ਗੁਵਾਹਾਟੀ: ਸੀਏਏ ਦੇ ਮੁੱਦੇ ਬਾਰੇ ਬੋਲਦਿਆਂ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ, "ਮੈਂ ਇਸ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੂਰੀ ਜਾਣਕਾਰੀ ਲਏ ਬਗੈਰ ਅਜਿਹੇ ਸੰਵੇਦਨਸ਼ੀਲ ਮੁੱਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਗੇ।
ਸੀਏਏ ਉੱਤੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਗੁਵਾਹਾਟੀ ਵਿੱਚ ਵੀ ਵਿਰੋਧ ਦੀ ਹਵਾ ਤੇਜ਼ ਸੀ। ਸਾਰੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ, ਐਤਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਮੈਚ ਖੇਡਿਆ ਜਾਣਾ ਹੈ।
ਪਹਿਲੇ ਟੀ -20 ਦੀ ਸ਼ੁਰੂਆਤ 'ਤੇ ਵਿਰਾਟ ਨੇ ਕਿਹਾ, "ਇਸ ਮਾਮਲੇ (ਸੀਏਏ) 'ਤੇ ਮੈਂ ਗੈਰ-ਜ਼ਿੰਮੇਵਾਰਾਨਾ ਕੁਝ ਨਹੀਂ ਕਹਿਣਾ ਚਾਹੁੰਦਾ, ਜਿਸ ਨੂੰ ਲੈ ਕੇ ਉਨ੍ਹਾਂ ਦੇ ਵੱਖਰੇ ਵਿਚਾਰ ਹਨ। ਮੈਨੂੰ ਪੂਰੀ ਜਾਣਕਾਰੀ ਲੈਣ ਦੀ ਜ਼ਰੂਰਤ ਹੈ, ਇਸਦਾ ਕੀ ਮਤਲਬ ਹੈ?, ਇਹ ਜਾਣਨਾ ਮਹੱਤਵਪੂਰਨ ਹੈ" ਇਸ ਤੋਂ ਬਾਅਦ, ਮੈਂ ਆਪਣੇ ਵਿਚਾਰ ਜ਼ਿੰਮੇਵਾਰੀ ਨਾਲ ਦਿਆਂਗਾ"
ਉਨ੍ਹਾਂ ਨੇ ਕਿਹਾ, "ਜਦੋਂ ਤੁਸੀਂ ਕੁਝ ਕਹਿੰਦੇ ਹੋ, ਤਾਂ ਕੋਈ ਹੋਰ ਕੁਝ ਕਹਿੰਦਾ ਹੈ। ਇਸਲਈ, ਮੈਂ ਕਿਸੇ ਵੀ ਤਰ੍ਹਾਂ ਅਜਿਹੇ ਮੁੱਦੇ 'ਚ ਫਸਣਾ ਪਸੰਦ ਨਹੀਂ ਕਰਾਂਗਾ ਜਿਸ ਬਾਰੇ ਮੈਂ ਪੂਰੀ ਤਰ੍ਹਾਂ ਜਾਣੂ ਨਹੀਂ ਹਾਂ।" ਪਿਛਲੇ ਮਹੀਨੇ ਸੀਏਏ ਨੂੰ ਲੈ ਕੇ ਅਸਾਮ ਵਿੱਚ ਹੋਏ ਵਿਰੋਧ ਦੇ ਮੱਦੇਨਜ਼ਰ, ਗੁਵਾਹਾਟੀ ਵਿੱਚ ਖੇਡੇ ਗਏ ਮੈਚ ਨੂੰ ਵੀ ਸੰਕਟ ਨੇ ਘੇਰ ਲਿਆ ਸੀ, ਪਰ ਪ੍ਰਬੰਧਕਾਂ ਨੇ ਮੈਚ ਦੇ ਪ੍ਰਬੰਧਨ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦੀਆਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਹੈ।
ਅਸਾਮ ਕ੍ਰਿਕਟ ਐਸੋਸੀਏਸ਼ਨ (ਏਸੀਏ) ਪਹਿਲਾਂ ਹੀ ਸਾਫ਼ ਕਰ ਚੁਕੀ ਹੈ ਕਿ ਬਰਸਾਪਾਰਾ ਕ੍ਰਿਕੇਟ ਸਟੇਡੀਅਮ ਵਿੱਚ ਮੋਬਾਈਲ, ਪਰਸ ਨਹੀਂ ਲੈ ਕੇ ਜਾ ਸਕਦੇ। ਇਸ ਤੋਂ ਇਲਾਵਾ ਬੈਨਰਾਂ ਅਤੇ ਪੋਸਟਰਾਂ 'ਤੇ ਵੀ ਪਾਬੰਦੀ ਲਗਾਈ ਗਈ ਹੈ।