ਨਵੀਂ ਦਿੱਲੀ: ਬੀਸੀਸੀਆਈ ਦੀ ਚੋਣ ਕਮੇਟੀ ਨੇ 12 ਜਨਵਰੀ ਨੂੰ ਨਿਊਜ਼ੀਲੈਂਡ ਦੌਰੇ ਲਈ ਭਾਰਤੀ ਟੀ-20 ਟੀਮ ਦਾ ਐਲਾਨ ਕੀਤਾ ਸੀ। ਸ੍ਰੀਲੰਕਾ ਖ਼ਿਲਾਫ਼ ਸੀਰੀਜ਼ 'ਚ ਛੁੱਟੀ 'ਤੇ ਗਏ ਰੋਹਿਤ ਸ਼ਰਮਾ ਦੀ ਟੀਮ 'ਚ ਵਾਪਸੀ ਹੋਈ ਹੈ। ਪਰ ਪੁਣੇ ਵਿੱਚ ਖੇਡੇ ਗਏ ਆਖ਼ਰੀ ਟੀ-20 ਮੈਚ ਦੀ ਪਲੇਇੰਗ ਇਲੈਵਨ ਦਾ ਹਿੱਸਾ ਰਹੇ ਸੰਜੂ ਸੈਮਸਨ ਨੂੰ ਥਾਂ ਨਹੀਂ ਮਿਲੀ ਹੈ।
ਹੋਰ ਪੜ੍ਹੋ: BCCI ਨੇ ਕੇਂਦਰੀ ਕਾਨਟਰੈਕਟ ਖਿਡਾਰੀਆਂ ਦੀ ਲਿਸਟ 'ਚੋਂ ਧੋਨੀ ਦਾ ਨਾਂਅ ਕੀਤਾ ਬਾਹਰ
ਟੀਮ ਤੋਂ ਬਾਹਰ ਹੋਣ ਤੋਂ ਬਾਅਦ ਸੰਜੂ ਸੈਮਸਨ ਨੇ ਕੌਮਾ (,) ਲਿਖ ਕੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਉੱਤੇ ਟਵੀਟ ਕੀਤਾ ਹੈ, ਜੋ ਕੀ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਕ੍ਰਿਕੇਟ ਪ੍ਰਸ਼ੰਸਕ ਇਸ ਦੇ ਕਈ ਅਰਥਾਂ ਕੱਢ ਰਹੇ ਹਨ। ਬਹੁਤ ਸਾਰੇ ਯੂਜ਼ਰਸ ਉਨ੍ਹਾਂ ਨੂੰ ਟੀਮ ਦੀ ਚੋਣ ਨਾਲ ਜੋੜ ਰਹੇ ਹਨ ਅਤੇ ਇਸ ਬਾਰੇ ਬੀਸੀਸੀਆਈ ਤੋਂ ਵੀ ਪੁੱਛਗਿੱਛ ਕਰ ਰਹੇ ਹਨ।
ਹੋਰ ਪੜ੍ਹੋ: ICC ਮਹਿਲਾ ਟੀ-20 ਵਰਲਡ ਕੱਪ ਲਈ ਆਸਟ੍ਰੇਲੀਆਈ ਟੀਮ ਦਾ ਐਲਾਨ
ਦੱਸਣਯੋਗ ਹੈ ਕਿ ਘਰੇਲੂ ਕ੍ਰਿਕੇਟ ਵਿੱਚ ਵੱਡੇ ਪ੍ਰਦਰਸ਼ਨ ਤੋਂ ਬਾਅਦ ਰਾਸ਼ਟਰੀ ਟੀਮ ਵਿੱਚ ਚੁਣੇ ਗਏ ਸੰਜੂ ਸੈਮਸਨ ਨੂੰ ਜ਼ਿਆਦਾਤਰ ਸਮਾਂ ਬੈਂਚ 'ਤੇ ਬੈਠਣਾ ਪਿਆ ਸੀ। ਵਿਕਟ-ਕੀਪਰ ਵੱਜੋਂ ਖੇਡਣ ਵਾਲਾ ਰਿਸ਼ਭ ਪੰਤ ਇਸ ਸਮੇਂ ਦੌਰਾਨ ਕਾਫ਼ੀ ਮਾੜੀ ਪ੍ਰੀਸਥਿਤੀਆਂ ਵਿੱਚੋਂ ਗੁਜ਼ਰ ਰਿਹਾ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਲਗਾਤਾਰ ਟੀਮ ਵਿੱਚ ਖਿਡਾਇਆ ਗਿਆ। ਸੋਸ਼ਲ ਮੀਡੀਆ 'ਤੇ ਕਈ ਵਾਰ ਪ੍ਰਸ਼ੰਸਕਾਂ ਨੇ ਰਿਸ਼ਭ ਪੰਤ ਦੀ ਜਗ੍ਹਾ ਸੰਜੂ ਸੈਮਸਨ ਨੂੰ ਖਿਡਾਉਣ ਦੀ ਮੰਗ ਵੀ ਕੀਤੀ।