ਪੰਜਾਬ

punjab

ETV Bharat / sports

ਧੋਨੀ ਹਮੇਸ਼ਾ ਨਤੀਜਿਆਂ ਤੋਂ ਭਾਵਨਾਤਮਕ ਤੌਰ 'ਤੇ ਅਲੱਗ ਰਹਿੰਦੇ ਨੇ: ਲਕਸ਼ਮਣ - vvs lakshman

ਲਕਸ਼ਮਣ ਨੇ ਧੋਨੀ ਦੇ ਬਾਰੇ ਕਿਹਾ ਕਿ ਮੈਨੂੰ ਹਮੇਸ਼ਾ ਤੋਂ ਹੀ ਲੱਗਦਾ ਹੈ ਕਿ ਭਾਰਤ ਦੀ ਕਪਤਾਨੀ ਕਰਨਾ ਕਿਸੇ ਦੇ ਲਈ ਸਭ ਤੋਂ ਵੱਡੀ ਚੁਣੌਤੀ ਹੈ, ਕਿਉਂਕਿ ਦੁਨੀਆ ਭਰ ਵਿੱਚ ਸਾਰਿਆਂ ਦੀਆਂ ਤੁਹਾਡੇ ਤੋਂ ਬਹੁਤ ਜ਼ਿਆਦਾ ਉਮੀਦਾਂ ਹੁੰਦੀਆਂ ਹਨ।

ਧੋਨੀ ਹਮੇਸ਼ਾ ਨਤੀਜਿਆਂ ਤੋਂ ਭਾਵਨਾਤਮਕ ਤੌਰ 'ਤੇ ਅਲੱਗ ਰਹਿੰਦੇ ਨੇ : ਵੀਵੀਐੱਸ ਲਕਸ਼ਮਣ
ਧੋਨੀ ਹਮੇਸ਼ਾ ਨਤੀਜਿਆਂ ਤੋਂ ਭਾਵਨਾਤਮਕ ਤੌਰ 'ਤੇ ਅਲੱਗ ਰਹਿੰਦੇ ਨੇ : ਵੀਵੀਐੱਸ ਲਕਸ਼ਮਣ

By

Published : Aug 19, 2020, 7:22 PM IST

ਨਵੀਂ ਦਿੱਲੀ: ਸਾਬਕਾ ਭਾਰਤੀ ਬੱਲੇਬਾਜ਼ ਵੀਵੀਐੱਸ ਲਕਸ਼ਮਣ ਦਾ ਮੰਨਣਾ ਹੈ ਕਿ ਨਤੀਜਿਆਂ ਨਾਲ ਭਾਵਨਾਤਮਕ ਰੂਪ ਤੋਂ ਅਲੱਗ ਰਹਿਣ ਕਰ ਕੇ ਹੀ ਮਹਿੰਦਰ ਸਿੰਘ ਧੋਨੀ ਸਫ਼ਲ ਕਪਤਾਨ ਅਤੇ ਖਿਡਾਰੀ ਵਜੋਂ ਉੱਭਰੇ ਹਨ।

ਧੋਨੀ ਹਮੇਸ਼ਾ ਨਤੀਜਿਆਂ ਤੋਂ ਭਾਵਨਾਤਮਕ ਤੌਰ 'ਤੇ ਅਲੱਗ ਰਹਿੰਦੇ ਨੇ : ਵੀਵੀਐੱਸ ਲਕਸ਼ਮਣ

ਧੋਨੀ ਨੇ ਭਾਰਤੀ ਕ੍ਰਿਕਟ ਵਿੱਚ ਵੱਡੀ ਵਿਰਾਸਤ ਛੱਡਦੇ ਹੋਏ ਸ਼ਨਿਚਰਵਾਰ ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਮੈਦਾਨ ਉੱਤੇ ਆਪਣੇ ਧੀਰਜ ਲਈ ਜਾਣੇ ਜਾਂਦੇ ਧੋਨੀ ਅੰਤਰ-ਰਾਸ਼ਟਰੀ ਕ੍ਰਿਕਟ ਕੌਂਸਲ ਦੀ ਸਾਰੀਆਂ ਟ੍ਰਾਫ਼ੀਆਂ ਜਿੱਤਣ ਵਾਲੇ ਇਕਲੌਤੇ ਕਪਤਾਨ ਹਨ।

ਉਨ੍ਹਾਂ ਨੇ 15 ਅਗਸਤ ਨੂੰ ਇੰਸਟਾਗ੍ਰਾਮ ਉੱਤੇ ਬੇਹੱਦ ਸੰਖੇਪ ਸ਼ਬਦਾਂ ਵਿੱਚ ਐਲਾਨ ਕੀਤਾ ਸੀ। ਲਕਸ਼ਮਣ ਨੇ ਸ਼ਾਨਦਾਰ ਸਫ਼ਲਤਾ ਦੇ ਲਈ ਭਾਰਤੀ ਟੀਮ ਦੇ ਆਪਣੇ ਸਾਬਕਾ ਸਾਥੀ ਨੂੰ ਵਧਾਈ ਦਿੱਤੀ ਹੈ।ਲਕਸ਼ਮਣ ਨੇ ਇੱਕ ਸ਼ੋਅ ਉੱਤੇ ਕਿਹਾ ਕਿ ਮੈਨੂੰ ਹਮੇਸ਼ਾ ਤੋਂ ਲੱਗਦਾ ਹੈ ਕਿ ਭਾਰਤ ਦੀ ਕਪਤਾਨੀ ਕਰਨਾ ਸੰਭਵ ਹੈ ਤੇ ਕਿਸੇ ਦੇ ਲਈ ਸਭ ਤੋਂ ਸਖ਼ਤ ਚੁਣੌਤੀ ਹੈ ਕਿਉਂਕਿ ਦੁਨੀਆ ਭਰ ਵਿੱਚ ਸਾਰਿਆਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ, ਪਰ ਮਹਿੰਦਰ ਸਿੰਘ ਧੋਨੀ ਕਦੇ ਨਤੀਜਿਆਂ ਨਾਲ ਭਾਵਨਾਤਮਕ ਰੂਪ ਨਾਲ ਨਹੀਂ ਜੁੜੇ।

ਧੋਨੀ ਹਮੇਸ਼ਾ ਨਤੀਜਿਆਂ ਤੋਂ ਭਾਵਨਾਤਮਕ ਤੌਰ 'ਤੇ ਅਲੱਗ ਰਹਿੰਦੇ ਨੇ : ਵੀਵੀਐੱਸ ਲਕਸ਼ਮਣ

ਉਨ੍ਹਾਂ ਨੇ ਕਿਹਾ ਕਿ ਧੋਨੀ ਨੇ ਖੇਡ ਪ੍ਰਸੰਸ਼ਕਾਂ ਨੂੰ ਹੀ ਨਹੀਂ ਬਲਕਿ ਲੱਖਾਂ ਭਾਰਤੀਆਂ ਨੂੰ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਦਾ ਵਤੀਰਾ ਕਰਨਾ ਚਾਹੀਦਾ ਅਤੇ ਕਿਵੇਂ ਆਪਣੇ ਦੇਸ਼ ਦਾ ਦੂਤ ਬਣਨਾ ਚਾਹੀਦਾ, ਜਨਤਕ ਜੀਵਨ ਵਿੱਚ ਖ਼ੁਦ ਨੂੰ ਕਿਵੇਂ ਰੱਖਣਾ ਚਾਹੀਦਾ ਹੈ ਅਤੇ ਇਹੀ ਕਾਰਨ ਹੈ ਕਿ ਉਹ ਏਨਾ ਸਨਮਾਨਿਤ ਹੈ। ਲਕਸ਼ਮਣ ਨੇ ਕਿਹਾ ਕਿ ਇਸ ਸਾਬਕਾ ਵਿਕਟ ਕੀਪਰ ਬੱਲੇਬਾਜ਼ ਨੇ ਆਪਣੇ ਚਰਿੱਤਰ ਅਤੇ ਖੇਡ ਦੇ ਪ੍ਰਤੀ ਯੋਗਦਾਨ ਨਾਲ ਭਵਿੱਖ ਦੀਆਂ ਪੀੜ੍ਹੀਆਂ ਦੇ ਲਈ ਉਦਾਹਰਣ ਪੇਸ਼ ਕੀਤੀ ਹੈ।

ਵੀ.ਵੀ.ਐੱਸ ਦਾ ਕਹਿਣਾ ਹੈ ਕਿ ਜੇ ਤੁਸੀਂ ਸੋਸ਼ਲ ਮੀਡਿਆ ਪੋਸਟ ਦੇਖੋ ਤਾਂ ਸਿਰਫ਼ ਸਾਬਕਾ ਖਿਡਾਰੀਆਂ ਜਾਂ ਕ੍ਰਿਕਟ ਪ੍ਰਸਸ਼ੰਕਾਂ ਨੇ ਹੀ ਟਿੱਪਣੀ ਨਹੀਂ ਕੀਤੀ, ਬਲਕਿ ਸਾਰੇ ਭਾਰਤੀਆਂ ਨੇ ਕੀਤੀ, ਜਿਸ ਵਿੱਚ ਫ਼ਿਲਮੀ ਸਿਤਾਰੇ, ਮਸ਼ਹੂਰ ਉਦਯੋਗਪਤੀ, ਰਾਜਨੇਤਾ ਸ਼ਾਮਲ ਰਹੇ।

ABOUT THE AUTHOR

...view details