ਪੰਜਾਬ

punjab

ETV Bharat / sports

ਕੋਹਲੀ ਦੀ ਦੌੜਾਂ ਦੀ ਭੁੱਖ ਅਤੇ ਚੰਗਾ ਪ੍ਰਦਰਸ਼ਨ ਕਰਨ ਦੀ ਚਾਹਤ ਸਭ ਤੋਂ ਉੱਤਮ: ਕੇਨ ਵਿਲੀਅਮਸਨ - Kane Williamson on virat kohli

ਕੋਹਲੀ ਦੀ ਪ੍ਰਸ਼ੰਸਾ ਕਰਦਿਆਂ ਵਿਲੀਅਮਸਨ ਨੇ ਕਿਹਾ, "ਇਸ ਸਮੇਂ ਉਹ ਕ੍ਰਿਕਟ 'ਚ ਸਭ ਤੋਂ ਅੱਗੇ ਹੈ ਤੇ ਇੱਕ ਬੱਲੇਬਾਜ਼ ਦੇ ਤੌਰ 'ਤੇ ਮਿਆਰ ਤੈਅ ਕਰ ਰਿਹਾ ਹੈ ਅਤੇ ਸਾਰੇ ਰਿਕਾਰਡ ਤੋੜ ਰਿਹਾ ਹੈ। ਇਸ ਪਿੱਛੇ ਸ਼ਾਇਦ ਕਾਫ਼ੀ ਹੱਦ ਤੱਕ ਉਸ ਦੇ ਸਮਰਥਕ, ਬਹੁਤ ਚੰਗੇ ਫੈਸਲੇ ਲੈਣ ਦੀ ਉਸ ਦੀ ਯੋਗਤਾ ਵੀ ਹੋ ਸਕਦੀ ਹੈ।"

Virat Kohli has married his ability to hunger and drive, says Kane Williamson
ਕੋਹਲੀ ਦੀ ਦੌੜਾਂ ਦੀ ਭੁੱਖ ਅਤੇ ਚੰਗਾ ਪ੍ਰਦਰਸ਼ਨ ਕਰਨ ਦੀ ਤਾਕੀਦ ਸਭ ਤੋਂ ਉੱਤਮ: ਕੇਨ ਵਿਲੀਅਮਸਨ

By

Published : Jun 9, 2020, 11:37 AM IST

ਨਵੀਂ ਦਿੱਲੀ: ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਇੱਕ ਵਾਰ ਫਿਰ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਅੱਜ ਜੋ ਕੁੱਝ ਵੀ ਹੈ ਉਸ ਦੇ ਪਿੱਛੇ ਉਸ ਦੇ ਲਏ ਗਏ ਫੈਸਲੇ ਅਤੇ ਦੇਸ਼ ਦੇ ਲਈ ਖੇਡਣ ਨਾਲ ਆਉਣ ਵਾਲੀ ਪਰਿਪੱਕਤਾ ਹੈ।

ਵਿਲੀਅਮਸਨ ਨੇ ਕਿਹਾ ਕਿ ਕੋਹਲੀ ਆਪਣੀ ਦੌੜਾਂ ਦੀ ਭੁੱਖ ਅਤੇ ਚੰਗਾ ਪ੍ਰਦਰਸ਼ਨ ਕਰਨ ਦੀ ਇੱਛਾ ਕਾਰਨ ਦੂਜੀਆਂ ਟੀਮਾਂ ਲਈ ਮੁਸੀਬਤ ਬਣ ਗਿਆ ਹੈ।

ਕੋਹਲੀ ਦੀ ਪ੍ਰਸ਼ੰਸਾ ਕਰਦਿਆਂ ਵਿਲੀਅਮਸਨ ਨੇ ਕਿਹਾ, "ਇਸ ਸਮੇਂ ਉਹ ਕ੍ਰਿਕਟ 'ਚ ਸਭ ਤੋਂ ਅੱਗੇ ਹੈ ਅਤੇ ਇਕ ਬੱਲੇਬਾਜ਼ ਦੇ ਤੌਰ 'ਤੇ ਮਿਆਰ ਤੈਅ ਕਰ ਰਿਹਾ ਹੈ ਅਤੇ ਸਾਰੇ ਰਿਕਾਰਡ ਤੋੜ ਰਿਹਾ ਹੈ। ਇਸ ਪਿੱਛੇ ਸ਼ਾਇਦ ਕਾਫ਼ੀ ਹੱਦ ਤੱਕ ਉਸ ਦੇ ਸਮਰਥਕ, ਬਹੁਤ ਚੰਗੇ ਫੈਸਲੇ ਲੈਣ ਦੀ ਉਸ ਦੀ ਯੋਗਤਾ ਵੀ ਹੋ ਸਕਦੀ ਹੈ।"

ਇਹ ਵੀ ਪੜ੍ਹੋ: 'ਜੇਕਰ ਟੀ 20 ਵਿਸ਼ਵ ਕੱਪ ਨਹੀਂ ਹੁੰਦਾ ਤਾਂ BCCI ਨੂੰ IPL ਕਰਨ ਦਾ ਪੂਰਾ ਹੱਕ ਹੈ'

29 ਸਾਲਾ ਵਿਲੀਅਮਸਨ ਨੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਕੋਹਲੀ ਨਾਲ ਖੇਡਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ, "ਕੋਹਲੀ ਕੋਲ ਕੁਦਰਤੀ ਕਲਾ ਹੈ, ਨਾਲ ਹੀ ਹਰ ਰੋਜ਼ ਆਪਣੇ ਆਪ ਨੂੰ ਬਿਹਤਰ ਬਣਾਉਣ ਅਤੇ ਸੁਧਾਰ ਕਰਨ ਦੀ ਭੁੱਖ ਹੈ।" ਇਸ ਦੇ ਨਾਲ ਹੀ ਵਿਲੀਅਮਸਨ ਨੇ ਕਿਹਾ,"ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਇੱਕ-ਦੂਜੇ ਦੇ ਵਿਰੁੱਧ ਖੇਡਦੇ ਹਾਂ। ਉਸ ਨੂੰ ਬਹੁਤ ਛੋਟੀ ਉਮਰ ਵਿੱਚ ਮਿਲਣਾ ਅਤੇ ਉਨ੍ਹਾਂ ਦੇ ਸਫ਼ਰ ਨੂੰ ਵੇਖਣਾ ਸ਼ਾਨਦਾਰ ਰਿਹਾ।”

ਵਿਲੀਅਮਸਨ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਇੱਕ-ਦੂਜੇ ਦੇ ਖ਼ਿਲਾਫ਼ ਖੇਡਦੇ ਆ ਰਹੇ ਹਾਂ, ਪਰ ਸ਼ਾਇਦ ਪਿਛਲੇ ਕੁੱਝ ਸਾਲਾਂ ਵਿੱਚ ਅਸੀਂ ਖੇਡ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ ਅਤੇ ਵੇਖਿਆ ਹੈ ਕਿ ਸਾਡੀ ਸੋਚ ਬਹੁਤ ਮਿਲਦੀ ਹੈ। ਹਾਂ ਅਸੀਂ ਖੇਡ ਨੂੰ ਥੋੜਾ ਵੱਖਰੇ ਢੰਗ ਨਾਲ ਖੇਡਦੇ ਹਾਂ ਸਰੀਰਕ ਤੌਰ 'ਤੇ ਪਰ ਮੈਦਾਨ ਵਿੱਚ ਸਾਡੀ ਇੱਕੋ ਜਿਹੀ ਸ਼ਖਸੀਅਤ ਹੈ।"

ABOUT THE AUTHOR

...view details