ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਸੰਬਰ-2015 ਤੋਂ ਦਸੰਬਰ 2019 ਤੱਕ ਇੰਟਰਨੈੱਟ ਉੱਤੇ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਕ੍ਰਿਕੇਟਰ ਬਣ ਗਏ ਹਨ। ਵਿਰਾਟ ਤੋਂ ਬਾਅਦ ਮਹਿੰਦਰ ਸਿੰਘ ਧੋਨੀ, ਰੋਹਿਤ ਸ਼ਰਮਾ, ਸਚਿਨ ਤੇਂਦੂਲਕਰ, ਹਾਰਦਿਕ ਪਾਂਡਿਆ ਤੇ ਯੁਵਰਾਜ ਸਿੰਘ ਦਾ ਨਾਂਅ ਹੈ।
ਹੋਰ ਪੜ੍ਹੋ: ਪੀਐੱਮ ਮੋਦੀ ਨੇ ਵਿਦਿਆਰਥੀਆਂ ਨੂੰ ਪ੍ਰਤੋਸਾਹਿਤ ਕਰਦੇ ਹੋਏ ਕੁੰਬਲੇ, ਦ੍ਰਾਵਿੜ ਤੇ ਲਕਸ਼ਮਨ ਦੀ ਦਿੱਤੀ ਉਦਾਹਰਣ
SEMrush ਵੱਲੋਂ ਕੀਤੀ ਖੋਜ ਦੇ ਅੰਕੜੇ ਮੁਤਾਬਕ ਇੱਕ ਮਹੀਨੇ ਵਿੱਚ ਔਸਤ ਤੌਰ 'ਤੇ ਕੋਹਲੀ ਨੂੰ 17.6 ਲੱਖ ਵਾਰ ਸਰਚ ਕੀਤਾ ਗਿਆ ਹੈ। ਬਾਕੀ ਖਿਡਾਰੀਆਂ ਨੂੰ 9.59, 7.33, 4.51, 3.68 ਤੇ 3.48 ਲੱਖ ਵਾਰ ਸਰਚ ਕੀਤਾ ਗਿਆ ਹੈ। ਇਸ ਸੂਚੀ ਵਿੱਚ ਇੱਕ ਚੰਗੀ ਗੱਲ ਇਹ ਵੀ ਹੈ ਕਿ ਸਟੀਵ ਸਮਿਥ, ਏਬੀ ਡੀਵਿਲੀਅਰਸ ਤੇ ਕ੍ਰਿਸ ਗੇਲ ਦੇ ਇਲਾਵਾ ਟਾਪ-10 ਵਿੱਚ ਸਿਰਫ਼ ਭਾਰਤੀ ਖਿਡਾਰੀਆਂ ਦੇ ਨਾਂਅ ਹਨ।
ਹੋਰ ਪੜ੍ਹੋ: 'ਹਿੱਟਮੈਨ' ਰੋਹਿਤ ਨੇ ਗਾਂਗੁਲੀ-ਸਚਿਨ ਨੂੰ ਛੱਡਿਆ ਪਿੱਛੇ, ਵਨਡੇਅ 'ਚ 9000 ਦੌੜਾਂ ਕੀਤੀਆਂ ਪੂਰੀਆਂ
ਕ੍ਰਿਕੇਟ ਭਾਰਤ ਵਿੱਚ ਕਾਫ਼ੀ ਮਸ਼ਹੂਰ ਹੈ ਪਰ ਜਦ ਸਭ ਤੋਂ ਜ਼ਿਆਦਾ ਸਰਚ ਕੀਤੀ ਗਈ ਟੀਮ ਦੀ ਗੱਲ ਕਰੀਏ ਤਾਂ ਇੰਗਲੈਂਡ ਦੀ ਟੀਮ ਨੇ ਭਾਰਤੀ ਟੀਮ ਨੂੰ ਮਾਤ ਦਿੱਤੀ। ਇੰਗਲੈਂਡ ਟੀਮ ਨੂੰ 3.51 ਲੱਖ ਵਾਰ ਸਰਚ ਕੀਤਾ ਗਿਆ ਹੈ ਜਦ ਕਿ ਭਾਰਤੀ ਟੀਮ ਨੂੰ 3.09 ਲੱਖ ਵਾਰ ਸਰਚ ਕੀਤਾ ਗਿਆ ਹੈ।