ਹੈਦਰਾਬਾਦ: ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਜ਼ ਬੈਂਗਲੁਰੂ ਇਸ ਸੀਜ਼ਨ ਵਿੱਚ ਪੁਆਇੰਟਸ ਟੇਬਲ 'ਤੇ ਦੂਜੇ ਨੰਬਰ 'ਤੇ ਆ ਗਈ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਕੋਲਕਾਤਾ ਨਾਈਟ ਰਾਈਡਰ ਨੂੰ ਇੱਕ ਪਾਸੜ ਮੈਚ ਵਿੱਚ 8 ਵਿਕਟਾਂ ਨਾਲ ਹਰਾਇਆ। ਵਿਰਾਟ ਨੇ ਹੁਣ ਵੀਰਵਾਰ ਨੂੰ ਅਜਿਹੀ ਫੋਟੋ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਕਿਸੇ ਨੂੰ ਉਸ ਦਾ ਬਚਪਨ ਯਾਦ ਆਉਂਦਾ ਹੈ।
ਇਸ ਫੋਟੋ ਵਿੱਚ ਵਿਰਾਟ ਤੋਂ ਇਲਾਵਾ ਏਬੀ ਡੀਵਿਲੀਅਰਜ਼, ਦੇਵਦੱਤ ਪਦਿਕਲ ਅਤੇ ਮੁਹੰਮਦ ਸਿਰਾਜ ਵੀ ਹਨ। 4 ਖਿਡਾਰੀ ਇੱਕ ਲਾਈਨ ਨਾਲ ਖੜੇ ਹਨ। ਇਸ ਫੋਟੋ 'ਚ ਏਬੀ ਮੁਸਕਰਾਉਂਦੇ ਦਿਖਾਈ ਦੇ ਰਹੇ ਹਨ ਅਤੇ ਬਾਕੀ ਸਾਰੇ ਖਿਡਾਰੀ ਥੋੜ੍ਹੇ ਉਲਝੇ ਦਿਖਾਈ ਦੇ ਰਹੇ ਹਨ। ਕੋਹਲੀ ਨੇ ਕਿਹਾ ਕਿ ਇਨ੍ਹਾਂ ਫੋਟੋਆਂ ਨੂੰ ਦੇਖ ਕੇ ਸਕੂਲ ਦੇ ਦਿਨਾਂ ਦੀ ਯਾਦ ਆ ਗਈ।