ਲੰਦਨ: ਵਿਸ਼ਵਕੱਪ 2019 ਦਾ ਫ਼ਾਈਨਲ ਮੁਕਾਬਲਾ ਅੱਜ ਦੁਪਹਿਰ 3 ਵਜੇ ਖੇਡਿਆ ਜਾਵੇਗਾ। ਮੇਜ਼ਬਾਨੀ ਇੰਗਲੈਂਡ ਤੇ ਨਿਊਜ਼ੀਲੈਂਡ ਦੀਆਂ ਟੀਮਾਂ ਇੱਕ-ਦੂਜੇ ਦੇ ਸਾਹਮਣੇ ਹੋਣਗੀਆਂ। ਨਿਊਜ਼ੀਲੈਂਡ ਭਾਰਤ ਨੂੰ ਹਰਾ ਕੇ ਤੇ ਇੰਗਲੈਂਡ ਆਸਟ੍ਰੇਲੀਆ ਟੀਮ ਨੂੰ ਹਰਾਉਣ ਤੋਂ ਬਾਅਦ ਫਾਈਨਲ 'ਚ ਪੁੱਜੀ ਹੈ।
ਵਿਸ਼ਵ ਕੱਪ 2019: 23 ਸਾਲ ਬਾਅਦ ਕ੍ਰਿਕਟ ਨੂੰ ਮਿਲੇਗਾ ਨਵਾਂ ਚੈਂਪੀਅਨ - ਵਿਸ਼ਵ ਕੱਪ 2019
ਅੱਜ ਵਿਸ਼ਵ ਕੱਪ ਦਾ ਫ਼ਾਈਨਲ ਮੁਕਾਬਲਾ ਹੈ ਜੋ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਣਾ ਹੈ। 23 ਸਾਲ ਬਾਅਦ ਕ੍ਰਿਕਟ ਨੂੰ ਮਿਲੇਗਾ ਨਵਾਂ ਵਿਸ਼ਵ ਚੈਂਪੀਅਨ।
ਡਿਜ਼ਾਈਨ ਫ਼ੋਟੋ
ਮੈਚ ਤੋਂ ਪਹਿਲਾਂ ਨਿਊਜ਼ੀਲੈਂਡ ਟੀਮ ਦੇ ਕਪਤਾਨ ਕੇਨ ਵਿਲਿਅਮਸਨ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਮੈਚ 'ਚ ਬੁਨਿਆਦੀ ਚੀਜ਼ਾਂ ਨੂੰ ਸਹੀ ਰੱਖਣ 'ਤੇ ਹੈ। ਉਨ੍ਹਾਂ ਕਿਹਾ ਕਿ ਖੇਡਦੇ ਹੋਏ ਵੱਖ-ਵੱਖ ਤਰ੍ਹਾਂ ਦੀਆਂ ਅਜਿਹੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਧਿਆਨ ਭਟਕਾਉਂਦੀਆਂ ਹਨ।
ਦੂਜੇ ਪਾਸੇ, ਇੰਗਲੈਂਡ ਟੀਮ ਦੇ ਕਪਤਾਨ ਇਯੋਨ ਮੋਰਗਨ ਨੇ ਕਿਹਾ, "ਮੈਂ ਫਾਈਨਲ ਮੈਚ ਨੂੰ ਲੈ ਕੇ ਉਤਸ਼ਾਹਤ ਹਾਂ। ਅਸੀਂ ਇਸ ਦਾ ਆਨੰਦ ਲੈਣਾ ਚਾਹੁੰਦੇ ਹਾਂ। ਇਹ ਵਿਸ਼ਵ ਕੱਪ ਦਾ ਫ਼ਾਈਨਲ ਹੈ ਤੇ ਇਸ 'ਚ ਕੁੱਝ ਵੀ ਹੋ ਸਕਦਾ ਹੈ।"
Last Updated : Jul 14, 2019, 10:37 AM IST