ਹੈਦਰਾਬਾਦ:18 ਫਰਵਰੀ ਨੂੰ ਚੇਨੰਈ 'ਚ ਆਈਪੀਐਲ ਦੇ ਆਗਾਮੀ ਸੀਜ਼ਨ ਲਈ ਇਕ ਮਿੰਨੀ ਔਕਸ਼ਨ ਦਾ ਆਯੋਜਨ ਕੀਤਾ ਗਿਆ। ਇਥੇ ਚਰਚਾ ਦਾ ਸਭ ਤੋਂ ਵੱਡਾ ਵਿਸ਼ਾ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਰਹੇ। ਨਿਲਾਮੀ ਦੇ ਦੌਰਾਨ, ਅਰਜੁਨ ਨੂੰ ਮੁੰਬਈ ਇੰਡੀਅਨਜ਼ ਨੇ ਉਨ੍ਹਾਂ ਦੇ ਬੇਸ ਪ੍ਰਾਈਸ 20 ਲੱਖ ਰੁਪਏ 'ਚ ਖਰੀਦਿਆ। ਆਈਪੀਐਲ ਦੀ ਨਿਲਾਮੀ ਵਿੱਚ ਵੇਚੇ ਜਾਣ ਤੋਂ ਤੁਰੰਤ ਬਾਅਦ ਅਰਜੁਨ ਤੇਂਦੁਲਕਰ ਸੋਸ਼ਲ ਮੀਡੀਆ 'ਤੇ ਫੈਨਜ਼ ਦੇ ਨਿਸ਼ਾਨੇ 'ਤੇ ਆ ਗਏ।
ਅਰਜੁਨ 'ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਸਚਿਨ ਦਾ ਪੁੱਤਰ ਹੋਣ ਕਾਰਨ ਉਨ ਨੂੰ ਆਸਾਨੀ ਨਾਲ ਆਈਪੀਐਲ ਦਾ ਕਾਨਟ੍ਰੈਕਟ ਮਿਲ ਗਿਆ। ਹਾਲਾਂਕਿ ਕੁੱਝ ਲੋਕ ਅਰਜੁਨ ਦਾ ਬਚਾਅ ਕਰਦੇ ਵੀ ਨਜ਼ਰ ਆ ਰਹੇ ਹਨ। ਸਚਿਨ ਤੇਂਦੁਲਕਰ ਦੇ ਕਰੀਬੀ ਦੋਸਤ ਵਿਨੋਦ ਕਾਂਬਲੀ ਨੇ ਅਰਜੁਨ ਦੇ ਮਨੋਬਲ ਨੂੰ ਵਧਾਉਂਦੇ ਹੋਏ ਇੱਕ ਖਾਸ ਟਵੀਟ ਕੀਤਾ ਹੈ।