ਦੁਬਈ: ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਸ਼ੁੱਕਰਵਾਰ ਨੂੰ ਜਾਰੀ ਆਈਸੀਸੀ ਦੀ ਨਵੀਂ ਟੈਸਟ ਬੱਲੇਬਾਜ਼ੀ ਰੈਂਕਿੰਗ ਵਿੱਚ ਪਹਿਲੇ ਸਥਾਨ ਉੱਤੇ ਬਣੇ ਹੋਏ ਹਨ। ਉੱਥੇ ਹੀ ਚੇਤੇਸ਼ਵਰ ਪੁਜਾਰਾ ਆਪਣੇ ਛੇਵੇਂ ਸਥਾਨ ਉੱਤੇ ਕਾਇਮ ਹਨ, ਜਦਕਿ ਅਜਿੰਕਿਆ ਰਹਾਣੇ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਰਹਾਣੇ ਹੁਣ 8ਵੇਂ ਸਥਾਨ ਉੱਤੇ ਆ ਗਏ ਹਨ।
ਹੋਰ ਪੜ੍ਹੋ: ਆਸਟ੍ਰੇਲੀਅਨ ਓਪਨ: ਗੱਫ ਨੇ ਡਿਫੈਂਡਿੰਗ ਚੈਂਪੀਅਨ ਓਸਾਕਾ ਨੂੰ ਹਰਾ ਕੇ ਕੀਤਾ ਵੱਡਾ ਬਦਲਾਅ
ਨਵੀਂ ਰੈਂਕਿੰਗ ਵਿੱਚ ਹਾਲ ਹੀ 'ਚ ਇੰਗਲੈਂਡ ਤੇ ਦੱਖਣੀ ਅਫਰੀਕਾ ਦੇ ਵਿਚਕਾਰ ਖ਼ਤਮ ਹੋਏ ਟੈਸਟ ਮੈਚ ਦਾ ਵੀ ਪ੍ਰਦਰਸ਼ਨ ਜੋੜਿਆ ਗਿਆ ਹੈ ਤੇ ਇਸੇਂ ਕਾਰਨ ਬੇਨ ਸਟੋਕਸ ਨੇ ਹਰਫਨਮੌਲਾ ਖਿਡਾਰੀਆਂ ਦੀ ਰੈਂਕਿੰਗ ਵਿੱਚ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ ਹਾਸਲ ਕੀਤੀ ਹੈ। ਸਟੋਕਸ ਦੂਸਰਾ ਸਥਾਨ ਉੱਤੇ ਆ ਗਏ ਹਨ। ਬੱਲੇਬਾਜ਼ਾ ਦੀ ਰੈਂਕਿੰਗ ਵਿੱਚ ਉਹ 10ਵੇਂ ਸਥਾਨ ਉੱਤੇ ਪਹੁੰਚ ਗਏ ਹਨ।
ਹੋਰ ਪੜ੍ਹੋ: NZ vs IND: ਧਮਾਕੇਦਾਰ ਸ਼ੁਰੂਆਤ ਨਾਲ ਇੰਡੀਆ ਨੇ ਜਿੱਤਿਆ ਟੀ-20 ਸੀਰੀਜ਼ ਦਾ ਪਹਿਲਾ ਮੈਚ
ਸ੍ਰੀਲੰਕਾ ਦੇ ਐਂਜਲੋ ਮੈਥਿਊਜ਼ ਬੱਲੇਬਾਜ਼ਾ ਦੀ ਰੈਂਕਿੰਗ ਵਿੱਚ 16ਵੇਂ ਸਥਾਨ ਉੱਤੇ ਆ ਗਏ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਜਿਮਬਾਬੇ ਦੇ ਖ਼ਿਲਾਫ਼ ਖੇਡੇ ਗਏ ਟੈਸਟ ਮੈਚ ਵਿੱਚ ਨਾਬਾਦ 200 ਦੌੜਾਂ ਦੀ ਪਾਰੀ ਖੇਡੀ ਸੀ।