ਪੰਜਾਬ

punjab

ETV Bharat / sports

ਵਿਰਾਟ ਕੋਹਲੀ ਬਣੇ ਪਿਤਾ, ਅਨੁਸ਼ਕਾ ਨੇ ਬੇਬੀ ਗਰਲ ਨੂੰ ਦਿੱਤਾ ਜਨਮ - anushka sharma blessed with baby girl

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਘਰ ਇੱਕ ਨੰਨ੍ਹੀ ਬੱਚੀ ਨੇ ਜਨਮ ਲਿਆ ਹੈ।

ਵਿਰਾਟ ਕੋਹਲੀ ਬਣੇ ਪਿਤਾ, ਅਨੁਸ਼ਕਾ ਨੇ ਬੇਬੀ ਗਰਲ ਨੂੰ ਦਿੱਤਾ ਜਨਮ
ਵਿਰਾਟ ਕੋਹਲੀ ਬਣੇ ਪਿਤਾ, ਅਨੁਸ਼ਕਾ ਨੇ ਬੇਬੀ ਗਰਲ ਨੂੰ ਦਿੱਤਾ ਜਨਮ

By

Published : Jan 11, 2021, 5:29 PM IST

ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਸੋਮਵਾਰ ਨੂੰ ਦੁਪਹਿਰ ਸਮੇਂ ਇੱਕ ਧੀ ਨੂੰ ਜਨਮ ਦਿੱਤਾ ਹੈ। ਇਹ ਇਸ ਜੋੜੇ ਦਾ ਪਹਿਲਾ ਬੱਚਾ ਹੈ। ਦੱਸ ਦਈਏ ਕਿ ਕੋਹਲੀ ਪੈਟਰਨਿਟੀ ਛੁੱਟੀ ਲੈ ਕੇ ਭਾਰਤ ਪਰਤੇ ਸਨ।

ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

ਉਨ੍ਹਾਂ ਲਿਖਿਆ, ਅਸੀਂ ਇਹ ਖੁਸ਼ਖ਼ਬਰੀ ਦਿੰਦੇ ਹੋਏ ਬਹੁਤ ਉਤਸ਼ਾਹਿਤ ਹਾਂ ਕਿ ਅੱਜ ਦੁਪਹਿਰ ਸਾਡੇ ਘਰ ਬੇਬੀ ਗਰਲ ਨੇ ਜਨਮ ਲਿਆ ਹੈ। ਅਸੀਂ ਸਾਰੇ ਤੁਹਾਡੇ ਪਿਆਰ, ਦੁਆਵਾਂ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ ਕਹਿੰਦੇ ਹਾਂ। ਅਨੁਸ਼ਕਾ ਅਤੇ ਬੱਚੀ ਦੋਵੇਂ ਹੀ ਸਿਹਤਮੰਦ ਹਨ ਅਤੇ ਅਸੀਂ ਆਪਣੀ ਜ਼ਿੰਦਗੀ ਦਾ ਇਹ ਅਧਿਆਇ ਸ਼ੁਰੂ ਕਰਕੇ ਬਹੁਤ ਵਡਭਾਗਾ ਮਹਿਸੂਸ ਕਰ ਰਹੇ ਹਾਂ।

ਉਨ੍ਹਾਂ ਅੱਗੇ ਲਿਖਿਆ, ਅਸੀਂ ਜਾਣਦੇ ਹਾਂ ਕਿ ਤੁਸੀ ਜ਼ਰੂਰ ਸਮਝੋਗੇ ਕਿ ਇਸ ਸਮੇਂ ਸਾਨੂੰ ਸਾਰਿਆਂ ਨੂੰ ਥੋੜ੍ਹੀ ਨਿੱਜਤਾ ਦੀ ਲੋੜ ਹੈ।

ਵਿਰਾਟ ਨੇ ਅਨੁ਼ਸ਼ਕਾ ਦੇ ਗਰਭਵਤੀ ਹੋਣ ਬਾਰੇ ਪਿਛਲੇ ਸਾਲ ਅਗਸਤ ਵਿੱਚ ਜਾਣਕਾਰੀ ਦਿੱਤੀ ਸੀ। ਆਈਪੀਐਲ 2020 ਤੋਂ ਪਹਿਲਾਂ ਇਹ ਖ਼ੁਸ਼ਖ਼ਬਰੀ ਦਿੱਤੀ ਗਈ ਸੀ। ਫਿਰ ਵਿਰਾਟ ਦਸੰਬਰ ਵਿੱਚ ਪੈਟਰਨਿਟੀ ਛੁੱਟੀ ਲੈ ਕੇ ਆਸਟ੍ਰੇਲੀਆ ਤੋਂ ਭਾਰਤ ਆਏ ਸਨ।

ਅਨੁ਼ਸ਼ਕਾ ਵੀ ਵਿਰਾਟ ਨਾਲ ਆਈਪੀਐਲ 2020 ਲਈ ਯੂਏਈ ਗਈ ਸੀ ਅਤੇ ਉਹ ਉਥੇ ਪੂਰਾ ਸੀਜ਼ਨ ਰੁਕੀ ਸੀ। ਸੀਜ਼ਨ ਖ਼ਤਮ ਹੋਣ ਤੋਂ ਬਾਅਦ ਉਹ ਭਾਰਤ ਪੁੱਜੀ ਸੀ ਅਤੇ ਵਿਰਾਟ ਆਸਟ੍ਰੇਲੀਆ ਚਲੇ ਗਏ ਸੀ।

ABOUT THE AUTHOR

...view details