ਪੰਜਾਬ

punjab

ETV Bharat / sports

ਮਹਿਲਾ ਕ੍ਰਿਕਟ : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਦਿੱਤੀ ਮਾਤ, 2-0 ਨਾਲ ਜੇਤੂ - women cricket

ਚੌਥੇ ਟੀ20 ਅੰਤਰ-ਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫ਼ਰੀਕਾ ਨੂੰ 51 ਦੌਰਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤ ਨੇ ਪਹਿਲੇ ਮੈਚ ਵਿੱਚ 11 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ ਜਦਕਿ ਦੂਸਰਾ ਅਤੇ ਤੀਸਰਾ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ।

ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਦਿੱਤੀ ਮਾਤ, 2-0 ਨਾਲ ਜੇਤੂ

By

Published : Oct 1, 2019, 11:53 PM IST

ਸੂਰਤ : ਨੌਜਵਾਨ ਬੱਲੇਬਾਜ਼ ਸ਼ੈਫ਼ਾਲੀ ਵਰਮਾ ਅਤੇ ਜੇਮਿਮਾ ਰੋਡ੍ਰਿਗਸ ਦੀ ਵਧੀਆ ਪਾਰੀਆਂ ਅਤੇ ਲੈਗ ਸਪਿਨਰ ਪੂਨਮ ਯਾਦਮ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬੌਦਲਤ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਚੌਥੇ ਟੀ20 ਅੰਤਰ ਰਾਸ਼ਟਰੀ ਕ੍ਰਿਕਟ ਮੈਚ ਵਿੱਚ 51 ਦੌੜਾਂ ਨਾਲ ਕਰਾਰੀ ਮਾਤ ਦਿੱਤੀ। ਇਸ ਜਿੱਤ ਨਾਲ 5 ਮੈਚਾਂ ਦੀ ਲੜੀ ਵਿੱਚ ਭਾਰਤ 2-0 ਨਾਲ ਜੇਤੂ ਤੌਰ ਉੱਤੇ ਅੱਗੇ ਹੋ ਗਿਆ ਹੈ।

ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਦਿੱਤੀ ਮਾਤ, 2-0 ਨਾਲ ਜੇਤੂ

ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਿਤ 17 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਨਾਲ 140 ਦੌੜਾਂ ਬਣਾਈਆਂ। ਦੱਖਣੀ ਅਫ਼ਰੀਕਾ ਦੀ ਟੀਮ ਨੇ ਇਸ ਦੇ ਜਵਾਬ ਵਿੱਚ 7 ਵਿਕਟਾਂ ਦੇ ਨੁਕਸਾਨ ਨਾਲ 89 ਦੌੜਾਂ ਹੀ ਬਣਾਈਆਂ। ਭਾਰਤ ਨੇ ਪਹਿਲੇ ਮੈਚ ਵਿੱਚ 11 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ ਜਦਕਿ ਦੂਸਰਾ ਅਤੇ ਤੀਸਰਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇੰਨ੍ਹਾਂ ਦੋਵਾਂ ਟੀਮਾਂ ਵਿਚਕਾਰ 5ਵਾਂ ਟੀ20 ਮੈਚ 4 ਅਕਤੂਬਰ ਨੂੰ ਖੇਡਿਆ ਜਾਵੇਗਾ।

ਆਪਣੇ ਪਹਿਲੇ ਮੈਚ ਵਿੱਚ ਖਾਤੇ ਖੋਲ੍ਹਣ ਵਿੱਚ ਅਸਫ਼ਲ ਰਹੀ 15 ਸਾਲਾ ਸ਼ੈਫ਼ਾਲੀ ਨੇ ਦੱਖਣੀ ਅਫ਼ਰੀਕਾ ਦੀ ਮਾੜੀ ਫਿਲਡਿੰਗ ਦਾ ਫ਼ਾਇਦਾ ਲੈਂਦੇ ਹੋਏ 33 ਗੇਂਦਾਂ ਉੱਤੇ 5 ਚੌਕਿਆ ਅਤੇ 2 ਛੱਕਿਆ ਦੀ ਮਦਦ ਨਾਲ 46 ਦੌੜਾਂ ਬਣਾਈਆਂ ਜਦਕਿ ਰੋਡ੍ਰਿਗਸ ਨੇ 22 ਗੇਂਦਾਂ ਉੱਤੇ 33 ਦੌੜਾਂ ਦੀ ਪਾਰੀ ਖੇਡੀ।

ਦੱਖਣੀ ਅਫ਼ਰੀਕਾ ਬੱਲੇਬਾਜ਼ ਮੁਸ਼ਕਿਲ ਟੀਚੇ ਦਾ ਸਾਹਮਣਾ ਕਰਦੇ ਸ਼ੁਰੂ ਤੋਂ ਜੂਝਦੀ ਰਹੀ। ਭਾਰਤੀ ਸਪਿਨਰਾਂ ਨੇ ਉਨ੍ਹਾਂ ਉੱਤੇ ਰੋਕ ਲਾਈ ਰੱਖੀ। ਪੂਨਮ ਯਾਦਵ ਨੇ 3 ਓਵਰਾਂ 13 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਰਾਧਾ ਯਾਦਵ (16 ਦੌੜਾਂ ਦੇ ਕੇ) ਅਤੇ ਦੀਪਤੀ ਸ਼ਰਮਾ (4 ਓਵਰਾਂ ਵਿੱਚ 19 ਦੌੜਾਂ ਦੇ ਕੇ 1 ਵਿਕਟ) ਨੇ ਉਨ੍ਹਾਂ ਦਾ ਵਧੀਆ ਸਾਥ ਦਿੱਤਾ।

ABOUT THE AUTHOR

...view details