ਪਰਥ : ਕਪਤਾਨ ਸਟੇਫ਼ਨੀ ਟੇਲਰ ਦੇ ਹਰਫ਼ਨਮੌਲਾ ਪ੍ਰਦਰਸ਼ਨ ਦੇ ਦਮ ਉੱਤੇ ਵੈਸਟ-ਇੰਡੀਜ਼ ਨੇ ਇੱਥੇ ਜਾਰੀ ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-ਬੀ ਦੇ ਆਪਣੇ ਪਹਿਲੇ ਮੈਚ ਵਿੱਚ ਥਾਇਲੈਂਡ ਨੂੰ 7 ਵਿਕਟਾਂ ਨਾਲ ਹਰਾ ਟੂਰਨਾਮੈਂਟ ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ।
ਥਾਇਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ਉੱਤੇ 78 ਦੌੜਾਂ ਦੇ ਸਕੋਰ ਬਣਾਇਆ, ਜਿਸ ਨੂੰ ਵੈਸਟ ਇੰਡੀਜ਼ ਨੇ 20 ਗੇਂਦਾਂ ਬਾਕੀ ਰਹਿੰਦੇ ਹੋਏ ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਸਾਬਕਾ ਚੈਂਪੀਅਨ ਵੈਸਟ ਇੰਡੀਜ਼ ਦੇ ਲਈ ਕਪਤਾਨ ਟੇਲਰ ਨੇ 37 ਗੇਂਦਾਂ ਉੱਤੇ 3 ਚੌਕਿਆਂ ਦੀ ਮਦਦ ਨਾਲ ਨਾਬਾਤ 26 ਦੌੜਾਂ ਦੀ ਪਾਰੀ ਖੇਡੀ।
ਉਸ ਤੋਂ ਇਲਾਵਾ ਸ਼ੇਮਾਨੀ ਕਾਂਪਬੈਲ ਨੇ 27 ਗੇਂਦਾਂ ਉੱਤੇ 4 ਚੌਕਿਆਂ ਦੀ ਮਦਦ ਨਾਲ 25 ਦੌੜਾਂ ਦਾ ਯੋਗਦਾਨ ਦਿੱਤਾ। ਉੱਥੇ ਹੀ ਹੈਲੀ ਮੈਥਿਊਜ਼ ਨੇ 16, ਲੀ ਐਂਨ ਕੀਰਬੀ ਅਤੇ ਡੀਂਰਡਾ ਡੋਟਿਨ ਨੇ 2 ਦੌੜਾਂ ਬਣਾਈਆਂ। ਥਾਇਲੈਂਡ ਵੱਲੋਂ ਸੋਰਾਇਆ ਲਾਤੇਹ ਨੂੰ ਇੱਕ ਵਿਕਟ ਮਿਲਿਆ।