ਨਵੀਂ ਦਿੱਲੀ : ਭਾਰਤ ਵਿੱਚ ਵੀ ਕੋਵਿਡ-19 ਦੇ 80 ਤੋਂ ਜ਼ਿਆਦਾ ਸਕਾਰਾਤਮਕ ਮਾਮਲੇ ਹਨ ਅਤੇ 2 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਜਿਸ ਦੇ ਕਾਰਨ ਦੱਖਣੀ ਅਫ਼ਰੀਕਾ ਵਿਰੁੱਧ ਇੱਕ ਰੋਜ਼ਾ ਲੜੀ ਅਤੇ ਇੰਡੀਅਨ ਪ੍ਰੀਮਿਅਰ ਲੀਗ ਸਮੇਤ ਸਾਰੇ ਖੇਡ ਮੁਕਾਬਲੇ ਮੁਲਤਵੀ ਕਰ ਦਿੱਤੇ ਗਏ ਹਨ।
ਕੋਹਲੀ ਨੇ ਟਵੀਟ ਕੀਤਾ ਕਿ ਮਜ਼ਬੂਤ ਬਣੇ ਰਹਿਣ ਅਤੇ ਸਾਰੇ ਜ਼ਰੂਰੀ ਕਦਮ ਚੁੱਕ ਕੇ ਕੋਵਿਡ-19 ਤੋਂ ਬਚੋ। ਸੁਰੱਖਿਅਤ ਰਹੋ, ਸਾਵਧਾਨ ਰਹੋ ਅਤੇ ਸਭ ਤੋਂ ਅਹਿਮ ਗੱਲ ਹੈ ਕਿ ਇਲਾਜ਼ ਤੋਂ ਬਿਹਤਰ ਹੈ ਬਚਾਅ ਕਰਨਾ। ਸਾਰੇ ਆਪਣਾ ਖਿਆਲ ਰੱਖੋ।
ਭਾਰਤ ਅਤੇ ਦੱਖਣੀ ਅਫ਼ਰੀਕਾ ਦੀ ਕ੍ਰਿਕਟ ਟੀਮਾਂ ਦੇ ਵਿਚਕਾਰ ਜਾਰੀ 3 ਮੈਚਾਂ ਦੀ ਇੱਕ ਰੋਜ਼ਾ ਲੜੀ ਰੱਦ ਕਰ ਦਿੱਤੀ ਗਈ ਹੈ। 3 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਧਰਮਸ਼ਾਲਾ ਵਿੱਚ ਖੇਡਿਆ ਜਾਣਾ ਸੀ ਪਰ ਮੀਂਹ ਦੇ ਕਾਰਨ ਇਹ ਮੈਚ ਨਹੀਂ ਹੋ ਸਕਿਆ ਸੀ।