ਪੰਜਾਬ

punjab

ETV Bharat / sports

ਕ੍ਰਿਕਟ ਵਿੱਚੋਂ ਨਸਲਵਾਦ ਨੂੰ ਖ਼ਤਮ ਕਰਨਾ ਸਾਡਾ ਮੁੱਖ ਮੰਤਵ: ਈਸੀਬੀ

ਈਸੀਬੀ ਨੇ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ, ਜਿਨ੍ਹਾਂ ਨੇ ਹਾਲ ਹੀ ਵਿੱਚ ਕ੍ਰਿਕਟ, ਖੇਡ ਅਤੇ ਸਮਾਜ ਵਿੱਚ ਕਾਲੇ ਰੰਗ ਦੇ ਹੋਣ ਦੇ ਆਪਣੇ ਅਨੁਭਵ ਨੂੰ ਲੈ ਕੇ ਗੱਲ ਕੀਤੀ ਹੈ। ਇਸ ਅਹਿਮ ਮੁੱਦੇ ਉੱਤੇ ਆਪਣੀ ਗੱਲ ਰੱਖਣ ਦੇ ਲਈ ਅਸੀਂ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹਾਂ।

ਕ੍ਰਿਕਟ ਵਿੱਚੋਂ ਨਸਲਵਾਦ ਨੂੰ ਖ਼ਤਮ ਕਰਨਾ ਸਾਡਾ ਮੁੱਖ ਮੰਤਵ: ਈਸੀਬੀ
ਕ੍ਰਿਕਟ ਵਿੱਚੋਂ ਨਸਲਵਾਦ ਨੂੰ ਖ਼ਤਮ ਕਰਨਾ ਸਾਡਾ ਮੁੱਖ ਮੰਤਵ: ਈਸੀਬੀ

By

Published : Jun 13, 2020, 9:34 PM IST

ਲੰਡਨ: ਇੰਗਲੈਂਡ ਐਂਡ ਕ੍ਰਿਕਟ ਵੇਲ੍ਹਜ਼ (ECB) ਨੇ ਮੰਨਿਆ ਹੈ ਕਿ ਕ੍ਰਿਕਟ ਵੀ ਨਸਲਵਾਦ ਤੋਂ ਵਾਂਝਾ ਨਹੀਂ ਹੈ। ਇਸ ਲਈ ਉਸਨੇ ਨੇੜਲੇ ਭਵਿੱਖ ਵਿੱਚ ਇਸ ਨਾਲ ਨਿਪਟਣ ਦੀ ਕਸਮ ਖਾਈ ਹੈ।

ਹਾਲ ਹੀ ਵਿੱਚ ਅਮਰੀਕਾ ਵਿੱਚ ਇੱਕ ਕਾਲੇ ਰੰਗ ਦੇ ਵਿਅਕਤੀ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਨਸਲਵਾਦ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ।

ਕਈ ਸਾਬਕਾ ਅਤੇ ਮੌਜੂਦਾ ਕ੍ਰਿਕਟਰਾਂ ਨੇ ਇਸ ਵਿਰੁੱਧ ਆਵਾਜ਼ ਚੁੱਕੀ ਹੈ। ਇੰਗਲੈਂਡ ਦੇ ਸਾਬਕਾ ਕ੍ਰਿਕਟ ਮਾਇਕਲ ਕਾਰਬੈਰੀ ਅਤੇ ਮੌਜੂਦਾ ਟੈਸਟ ਟੀਮ ਦੈ ਮੈਂਬਰ ਜੇਮਸ ਐਂਡਰਸਨ ਨੇ ਖੁੱਲ੍ਹੇ ਤੌਰ ਉੱਤੇ ਸਾਹਮਣੇ ਆ ਕੇ ਇਸ ਬਾਰੇ ਗੱਲ ਕਹੀ ਹੈ।

ਈਸੀਬੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਉਨ੍ਹਾਂ ਲੋਕਾਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ, ਜਿਨ੍ਹਾਂ ਨੇ ਹਾਲ ਹੀ ਵਿੱਚ ਕ੍ਰਿਕਟ, ਖੇਡ ਅਤੇ ਸਮਾਜ ਵਿੱਚ ਕਾਲੇ ਰੰਗ ਦੇ ਹੋਣ ਦੇ ਆਪਣੇ ਅਨੁਭਵ ਨੂੰ ਲੈ ਕੇ ਗੱਲ ਕੀਤੀ ਹੈ। ਇਸ ਅਹਿਮ ਮੁੱਦੇ ਉੱਤੇ ਆਪਣੀ ਗੱਲ ਰੱਖਣ ਦੇ ਲਈ ਅਸੀਂ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹਾਂ।

ਅਸੀਂ ਜਾਣਦੇ ਹਾਂ ਕਿ ਨਸਲਵਾਦ ਪੂਰੇ ਦੇਸ਼ ਵਿੱਚ ਵੱਖ-ਵੱਖ ਥਾਵਾਂ ਉੱਤੇ ਹੈ ਅਤੇ ਇਸ ਗੱਲ ਬਾਰੇ ਵੀ ਪਤਾ ਹੈ ਕਿ ਕ੍ਰਿਕਟ ਵੀ ਇਸ ਤੋਂ ਬਚਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਕ੍ਰਿਕਟ ਹਰ ਕਿਸੇ ਦੇ ਲਈ ਹੈ, ਪਰ ਇਸ ਗੱਲ ਨੂੰ ਸਮਝਦੇ ਹਾਂ ਕਿ ਇਸ ਦਾ ਲੁਤਫ਼ ਲੈਣ ਵਿੱਚ ਕਈ ਗਰੁੱਪਾਂ ਵਿੱਚ ਰੁਕਾਵਟਾਂ ਹਨ।

ਅਸੀਂ ਦੇਸ਼ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਕੋਲ ਕ੍ਰਿਕਟ ਨੂੰ ਪਹੁੰਚਾ ਕੇ ਤਰੱਕੀ ਕੀਤੀ ਹੈ ਅਤੇ ਇਹ ਸਾਡੀ ਵਚਨਬੱਧਤਾ ਹੈ ਕਿ ਅਸੀਂ ਇਸ ਰੁਕਾਵਟ ਨੂੰ ਦੂਰ ਕਰੀਏ। ਪੂਰੀ ਖੇਡ ਵਿੱਚ ਆਪਣੇ ਢਾਂਚੇ ਨੂੰ ਬਦਲੀਏ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਜ਼ਰੂਰੀ ਹੈ ਕਿ ਜੋ ਆਵਾਜ਼ਾਂ ਉੱਠ ਰਹੀਆਂ ਹਨ ਅਸੀਂ ਉਨ੍ਹਾਂ ਨੂੰ ਸੁਣੀਏ। ਸਾਨੂੰ ਆਪਣੇ-ਆਪ ਨੂੰ ਸਿੱਖਿਅਤ ਕਰਨਾ ਹੋਵੇਗਾ, ਅਸਹਿਜ ਸੱਚ ਨੂੰ ਮੰਨਣਾ ਹੋਵੇਗਾ ਤਾਂਕਿ ਅਸੀਂ ਅੰਦਰੂਨੀ ਤੌਰ ਉੱਤੇ ਹੋਰ ਖੇਡ ਵਿੱਚ ਲੰਬੇ ਬਦਲਾਅ ਦੇ ਵਾਹਕ ਬਣ ਸਕੀਏ।

ABOUT THE AUTHOR

...view details