤੇ ਸੌਰਵ ਗਾਂਗੁਲੀ ਦਾ ਨਾਂ ਹੈ, ਜਿੰਨ੍ਹਾਂ ਨੇ 4 ਸੈਂਕੜੇ ਲਾਏ ਹਨ। ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਵਰਿੰਦਰ ਸਹਿਵਾਗ ਨੇ 2-2 ਸੈਂਕੜੇ ਲਾਏ ਹਨ।
ICC ਇੱਕ ਦਿਨਾਂ ਟੂਰਨਾਮੈਂਟਾਂ ਵਿੱਚ ਸਭ ਤੋਂ ਜ਼ਿਆਦਾ ਸੈਂਕੜੇ
ਸੌਰਵ ਗਾਂਗੁਲੀ - 7 (32 ਪਾਰੀਆਂ)
ਸਚਿਨ ਤੇਂਦੁਲਕਰ - 7 (58 ਪਾਰੀਆਂ)
ਸ਼ਿਖ਼ਰ ਧਵਨ - 6 (20 ਪਾਰੀਆਂ)
ਕੁਮਾਰ ਸੰਗਾਕਾਰਾ - 6 (56ਪਾਰੀਆਂ)
ਰਿਕੀ ਪੋਂਟਿੰਗ - 6 (60 ਪਾਰੀਆਂ)