ਪੰਜਾਬ

punjab

Women's T20 world cup: ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਕੀਤਾ ਚਿੱਤ

By

Published : Feb 27, 2020, 12:55 PM IST

ਮੈਲਬਰਨ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡੇ ਜਾ ਰਹੇ ਵਿਸ਼ਵ ਕੱਪ ਦੇ ਟੀ-20 ਮੁਕਾਬਲੇ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਭਾਰਤ ਵਿਸ਼ਨ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ।

Women's T20 world cup: ਭਾਰਤ ਨੇ ਕੀਵੀਆਂ ਨੂੰ 4 ਦੌੜਾਂ ਦਾ ਹਰਾਇਆ
Women's T20 world cup: ਭਾਰਤ ਨੇ ਕੀਵੀਆਂ ਨੂੰ 4 ਦੌੜਾਂ ਦਾ ਹਰਾਇਆ

ਮੈਲਬਰਨ: ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਆਪਣੇ ਤੀਜੇ ਮੈਚ ਵਿੱਚ ਭਾਰਤੀ ਟੀਮ ਨੇ ਕੀਵੀਆਂ ਨੂੰ 4 ਦੌੜਾਂ ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਭਾਰਤ ਵਿਸ਼ਨ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ ਨਿਊਜ਼ੀਲੈਂਡ ਨੂੰ 134 ਦੌੜਾਂ ਦਾ ਟੀਚਾ ਦਿੱਤਾ ਸੀ।

134 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਉੱਤਰੀ ਨਿਊਜ਼ੀਲੈਂਡ ਦੀ ਟੀਮ ਲਈ ਕੈਟੀ ਮਾਰਟਿਨ ਨੇ 28 ਗੇਂਦਾਂ ਵਿੱਚ 25 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਮੈਡੀ ਗ੍ਰੀਨ ਨੇ 23 ਗੇਂਦਾਂ 'ਤੇ 24 ਦੌੜਾਂ ਬਣਾਈਆਂ। ਇਨ੍ਹਾਂ ਤੋਂ ਬਿਨ੍ਹਾਂ ਕੋਈ ਵੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡਿਵਾਈਨ 21 ਗੇਂਦਾਂ ਵਿੱਚ 14 ਦੌੜਾਂ ਬਣਾ ਕੇ ਪੂਨਮ ਯਾਦਵ ਦਾ ਸ਼ਿਕਾਰ ਬਣੀ।

ਇਹ ਵੀ ਪੜ੍ਹੋ: ਮਾਰੀਆ ਸ਼ਾਰਾਪੋਵਾ ਨੇ ਕੀਤਾ ਸੰਨਿਆਸ ਦਾ ਐਲਾਨ

ਇਸ ਤੋਂ ਪਹਿਲਾਂ ਭਾਰਤ ਲਈ ਬੱਲੇਬਾਜ਼ੀ ਕਰਨ ਉੱਤਰੀ ਸ਼ੇਫਾਲੀ ਵਰਮਾ ਨੇ 46 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸਮ੍ਰਿਤੀ ਮੰਧਾਨਾ (11), ਜੈਮੀਮਾ ਰੌਡਰਿਗਜ਼ (10), ਹਰਮਨਪ੍ਰੀਤ ਕੌਰ (1), ਦੀਪਤੀ ਸ਼ਰਮਾ (8), ਵੇਦ ਕ੍ਰਿਸ਼ਣਾਮੂਰਤੀ (6) ਸਸਤੇ ਵਿੱਚ ਪਵੇਲੀਅਨ ਪਰਤ ਗਈਆਂ। ਤਾਨੀਆ ਭਾਟੀਆ ਨੇ 23 ਦੌੜਾਂ ਬਣਾਈਆਂ ਅਤੇ ਸ਼ਿਖਾ ਪਾਂਡੇ ਅਜੇਤੂ ਰਹੀ।

ਉਥੇ ਹੀ ਨਿਊਜ਼ੀਲੈਂਡ ਦੀ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਲੀ ਤੁਹੁਹੂ, ਸੋਫੀ ਡਿਵਾਇਨ ਅਤੇ ਲੀਗ ਕਾਸਪੇਰੇਕ ਨੇ ਇੱਕ-ਇੱਕ ਵਿਕਟ ਲਈ। ਰੋਜ਼ਮੈਰੀ ਮੈਰ ਅਤੇ ਅਮੇਲਿਆ ਕੇਰ ਦੇ ਖਾਤੇ ਵਿੱਚ 2-2 ਵਿਕਟਾਂ ਲਿੱਤੀਆਂ।

ABOUT THE AUTHOR

...view details