ਪੰਜਾਬ

punjab

ETV Bharat / sports

CWC 2019 : ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾ ਕੇ ਫ਼ਾਈਨਲ ਵਿੱਚ ਥਾਂ ਕੀਤੀ ਪੱਕੀ - Old Trafford

ਨਿਊਜ਼ੀਲੈਂਡ ਨੇ ਓਲਟ ਟ੍ਰੈਫਰਡ ਮੈਦਾਨ 'ਤੇ ਖੇਡੇ ਗਏ ਵਿਸ਼ਵ ਕੱਪ 2019 ਦੇ ਸੈਮੀਫ਼ਾਇਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ 18 ਦੌੜਾਂ ਨਾਲ ਹਰਾ ਕੇ ਫ਼ਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ।

ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾ ਕੇ ਫ਼ਾਈਨਲ ਵਿੱਚ ਥਾਂ ਕੀਤੀ ਪੱਕੀ

By

Published : Jul 10, 2019, 9:33 PM IST

Updated : Jul 10, 2019, 11:07 PM IST

ਨਵੀਂ ਦਿੱਲੀ : ਮੰਗਲਵਾਰ ਨੂੰ ਮੀਂਹ ਕਾਰਨ ਪੂਰਾ ਨਾ ਹੋ ਸਕਣ ਵਾਲਾ ਮੈਚ ਬੁੱਧਵਾਰ ਨੂੰ ਪੂਰਾ ਖੇਡਿਆ ਗਿਆ। ਕੀਵੀਆਂ ਨੇ ਭਾਰਤ ਸਾਹਮਣੇ 240 ਦੌੜਾਂ ਦਾ ਟੀਚਾ ਰੱਖਿਆ ਸੀ, ਜਿਸ ਨੂੰ ਭਾਰਤੀ ਟੀਮ ਬਹੁਤ ਸੰਘਰਸ਼ ਤੋਂ ਬਾਅਦ ਵੀ ਹਾਸਲ ਨਹੀਂ ਕਰ ਸਕੀ। ਭਾਰਤੀ ਟੀਮ 49.3 ਓਵਰਾਂ ਵਿੱਚ ਸਾਰੀਆਂ ਵਿਕਟਾਂ ਗੁਆ ਕੇ 221 ਦੌੜਾਂ ਹੀ ਬਣਾ ਸਕੀ।

ਭਾਰਤ ਲਈ ਰਵਿੰਦਰ ਜੁਡੇਜਾ ਨੇ 59 ਗੇਂਦਾਂ ਖੇਡਦਿਆਂ 77 ਦੌੜਾਂ ਬਣਾਈਆਂ ਅਤੇ ਮਹਿੰਦਰ ਸਿੰਘ ਧੋਨੀ ਨੇ 72 ਗੇਂਦਾਂ ਖੇਡਦੇ ਹੋਏ 50 ਦੌੜਾਂ ਬਣਾਈਆਂ। ਇੰਨ੍ਹਾਂ ਦੋਵਾਂ ਖਿਡਾਰੀਆਂ ਵਿੱਚਕਾਰ ਖੇਡੀ ਗਈ ਸੈਂਕੜੇ ਦੀ ਸਾਂਝਦਾਰੀ ਨੇ ਵੀ ਭਾਰਤ ਨੂੰ ਜਿੱਤ ਤੋਂ ਵਾਂਝਾ ਰੱਖਿਆ।

ਇਹ ਵੀ ਪੜ੍ਹੋ : ਨਸ਼ੇ ਦੇ ਸ਼ਿਕਾਰ ਪਤੀ ਦੇ ਇਲਾਜ ਲਈ ਡੈਨਮਾਰਕ ਦੀ ਕੁੜੀ ਆਈ ਪੰਜਾਬ

ਆਖ਼ਰੀ ਦੇ ਓਵਰਾਂ ਵਿੱਚ ਅਹਿਮ ਸਮੇਂ ਉੱਤੇ ਨਿਊਜ਼ੀਲੈਂਡ ਨੇ ਇੰਨ੍ਹਾਂ ਦੋਵੇਂ ਖਿਡਾਰੀਆਂ ਦੀਆਂ ਵਿਕਟਾਂ ਲੈ ਕੇ ਭਾਰਤ ਨੂੰ ਹਰਾਇਆ।

Last Updated : Jul 10, 2019, 11:07 PM IST

ABOUT THE AUTHOR

...view details