ਨਿਊਲੈਂਡਜ਼ : ਦੱਖਣੀ ਅਫਰੀਕਾ ਦੇ ਕਪਤਾਨ ਕੁਇੰਟਨ ਡੀ ਕੌਕ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਲਈ ਮੰਗਲਵਾਰ ਨੂੰ ਇੰਗਲੈਂਡ ਖਿਲਾਫ ਤੀਜਾ ਅਤੇ ਆਖਰੀ ਟੀ -20 ਜਿੱਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਆਪਣੇ ਲਈ ਜ਼ਰੂਰੀ ਹੈ। ਦੱਸ ਦੇਈਏ ਕਿ ਐਤਵਾਰ ਨੂੰ ਦੂਸਰੇ ਟੀ -20 ਵਿੱਚ ਇੰਗਲੈਂਡ ਨੂੰ ਹਰਾਉਣ ਤੋਂ ਬਾਅਦ ‘ਪ੍ਰੋਟੀਆਸ’ ਕੈਂਪ 'ਚ ਮਨੋਬਲ ਦੀ ਥੋੜੀ ਘਾਟ ਹੈ।
ਇੰਗਲੈਂਡ ਨੇ ਕੇਪਟਾਊਨ 'ਚ ਖੇਡੇ ਗਏ ਟੀ-20 ਵਿੱਚ ਪੰਜ ਵਿਕਟਾਂ ਨਾਲ ਜਿੱਤ ਦਰਜ ਕੀਤੀ ਅਤੇ ਐਤਵਾਰ ਨੂੰ ਚਾਰ ਵਿਕਟਾਂ ਉੱਤੇ ਜਿੱਤ ਹਾਸਲ ਕੀਤੀ।
ਦੱਸਣਯੋਗ ਹੈ ਕਿ ਦੱਖਣੀ ਅਫਰੀਕਾ ਤੇ ਇੰਗਲੈਂਡ ਵਿਚਾਲੇ ਤੀਜਾ ਟੀ-20 ਮੁਕਾਬਲਾ ਨਿਊਲੈਂਡਜ਼ 'ਚ ਖੇਡੀਆ ਗਿਆ।
ਦੱਖਣੀ ਅਫਰੀਕਾ ਦੀ ਟੀਮ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਲੌਕਡਾਊਨ ਤੋਂ ਬਾਅਦ ਇੰਗਲੈਂਡ ਤੋਂ ਆਪਣੀ ਪਹਿਲੀ ਸੀਰੀਜ਼ ਖੇਡ ਰਹੀ ਹੈ। ਉਥੇ ਹੀ ਦੂਜੇ ਪਾਸੇ ਇੰਗਲੈਂਡ ਦੀ ਟੀਮ ਨੇ ਵਿੰਡੀਜ਼, ਪਾਕਿਸਤਾਨ ਅਤੇ ਆਸਟ੍ਰੇਲੀਆ ਨਾਲ ਖੇਡਣ ਦਾ ਅਭਿਆਸ ਕਰ ਰਹੀ ਹੈ।
ਇੱਕ ਪ੍ਰੈਸ ਕਾਨਫਰੰਸ ਰਾਹੀਂ ਕੁਇੰਟਨ ਡੀ ਕੌਕ ਨੂੰ ਪੁੱਛਿਆ ਗਿਆ, ਕੀ ਉਹ ਤੀਜੇ ਟੀ -20 ਦੌਰਾਨ ਟੀਮ ਵਿੱਚ ਕੁੱਝ ਬਦਲਾਅ ਕਰ ਸਕਦੇ ਹਨ? ਕੁਇੰਟਨ ਡੀ ਕੌਕ ਨੇ ਕਿਹਾ, “ਹਾਂ, ਸਪੱਸ਼ਟ ਹੈ ਕਿ ਇਹ ਹਾਰ ਨਿਰਾਸ਼ਾਜਨਕ ਹੈ, ਪਰ ਮੈਨੂੰ ਨਹੀਂ ਲਗਦਾ ਕਿ ਅਸੀਂ ਬਦਲਾਅ ਲਈ ਜਾ ਰਹੇ ਹਾਂ। "
"ਅਸੀਂ ਅਜੇ ਵੀ ਆਪਣੀ ਸਰਬੋਤਮ ਟੀਮ ਨਾਲ ਖੇਡਣਾ ਚਾਹੁੰਦੇ ਹਾਂ ਜੋ ਸਾਡੇ ਕੋਲ ਹੈ ਤੇ ਅਜੇ ਵੀ ਸਾਨੂੰ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਲੋਕਾਂ ਨੂੰ ਮੌਕੇ ਦੇਣਾ ਚਾਹੁੰਦੇ ਹੋ, ਪਰ ਮੈਨੂੰ ਲਗਦਾ ਹੈ ਕਿ ਸਾਨੂੰ ਜਿੱਤਣ ਦੀ ਜ਼ਰੂਰਤ ਹੈ , ਸਿਰਫ ਆਪਣੇ ਲਈ। "
ਉਨ੍ਹਾਂ ਨੇ ਅਗਲੇ ਟੀ -2 ਵਰਲਡ ਕੱਪ ਬਾਰੇ ਕਿਹਾ, "ਹਾਂ, ਮੇਰੇ ਖਿਆਲ 'ਚ ਇਹ ਇੱਕ ਚੰਗਾ ਪੁਆਇੰਟ ਹੈ। ਇਸ ਸਮੇਂ ਸਬਰ ਬਹੁਤ ਮਹੱਤਵਪੂਰਨ ਹੈ। ਇਹ ਲੰਬੇ ਸਮੇਂ ਬਾਅਦ ਸਾਡੀ ਪਹਿਲੀ ਸੀਰੀਜ਼ ਹੈ, ਜਿਵੇਂ ਕਿ ਮੈਂ ਕਿਹਾ, ਸਾਨੂੰ ਸਬਰ ਕਰਨ ਦੀ ਲੋੜ ਹੈ। ਅਤੇ ਅਸੀਂ ਇਸ ਨੂੰ ਸਮਝਦੇ ਹਾਂ। ਇਸ ਲਈ, ਜਦੋਂ ਅਸੀਂ ਇਕੱਠੇ ਹੋਰ ਕ੍ਰਿਕਟ ਖੇਡਣਾ ਸ਼ੁਰੂ ਕਰਦੇ ਹਾਂ, ਇਕ ਟੀਮ ਦੇ ਤੌਰ 'ਤੇ ਵਧੇਰੇ ਸਮਾਂ ਬਿਤਾਉਂਦੇ ਹਾਂ, ਤਾਂ ਮੈਨੂੰ ਲਗਦਾ ਹੈ ਕਿ ਨਤੀਜੇ ਦਿਖਾਣੇ ਸ਼ੁਰੂ ਹੋ ਜਾਣਗੇ। "