ਮੈਲਬਰਨ: ਭਾਰਤੀ ਮਹਿਲਾ ਕ੍ਰਿਕਟ ਟੀਮ ਪਹਿਲੀ ਵਾਰ ਟੀ -20 ਵਿਸ਼ਵ ਕੱਪ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚੀ ਹੈ ਅਤੇ ਖਿਤਾਬ ਲਈ ਉਸ ਦਾ ਸਾਹਮਣਾ ਉਸ ਟੀਮ ਨਾਲ ਹੈ ਜੋ ਚਾਰ ਵਾਰ ਚੈਂਪੀਅਨ ਰਹਿ ਚੁੱਕੀ ਹੈ।
ਭਾਰਤੀ ਟੀਮ 2009, 2010 ਅਤੇ 2018 ਵਿੱਚ ਹੁਣ ਤੱਕ 3 ਵਾਰ ਸੈਮੀਫਾਈਨਲ ਵਿੱਚ ਪਹੁੰਚੀ ਹੈ। ਵਿਸ਼ਵ ਦੀ ਨੰਬਰ-1 ਟੀਮ ਆਸਟਰੇਲੀਆ ਨੇ ਨੰਬਰ-4 ਟੀਮ ਭਾਰਤ ਤੋਂ ਕੁੱਲ 31 ਮੈਚਾਂ ਵਿੱਚੋਂ 26 ਮੈਚ ਜਿੱਤੇ ਹਨ।
ਇਹ ਵੀ ਪੜ੍ਹੋ: ਮਹਿਲਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਲਈ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੂਲੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ
ਫਿਲਹਾਲ ਭਾਰਤ ਨੇ ਆਸਟ੍ਰੇਲੀਆ ਦੇ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਵਿਸ਼ਵ ਕੱਪ 2020 ਦੇ ਪਹਿਲੇ ਮੈਚ ਵਿੱਚ ਆਸਟ੍ਰੇਲੀਆ ਨੂੰ 17 ਦੌੜਾਂ ਨਾਲ ਮਾਤ ਦਿੱਤੀ ਸੀ।
ਫਾਈਨਲ ਮੁਕਾਬਲੇ ਵਿੱਚ ਟਾਸ ਵੱਡੀ ਭੂਮਿਕਾ ਅਦਾ ਕਰੇਗਾ। ਭਾਰਤ ਨੂੰ ਆਸਟ੍ਰੇਲੀਆ ਦੇ ਸਾਹਮਣੇ ਵੱਡਾ ਟੀਚਾ ਰੱਖਣਾ ਪਵੇਗਾ। ਟੂਰਨਾਮੈਂਟ ਵਿੱਚ ਭਾਰਤੀ ਯੂਵਾ ਖ਼ਿਡਾਰੀ ਚੰਗੀ ਫਾਰਮ ਵਿੱਚ ਹਨ ਪਰ ਸੀਨੀਅਰ ਖਿਡਾਰੀ ਹਰਮਨਪ੍ਰੀਤ ਕੌਰ ਅਤੇ ਸਮਰਿਤੀ ਮੰਧਾਨਾ ਨੂੰ ਵੀ ਵੱਡੀ ਜ਼ਿੰਮੇਵਾਰੀ ਲੈਣੀ ਪਵੇਗੀ।
ਹਾਲਾਂਕਿ ਆਸਟ੍ਰੇਲੀਆਈ ਟੀਮ ਵੱਡੇ ਮੈਚ ਦੇ ਦਬਾਅ 'ਚ ਖੇਡਣ ਦੀ ਮਾਹਿਰ ਹੈ ਪਰ ਭਾਰਤ ਵੀ ਪਹਿਲੇ ਮੈਚ ਵਿੱਚ ਜਿੱਤਣ ਤੋਂ ਬਾਅਦ ਹੌਂਸਲੇ ਵਿੱਚ ਉੱਤਰੇਗੀ।