ਪੰਜਾਬ

punjab

ETV Bharat / sports

ਕੀ ਰਿਚਾ ਘੋਸ਼ 16 ਸਾਲ ਦੀ ਉਮਰ ਵਿੱਚ ਖੇਡ ਸਕੇਗੀ ਭਾਰਤ ਲਈ ਵਿਸ਼ਵ ਕੱਪ? - ਰਿਚਾ ਘੋਸ਼ ਭਾਰਤ ਲਈ ਵਰਲਡ ਕੱਪ

ਰਿਚਾ ਦਾ ਕਹਿਣਾ ਹੈ, "ਮੈ ਕਦੇ ਨਹੀਂ ਸੋਚਿਆ ਸੀ ਕਿ ਇਹ ਸਾਰਾ ਕੁਝ ਇਨ੍ਹੀਂ ਜਲਦੀ ਹੋ ਜਾਵੇਗਾ। ਇਸ ਉੱਤੇ ਵਿਸ਼ਵਾਸ਼ ਕਰਨਾ ਮੁਸ਼ਕਿਲ ਹੈ ਤੇ ਮੈਂ ਹੁਣ ਤੱਕ ਇਸ ਅਹਿਸਾਸ ਤੋਂ ਉਭਰ ਨਹੀਂ ਸਕੀ ਹਾਂ।"

richa ghosh
ਫ਼ੋਟੋ

By

Published : Jan 13, 2020, 2:21 PM IST

ਕੋਲਕਾਤਾ: ਭਾਰਤੀ ਮਹਿਲਾ ਟੀਮ ਇਸ ਸਾਲ ਟੀ-20 ਵਰਲਡ ਕੱਪ ਖੇਡਦੀ ਨਜ਼ਰ ਆਵੇਗੀ, ਜਿਸ ਦੀ ਹਾਲ ਹੀ ਵਿੱਚ ਭਾਰਤੀ ਟੀਮ ਦੀ ਘੋਸ਼ਣਾ ਕੀਤੀ ਗਈ ਹੈ। ਇਸ ਟੀਮ ਵਿੱਚ ਅਨੁਭਵੀ ਅਤੇ ਨੌਜਵਾਨ ਖਿਡਾਰੀਆਂ ਵਿੱਚ ਇੱਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸੇਂ ਦੌਰਾਨ ਟੀਮ ਵਿੱਚ ਇੱਕ ਅਜਿਹਾ ਹੂਨਰ ਵੀ ਜੋੜਿਆ ਹੈ, ਜੋ ਨਾ ਸਿਰਫ ਵਰਲਡ ਕੱਪ ਸਗੋਂ ਭਵਿੱਖ ਵਿੱਚ ਵੀ ਟੀਮ ਦੇ ਕੰਮ ਆ ਸਕਦਾ ਹੈ।

ਹੋਰ ਪੜ੍ਹੋ: ਭਾਰਤ ਨੇ ਅਫ਼ਗਾਨਿਸਤਾਨ ਨੂੰ ਹਰਾਇਆ, ਕਾਰਤਿਕ ਤਿਆਗੀ ਨੇ ਲਈ ਹੈਟ੍ਰਿਕ

ਰਿਚਾ ਘੋਸ਼ ਦਾ ਨਾਂਅ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕੇਟ ਟੀਮ ਕਾਫ਼ੀ ਸੁਰਖੀਆਂ ਬਟੋਰ ਰਹੀ ਹੈ। ਰਿਚਾ ਘੋਸ਼ ਵੈਸੇ ਤਾਂ ਸਚਿਨ ਦੀ ਫੈਨ ਹੈ ਪਰ ਉਹ ਧੋਨੀ ਦੀ ਤਰ੍ਹਾ ਛਕੇ ਲਗਾਉਣ ਦੀ ਕੋਸ਼ਿਸ਼ ਕਰਦੀ ਹੈ।

ਰਿਚਾ ਦਾ ਕਹਿਣਾ ਹੈ,"ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਸਭ ਇਨ੍ਹੀਂ ਜਲਦੀ ਸ਼ੁਰੂ ਹੋਵੇਗਾ। ਇਸ ਉੱਤੇ ਵਿਸ਼ਵਾਸ਼ ਕਰਨਾ ਮੁਸ਼ਕਿਲ ਹੈ ਤੇ ਮੈਂ ਹੁਣ ਤੱਕ ਇਸ ਅਹਿਸਾਸ ਤੋਂ ਉੱਭਰ ਨਹੀਂ ਸਕੀ ਹਾਂ। ਮੇਰੇ ਪਹਿਲਾ ਆਦਰਸ਼ ਮੇਰੇ ਪਿਤਾ ਰਹੇ ਹਨ, ਜਿਨ੍ਹਾਂ ਨੇ ਮੈਨੂੰ ਕ੍ਰਿਕੇਟ ਸਿਖਾਇਆ। ਇਸ ਦੇ ਬਾਅਦ ਸਚਿਨ ਤੇਂਦੁਲਕਰ ਜੋ ਹਮੇਸ਼ਾ ਮੇਰੇ ਆਦਰਸ਼ ਰਹੇ।"

ਮਹਿਲਾ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ:-
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ( ਉਪ-ਕਪਤਾਨ), ਸੇਫ਼ਾਲੀ ਵਰਮਾ, ਜੇਮਿਮਾ ਰੋਡ੍ਰੀਗੇਜ, ਹਰਲੀਨ ਦਿਓਲ, ਦੀਪਤੀ ਸ਼ਰਮਾ, ਵੇਦਾ ਕ੍ਰਿਸ਼ਨਮੂਰਤੀ, ਰੀਚਾ ਘੋਸ਼, ਤਾਨੀਆ ਭਾਟੀਆ (ਵਿਕਟਕੀਪਰ), ਪੂਨਮ ਯਾਦਵ, ਰਾਧਾ ਯਾਦਵ, ਰਾਜੇਸ਼ਵਰੀ ਗਾਇਕਵਾੜ, ਸ਼ਿਖਾ ਪਾਂਡੇ, ਪੂਜਾ ਵਸਤਰਾਕਾਰ, ਅਰੁੰਧਤੀ ਰੈੱਡੀ।

ABOUT THE AUTHOR

...view details