ਨਵੀਂ ਦਿੱਲੀ: ਵਿਸ਼ਵ ਦੇ ਨੰਬਰ-1 ਬੱਲੇਬਾਜ਼ ਅਤੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ੁੱਕਰਵਾਰ ਨੂੰ ਪੁਣੇ 'ਚ ਤੀਜਾ ਅਤੇ ਆਖਰੀ ਟੈਸਟ ਮੈਚ ਖੇਡਿਆ, ਜਿਸ ਦੌਰਾਨ ਉਨ੍ਹਾਂ ਨੇ ਇੱਕ ਹੋਰ ਰਿਕਾਰਡ ਆਪਣੇ ਨਾਂਅ ਕੀਤਾ। ਦੌੜਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਭਾਰਤੀ ਕਪਤਾਨ ਵਿਰਾਟ ਕੋਹਲੀ 11 ਹਜ਼ਾਰ ਦੌੜਾਂ ਬਣਾਉਣ ਵਾਲੇ ਸਭ ਤੋਂ ਤੇਜ਼ ਕਪਤਾਨ ਬਣ ਗਏ ਹਨ। 11 ਹਜ਼ਾਰ ਦੌੜਾਂ ਬਣਾ ਚੁੱਕੇ ਵਿਰਾਟ ਵਿਸ਼ਵ ਦੇ 6ਵੇਂ ਕਪਤਾਨ ਹਨ।
ਹੋਰ ਪੜ੍ਹੋ: Happy B'day: ਕਈ ਦਿੱਗਜ ਕ੍ਰਿਕੇਟਰਾਂ ਨੇ ਦਿੱਤੀ ਰਾਹੁਲ ਨੂੂੰ ਜਨਮਦਿਨ ਦੀ ਵਧਾਈ
ਵਿਰਾਟ ਕੋਹਲੀ ਅੰਤਰਰਾਸ਼ਟਰੀ ਕ੍ਰਿਕੇਟ ਦੇ ਸਭ ਤੋਂ ਤੇਜ਼ 11 ਹਜ਼ਾਰ ਬਣਾਉਣ ਵਾਲੇ ਕਪਤਾਨ ਬਣੇ ਹਨ। 11 ਹਜ਼ਾਰ ਦੌੜਾਂ ਬਣਾਉਣ ਵਾਲੇ ਕੋਹਲੀ ਭਾਰਤ ਦੇ ਦੂਜੇ ਕਪਤਾਨ ਹਨ। ਇਸ ਤੋਂ ਪਹਿਲਾਂ ਇਸ ਲਿਸਟ 'ਚ ਸਾਬਕਾ ਕਪਤਾਨ ਐਮਐਸ ਧੋਨੀ ਦਾ ਨਾਂਅ ਸੀ।
ਹੋਰ ਪੜ੍ਹੋ: ISL-6 : ਜਿੱਤ ਦੀ ਹੈਟ੍ਰਿਕ ਦੇ ਨਾਲ ਟਾਪ-4 ਵਿੱਚ ਪਹੁੰਚਣਾ ਚਹਾਉਂਦੀ ਹੈ ਓਡੀਸ਼ਾ ਐਫਸੀ
ਕੋਹਲੀ ਨੇ 11 ਹਜ਼ਾਰ ਦੌੜਾਂ ਬਣਾਉਣ ਲਈ ਸਿਰਫ਼ 196 ਮੈਚਾਂ ਦਾ ਸਹਾਰਾ ਲਿਆ। ਉਸ ਤੋਂ ਪਹਿਲਾਂ ਇਹ ਰਿਕਾਰਡ ਆਸਟਰੇਲੀਆ ਦੇ ਸਾਬਕਾ ਕਪਤਾਨ ਅਤੇ ਦਿੱਗਜ ਬੱਲੇਬਾਜ਼ ਰਿੱਕੀ ਪੋਂਟਿੰਗ ਕੋਲ ਸੀ, ਜਿਨ੍ਹਾਂ ਨੇ 252 ਪਾਰੀਆਂ 'ਚ 11 ਹਜ਼ਾਰ ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਇਸ ਸੂਚੀ 'ਚ ਕਪਤਾਨ ਗ੍ਰੇਮ ਸਮਿਥ, ਐਮਐਸ ਧੋਨੀ, ਐਲਨ ਬਾਰਡਰ ਅਤੇ ਸਟੀਫਨ ਫਲੇਮਿੰਗ ਦੇ ਨਾਂਅ ਸ਼ਾਮਲ ਹਨ।