ਪੰਜਾਬ

punjab

ETV Bharat / sports

ਮੈਚ ਫ਼ਿਕਸਿੰਗ ਨੂੰ ਅਪਰਾਧ ਦੀ ਸ਼੍ਰੇਣੀ 'ਚ ਲਿਆਂਦਾ ਜਾਵੇ: ਜ਼ਹੀਰ ਅੱਬਾਸ - match fixing is a crime

ਜ਼ਹੀਰ ਅੱਬਾਸ ਨੇ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੇ ਪਾਕਿਸਤਾਨ ਵਿੱਚ ਕਈ ਘੋਟਾਲਿਆਂ ਨੂੰ ਅੰਜਾਮ ਦਿੱਤਾ, ਜਿਸ ਨੇ ਕ੍ਰਿਕਟ ਦੇ ਵਿਕਾਸ ਅਤੇ ਸਾਡੇ ਦੇਸ਼ ਦੇ ਚਰਿੱਤਰ ਨੂੰ ਲੈ ਕੇ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ।

ਜ਼ਹੀਰ ਅੱਬਾਸ ਨੇ ਕਿਹਾ- ਮੈਚ ਫ਼ਿਕਸਿੰਗ ਨੂੰ ਅਪਰਾਧ ਦੀ ਸ਼੍ਰੇਣੀ 'ਚ ਲਿਆਂਦਾ ਜਾਵੇ
ਜ਼ਹੀਰ ਅੱਬਾਸ ਨੇ ਕਿਹਾ- ਮੈਚ ਫ਼ਿਕਸਿੰਗ ਨੂੰ ਅਪਰਾਧ ਦੀ ਸ਼੍ਰੇਣੀ 'ਚ ਲਿਆਂਦਾ ਜਾਵੇ

By

Published : Apr 21, 2020, 11:01 PM IST

ਕਰਾਚੀ: ਪਾਕਿਸਤਾਨ ਦੇ ਮਸ਼ਹੂਰ ਬੱਲੇਬਾਜ਼ ਜ਼ਹੀਰ ਅੱਬਾਸ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੇ ਵੀ ਪਾਕਿਸਤਾਨ ਕ੍ਰਿਕਟ ਨੂੰ ਉਸੇ ਤਰ੍ਹਾਂ ਹੀ ਬਰਬਾਦ ਕਰ ਦਿੱਤਾ ਹੈ, ਜਿਸ ਤਰ੍ਹਾਂ 2009 ਵਿੱਚ ਸ਼੍ਰੀਲੰਕਾਈ ਟੀਮ ਦੇ ਉੱਪਰ ਹੋਏ ਅੱਤਵਾਦੀ ਹਮਲੇ ਨੇ ਕੀਤਾ ਸੀ। ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਕ੍ਰਿਕਟ ਮੈਚ ਫ਼ਿਕਸਿੰਗ ਅਤੇ ਸਪਾਟ ਫ਼ਿਕਸਿੰਗ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਲਿਆਉਣ ਦੇ ਲਈ ਸਰਕਾਰ ਤੋਂ ਇਸ ਉੱਤੇ ਕਾਨੂੰਨ ਬਣਾਉਣ ਲਈ ਕਿਹਾ ਹੈ।

ਜ਼ਹੀਰ ਅੱਬਾਸ।

ਅੱਬਾਸ ਨੇ ਕਿਹਾ ਕਿ ਪਾਕਿਸਤਾਨ ਬੋਰਡ ਦੇ ਲਈ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਅਸੀਂ ਕਾਫ਼ੀ ਲੰਮੇ ਸਮੇਂ ਤੋਂ ਭ੍ਰਿਸ਼ਟਾਚਾਰ ਦੇ ਨਾਲ ਨਰਮ ਰਵੱਈਆ ਅਪਣਾਉਂਦੇ ਆ ਰਹੇ ਹਾਂ। ਭ੍ਰਿਸ਼ਟਾਚਾਰੀਆਂ ਨੇ ਪਾਕਿਸਤਾਨ ਵਿੱਚ ਕਈ ਵੱਡੇ ਘੋਟਾਲਿਆਂ ਨੂੰ ਅੰਜਾਮ ਦਿੱਤਾ, ਜਿਸ ਨੇ ਕ੍ਰਿਕਟ ਦੇ ਵਿਕਾਸ ਅਤੇ ਸਾਡੇ ਦੇਸ਼ ਦੇ ਚਰਿੱਤਰ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ।

ਉਨ੍ਹਾਂ ਨੇ ਕਿਹਾ ਕਿ ਜੇ ਸ਼੍ਰੀਲੰਕਾ ਟੀਮ ਦੀ ਬੱਸ ਉੱਤੇ ਅੱਤਵਾਦੀ ਹਮਲੇ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ ਤਾਂ ਹੀ ਸਾਡੀ ਟੀਮ ਨੂੰ ਵਿਦੇਸ਼ ਵਿੱਚ ਜਾ ਕੇ ਖੇਡਣ ਦੇ ਲਈ ਮਜਬੂਰ ਹੋਣਾ ਪਿਆ ਹੈ। ਉੱਥੇ ਹੀ ਦੂਸਰੇ ਪਾਸੇ ਕਈ ਸਾਲਾਂ ਤੋਂ ਚੱਲੇ ਆ ਰਹੇ ਭ੍ਰਿਸ਼ਟਾਚਾਰ ਨੇ ਵੀ ਸਾਡੀ ਕ੍ਰਿਕਟ ਨੂੰ ਘੱਟ ਨੁਕਸਾਨ ਨਹੀਂ ਪਹੁੰਚਾਇਆ ਹੈ।

ਸਾਬਕਾ ਕਪਤਾਨ ਨੇ ਕਿਹਾ ਕਿ ਏਨੇ ਸਾਲਾਂ ਤੋਂ ਪਾਕਿਸਤਾਨ ਕ੍ਰਿਕਟ ਨੂੰ ਕਈ ਵਧੀਆ ਖਿਡਾਰੀਆਂ ਨੂੰ ਗੁਆਉਣਾ ਪਿਆ ਹੈ। ਨਾਲ ਹੀ ਅਸੀਂ ਦੁਨੀਆ ਭਰ ਦੇ ਕ੍ਰਿਕਟਰਾਂ ਨੂੰ ਗ਼ਲਤ ਸੰਦੇਸ਼ ਵੀ ਦਿੱਤਾ ਹੈ ਅਤੇ ਉਨ੍ਹਾਂ ਨੂੰ ਵੀ ਲਾਲਚ ਦਿੱਤਾ ਅਤੇ ਭ੍ਰਿਸ਼ਟ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਅੱਬਾਸ ਨੇ ਕਿਹਾ ਕਿ ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ ਕਿਉਂਕਿ ਕ੍ਰਿਕਟਰ ਸਭ ਤੋਂ ਜ਼ਿਆਦਾ ਭ੍ਰਿਸ਼ਟਾਚਾਰ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕਹਿੰਦਾ ਹਾਂ ਕਿ ਕੋਈ ਵੀ ਨਹੀਂ ਬਚਣਾ ਚਾਹੀਦਾ ਕਿਉਂਕਿ ਇਹ ਸਭ ਤੋਂ ਖ਼ਰਾਬ ਚੀਜ਼ ਹੈ ਜੋ ਇੱਕ ਕ੍ਰਿਕਟਰ ਆਪਣੇ ਦੇਸ਼, ਟੀਮ ਅਤੇ ਖੇਡ ਦੇ ਲਈ ਕਰਦਾ ਹੈ।

ਇਸ ਤੋਂ ਪਹਿਲਾਂ ਪੀਸੀਬੀ ਚੇਅਰਮੈਨ ਅਹਿਸਾਨ ਮਨੀ ਨੇ ਕਿਹਾ ਸੀ ਕਿ ਮੈਂ ਪਹਿਲਾਂ ਹੀ ਇਸ ਬਾਰੇ ਵਿੱਚ ਸਰਕਾਰ ਨਾਲ ਗੱਲਬਾਤ ਕਰ ਚੁੱਕਾ ਹਾਂ ਕਿਉਂਕਿ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਵਰਗੇ ਦੇਸ਼ ਪਹਿਲਾਂ ਹੀ ਮੈਚ ਫ਼ਿਕਸਿੰਗ ਨੂੰ ਅਪਰਾਧ ਦੀ ਸ਼੍ਰੇਣੀ ਵਿੱਚ ਲਿਆ ਚੁੱਕੇ ਹਾਂ। ਪੀਸੀਬੀ ਉਸ ਪ੍ਰਕਿਰਿਆ ਨੂੰ ਨਜ਼ਦੀਕ ਤੋਂ ਸਮਝ ਰਿਹਾ ਹੈ, ਜਿਸ ਨੂੰ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਮੈਚ ਫ਼ਿਕਸਰਾਂ ਵਿਰੁੱਧ ਕਾਨੂੰਨ ਬਣਾਉਣ ਦੌਰਾਨ ਬਣਾਇਆ ਸੀ। ਅੱਬਾਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਕਪਤਾਨ ਜਾਵੇਦ ਮਿਆਂਦਾਦ ਨੇ ਕਿਹਾ ਸੀ ਕਿ ਮੈਚ ਫ਼ਿਕਸਿੰਗ ਕਰਨ ਵਾਲੇ ਕ੍ਰਿਕਟਰਾਂ ਨੂੰ ਫ਼ਾਂਸੀ ਉੱਤੇ ਚੜ੍ਹਾ ਦੇਣਾ ਚਾਹੀਦਾ ਹੈ।

ABOUT THE AUTHOR

...view details