ਮੁੰਬਈ: ਸ਼੍ਰੀਲੰਕਾ ਦੇ ਸਾਬਕਾ ਕਪਤਾਨ ਕੁਮਾਰ ਸੰਗਕਾਰਾ ਨੇ 2002 ਦੀ ਚੈਂਪੀਅਨਜ਼ ਟਰਾਫੀ ਦਾ ਇੱਕ ਕਿੱਸਾ ਯਾਦ ਕੀਤਾ ਹੈ, ਜਦੋਂ ਭਾਰਤੀ ਟੀਮ ਦੇ ਤਤਕਾਲੀ ਕਪਤਾਨ ਸੌਰਵ ਗਾਂਗੁਲੀ, ਉਨ੍ਹਾਂ ਦੇ ਡਰੈਸਿੰਗ ਰੂਮ ਵਿੱਚ ਆਏ ਸਨ। ਉਸ ਸਾਲ ਚੈਂਪੀਅਨਜ਼ ਟਰਾਫੀ ਦੇ 2 ਫ਼ਾਇਨਲ ਮੈਚ ਮੀਂਹ ਕਾਰਨ ਰੱਦ ਹੋ ਗਏ ਸਨ ਅਤੇ ਭਾਰਤ-ਸ਼੍ਰੀਲੰਕਾ ਨੂੰ ਸੰਯੁਕਤ ਵਿਜੇਤਾ ਘੋਸ਼ਿਤ ਕੀਤਾ ਗਿਆ ਸੀ।
ਸੰਗਕਾਰਾ ਨੇ ਇਕ ਸ਼ੋਅ 'ਤੇ ਕਿਹਾ, "ਮੈਨੂੰ ਇਕ ਵਨਡੇ ਮੈਚ ਦੀ ਕਹਾਣੀ ਯਾਦ ਆਉਂਦੀ ਹੈ ਜਿਥੇ ਉਨ੍ਹਾਂ ਦਾ ਰਸਲ ਅਰਨੌਲਡ ਨਾਲ ਵਿਵਾਦ ਹੋਇਆ ਸੀ। ਮੈਨੂੰ ਲਗਦਾ ਹੈ ਕਿ ਦਾਦਾ ਨੂੰ ਅੰਤਮ ਚੇਤਾਵਨੀ ਦਿੱਤੀ ਗਈ ਸੀ ਅਤੇ ਅੰਪਾਇਰ ਨੇ ਉਨ੍ਹਾਂ ਦੀ ਸ਼ਿਕਾਇਤ ਕੀਤੀ ਸੀ।