ਸੈਂਟ ਜਾਨ (ਐਂਟੀਗਾ): ਵੈਸਟ ਇੰਡੀਜ਼ ਦੀ ਟੀਮ 3 ਮੈਚਾਂ ਦੀ ਟੈਸਟ ਲੜੀ ਦੇ ਲਈ ਐਂਟੀਗਾ ਤੋਂ ਇੰਗਲੈਂਡ ਪਹੁੰਚ ਗਈ ਹੈ। ਦੋਵੇਂ ਟੀਮਾਂ ਦੇ ਵਿਚਕਾਰ ਟੈਸਟ ਲੜੀ ਦੀ ਸ਼ੁਰੂਆਤ 8 ਜੁਲਾਈ ਤੋਂ ਹੋਵੇਗੀ।
ਵੈਸਟ ਇੰਡੀਜ਼ ਦੀ ਰਿਪੋਰਟ ਮੁਤਾਬਕ ਟੀਮ ਸੋਮਵਾਰ ਸ਼ਾਮ ਨੂੰ 2 ਚਾਰਟਰ ਜਹਾਜ਼ ਤੋਂ ਇੰਗਲੈਂਡ ਦੇ ਲਈ ਰਵਾਨਾ ਹੋਈ ਸੀ। ਇਸ ਵਿੱਚ ਖਿਡਾਰੀ ਅਤੇ ਟੀਮ ਦਾ ਸਟਾਫ਼ ਸ਼ਾਮਲ ਸੀ। ਵੈਸਟ ਇੰਡੀਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੌਰੇ ਉੱਤੇ ਜਾਣ ਵਾਲੇ ਸਾਰੇ ਖਿਡਾਰੀਆਂ ਅਤੇ ਸਟਾਫ਼ ਦਾ ਪਿਛਲੇ ਹਫ਼ਤੇ ਹੀ ਕੋਵਿਡ-19 ਟੈਸਟ ਕੀਤਾ ਗਿਆ ਸੀ, ਜਿਸ ਵਿੱਚ ਸਾਰਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਮੰਗਲਵਾਰ ਨੂੰ ਮੈਨਚੈਸਟਰ ਪਹੁੰਚਣ ਤੋਂ ਬਾਅਦ ਇੱਕ ਵਾਰ ਫ਼ਿਰ ਤੋਂ ਪੂਰੀ ਟੀਮ ਦਾ ਕੋਵਿਡ-19 ਟੈਸਟ ਕੀਤਾ ਜਾਵੇਗੀ। ਇਸ ਤੋਂ ਬਾਅਦ ਉਹ 'ਬਾਇਓ ਸਿਕਓਰ' ਵਾਤਾਵਰਣ ਵਿੱਚ ਲੜੀ ਖੇਡੇਗੀ। ਇਸ ਦੇ ਤਹਿਤ ਟੀਮ ਜਿਸ ਥਾਂ ਉੱਤੇ ਹੈ, ਉਸ ਤੋਂ ਅੰਦਰ ਤੇ ਬਾਹਰ ਨਹੀਂ ਜਾ ਸਕੇਗੀ। ਟੀਮ ਦੇ ਨਾਲ ਰਿਜ਼ਰਵ ਖਿਡਾਰੀ ਵੀ ਆਏ ਹਨ, ਤਾਂਕਿ ਟੀਮ ਨੂੰ ਤਿਆਰੀ ਵਿੱਚ ਮਦਦ ਕਰ ਸਕਣ ਅਤੇ ਸੱਟ ਦੀ ਸਥਿਤੀ ਵਿੱਚ ਖਿਡਾਰੀ ਦਾ ਸਥਾਨ ਲੈ ਸਕਣ।