ਨਵੀ ਦਿੱਲੀ: ਭਾਰਤੀ ਟੀਮ ਨੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਇਨ੍ਹਾਂ 15 ਵਿੱਚੋਂ ਵਧੀਆ 11 ਖਿਡਾਰੀਆਂ ਨੂੰ ਇਤਿਹਾਸਕ ਫਾਈਨਲ ਵਿੱਚ ਖੇਡਣ ਦਾ ਮੌਕਾ ਮਿਲ ਰਿਹਾ ਹੈ। ਭਾਰਤੀ ਟੀਮ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਨਿਉਜ਼ੀਲੈਂਡ ਖ਼ਿਲਾਫ਼ ਸਾਊਥਏਪਟਨ ਵਿੱਚ 18 ਜੂਨ ਤੋਂ 22 ਜੂਨ ਤੱਕ ਖੇਡੇਗੀ। ਮਯੰਕ ਅਗਰਵਾਲ ਅਤੇ ਕੇਐਲ ਰਾਹੁਲ ਨੂੰ ਇਸ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਰਿਸ਼ਭ ਪੰਤ ਅਤੇ ਰਿਧੀਮਾਨ ਸਾਹਾ ਨੂੰ ਵੀ ਇਸ ਟੀਮ ਵਿੱਚ ਵਿਕਟਕੀਪਰਾਂ ਵਜੋਂ ਸ਼ਾਮਿਲ ਕੀਤਾ ਗਿਆ ਹੈ। ਨਿਊਜ਼ੀਲੈਂਡ ਨੇ ਵੀ ਇਸ ਇਤਿਹਾਸਕ ਫਾਈਨਲ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ।
ਆਲਰਾਉਡਰ ਰਵਿੰਦਰ ਜਡੇਜਾ ਵੀ ਆਪਣੀ ਜਗ੍ਹਾ ਬਣਾਉਣ ਵਿੱਚ ਸਫਲ ਰਿਹਾ ਹੈ। ਦੱਸ ਦੇਈਏ ਕਿ ਜਡੇਜਾ ਸੱਟ ਕਾਰਨ ਇੰਗਲੈਂਡ ਖਿਲਾਫ ਘਰੇਲੂ ਸੀਰੀਜ਼ ਨਹੀਂ ਖੇਡ ਸਕੇ ਸਨ। ਹਨੁਮਾ ਵਿਹਾਰੀ ਨੂੰ ਵੀ 15 ਮੈਂਬਰੀ ਟੀਮ ਵਿਚ ਜਗ੍ਹਾ ਮਿਲੀ ਹੈ। ਇਸ ਤੋਂ ਇਲਾਵਾ ਮਯੰਕ ਅਗਰਵਾਲ, ਕੇ.ਐਲ ਰਾਹੁਲ, ਸ਼ਾਰਦੁਲ ਠਾਕੁਰ, ਵਾਸ਼ਿੰਗਟਨ ਸੁੰਦਰ ਅਤੇ ਐਕਸਰ ਪਟੇਲ ਨੂੰ ਇਸ ਇਤਿਹਾਸਕ ਫਾਈਨਲ ਲਈ ਟੀਮ ਵਿੱਚ ਨਹੀਂ ਚੁਣਿਆ ਗਿਆ ਹੈ। ਇਹ ਇਤਿਹਾਸਕ ਫਾਈਨਲ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਲਈ ਬਹੁਤ ਮਹੱਤਵਪੂਰਨ ਸਾਬਿਤ ਹੋਣ ਜਾ ਰਿਹਾ ਹੈ।
ਜੇ ਭਾਰਤੀ ਟੀਮ ਫਾਈਨਲ ਜਿੱਤਣ ਵਿੱਚ ਸਫਲ ਹੁੰਦੀ ਹੈ, ਤਾਂ ਭਾਰਤ ਕੋਹਲੀ ਦੀ ਕਪਤਾਨੀ ਵਿੱਚ ਪਹਿਲੀ ਵਾਰ ਆਈ.ਸੀ.ਸੀ ਟੂਰਨਾਮੈਂਟ ਜਿੱਤੇਗਾ। ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਤੋਂ ਪਹਿਲਾਂ, ਭਾਰਤੀ ਟੀਮ ਦੇ ਖਿਡਾਰੀਆਂ ਨੇ ਆਪਸ ਵਿੱਚ ਅਭਿਆਸ ਮੈਚ ਖੇਡਿਆ, ਜਿਸ ਵਿੱਚ ਰਿਸ਼ਭ ਪੰਤ ਨੇ ਸੈਂਕੜਾ ਖੇਡ ਕੇ ਵਿਰੋਧੀ ਟੀਮ ਨੂੰ ਤਣਾਅ ਦਿੱਤਾ ਹੈ। ਰੋਹਿਤ ਸ਼ਰਮਾ ਤੋਂ ਇਲਾਵਾ ਜਡੇਜਾ ਨੇ ਵੀ ਅਭਿਆਸ ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ, ਆਪਣੇ ਫਾਰਮ ਵਿੱਚ ਹੋਣ ਦੀ ਖਬਰ ਦਿੱਤੀ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਇਹ ਇਤਿਹਾਸਕ ਫਾਈਨਲ ਬਹੁਤ ਰੋਮਾਂਚਕ ਹੋਣ ਦੀ ਉਮੀਦ ਹੈ।