ਪੰਜਾਬ

punjab

ETV Bharat / sports

ਪਹਿਲੀ ਵਾਰ ਅਨੁਸ਼ਕਾ ਨੂੰ ਵੇਖ ਘਬਰਾ ਗਏ ਸੀ ਕੋਹਲੀ - Virat Kohli

ਵਿਰਾਟ ਕੋਹਲੀ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਪਹਿਲੀ ਮੁਲਾਕਾਤ ਦੀ ਕਹਾਣੀ ਸੁਣਾਈ। ਉਨ੍ਹਾਂ ਨੇ ਦੱਸਿਆ ਕਿ ਉਹ ਪਹਿਲੀ ਵਾਰ ਅਨੁਸ਼ਕਾ ਦੇ ਸਾਹਮਣੇ ਕਾਫ਼ੀ ਘਬਰਾਏ ਹੋਏ ਸਨ।

ਫ਼ੋਟੋ

By

Published : Sep 6, 2019, 11:14 AM IST

ਮੁੰਬਈ: ਕ੍ਰਿਕਟਰ ਵਿਰਾਟ ਕੋਹਲੀ ਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਜੋੜੀ ਬੇਮਿਸਾਲ ਹੈ। ਹਰ ਕੋਈ ਜਾਣਦਾ ਹੈ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਇੱਕ ਐਡ ਸ਼ੂਟ ਦੌਰਾਨ ਹੋਈ ਸੀ। ਇਹ ਇੱਕ ਸ਼ੈਂਪੂ ਦਾ ਵਿਗਿਆਪਨ ਸੀ। ਅਮਰੀਕੀ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਰਾਟ ਨੇ ਪੁਰਾਣੀਆਂ ਗੱਲਾਂ ਯਾਦ ਕਰਦਿਆਂ ਕਿਹਾ ਕਿ ਉਹ ਅਨੁਸ਼ਕਾ ਨੂੰ ਵੇਖ ਕੇ ਕਾਫ਼ੀ ਘਬਰਾ ਗਏ ਸਨ।

ਹੋਰ ਪੜ੍ਹੋ : 'ਬਾਡੀ ਸ਼ੇਮਰਜ਼' ਨੂੰ ਜ਼ਰੀਨ ਖ਼ਾਨ ਦਾ ਕਰਾਰਾ ਜਵਾਬ, ਅਨੁਸ਼ਕਾ ਨੇ ਦਿੱਤਾ ਸਾਥ

ਕਪਤਾਨ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਸ਼ੈਂਪੂ ਲਈ ਇੱਕ ਐਡ ਸ਼ੂਟ ਦੌਰਾਨ ਹੋਈ ਸੀ। ਉਸ ਸਮੇਂ ਅਨੁਸ਼ਕਾ ਸ਼ਰਮਾ ਇੰਡਸਟਰੀ ਵਿੱਚ ਆਪਣੀ ਜਗ੍ਹਾ ਬਣਾ ਚੁੱਕੀ ਸੀ ਜਦਕਿ ਵਿਰਾਟ ਕ੍ਰਿਕੈਟ ਵਿੱਚ ਸੰਘਰਸ਼ ਕਰ ਰਹੇ ਸਨ।

ਵਿਰਾਟ ਨੇ ਦੱਸਿਆ ਕਿ ਅਨੁਸ਼ਕਾ ਦਾ ਕੱਦ ਚੰਗਾ ਹੈ। ਇਸ ਲਈ ਅਨੁਸ਼ਕਾ ਬਿਨ੍ਹਾਂ ਹੀਲ ਦੇ ਸ਼ੂਟ ਕਰ ਰਹੀ ਸੀ ਤਾਂ ਜੋ ਉਹ ਵਿਰਾਟ ਦੇ ਕੱਦ ਨਾਲ ਮੈਚ ਕਰ ਸਕੇ ਪਰ ਜਦੋਂ ਅਨੁਸ਼ਕਾ ਵਿਰਾਟ ਦੇ ਸਾਹਮਣੇ ਆਈ ਤਾਂ ਅਨੁਸ਼ਕਾ ਦਾ ਕੱਦ ਵਿਰਾਟ ਨਾਲੋਂ ਛੋਟਾ ਦਿਖਾਈ ਦੇ ਰਿਹਾ ਸੀ ਤਦ ਕੋਹਲੀ ਨੇ ਅਨੁਸ਼ਕਾ ਨੂੰ ਕਿਹਾ ਕਿ ਉਸ ਨੂੰ ਹੋਰ ਵੱਡੀ ਹੀਲ ਪਾਉਣੀ ਚਾਹੀਦੀ ਹੈ ਪਰ ਅਨੁਸ਼ਕਾ ਨੇ ਇਸ ਮਾਮਲੇ 'ਤੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ।

ABOUT THE AUTHOR

...view details