ਹੈਦਰਾਬਾਦ: ਲੰਮੇ ਸਮੇਂ ਤੱਕ ਡੇਟਿੰਗ ਕਰਨ ਤੋਂ ਬਾਅਦ ਆਸਟ੍ਰੇਲੀਆ ਦੇ ਕ੍ਰਿਕੇਟਰ ਟੀਮ ਦੇ ਸਟਾਰ ਆਲਰਾਊਡਰ ਗਲੈਨ ਮੈਕਸਵੈਲ ਨੇ ਫਰਵਰੀ ਮਹੀਨੇ ਵਿੱਚ ਭਾਰਤੀ ਕੁੜੀ ਵਿਨੀ ਰਮਨ ਨਾਲ ਮੰਗਣੀ ਕੀਤੀ ਸੀ। ਉਨ੍ਹਾਂ ਨੇ ਪਹਿਲਾ ਆਸਟ੍ਰੇਲੀਆਈ ਤੇ ਫਿਰ ਭਾਰਤੀ ਰੀਤੀ-ਰਿਵਾਜ਼ਾ ਨਾਲ ਮੰਗਣੀ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਵਿਨੀ ਨੇ ਮੈਕਸਵੈਲ ਨਾਲ ਆਪਣੀ ਲਵ ਲਾਈਫ਼ ਬਾਰੇ ਵਿੱਚ ਕੁਝ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਇਸ ਗੱਲ ਦਾ ਵੀ ਖ਼ੁਲਾਸਾ ਕੀਤਾ ਹੈ ਕਿ ਉਹ ਮੈਕਸਵੈਲ ਨੂੰ ਪਹਿਲੀ ਵਾਰ ਕਿੱਥੇ ਮਿਲੀ ਸੀ।
ਵਿਨੀ ਰਮਨ ਨੇ ਸ਼ੇਅਰ ਕੀਤੀ ਮੈਕਸਵੈਲ ਨਾਲ ਲਵ-ਸਟੋਰੀ - ਮੈਕਸਵੈਲ
ਹਾਲ ਹੀ ਵਿੱਚ ਵਿਨੀ ਨੇ ਮੈਕਸਵੈਲ ਨਾਲ ਆਪਣੀ ਲਵ ਲਾਈਫ਼ ਬਾਰੇ ਵਿੱਚ ਕੁਝ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਇਸ ਗੱਲ ਦਾ ਵੀ ਖ਼ੁਲਾਸਾ ਕੀਤਾ ਹੈ ਕਿ ਉਹ ਮੈਕਸਵੈਲ ਨੂੰ ਪਹਿਲੀ ਵਾਰ ਕਿੱਥੇ ਮਿਲੀ ਸੀ।
ਵਿਨੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਉਂਦੇ ਹੋਏ ਕਿਹਾ ਕਿ ਮੈਕਸਵੈਲ ਨਾਲ ਉਹ ਪਹਿਲੀ ਵਾਰ 7 ਸਾਲ ਪਹਿਲਾ ਮਿਲੀ ਸੀ। ਉਹ ਬੀਬੀਐਲ ਦੀ ਟੀਮ ਮੈਲਬਰਨ ਸਟਾਰ ਦੇ ਇੱਕ ਈਵੈਂਟ ਦੌਰਾਨ ਮਿਲੇ ਸੀ ਪਰ ਦੋਵਾਂ ਨੇ ਸਾਲ 2018 ਵਿੱਚ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਲਵ ਸਟੋਰੀ ਅੱਗੇ ਵਧੀ। ਵਿਨੀ ਨੇ ਦੱਸਿਆ ਕਿ ਮੈਲਸਵੈਲ ਨੇ ਆਪਣੇ ਦਿਲ ਦੀ ਗੱਲ਼ ਪਹਿਲਾ ਕਹੀ ਸੀ ਤੇ ਉਹ ਉਨ੍ਹਾਂ ਤੋਂ 4 ਸਾਲ 5 ਮਹੀਨੇ ਵੱਡੇ ਹਨ। ਵਿਨੀ ਨੇ ਦੱਸਿਆ ਕਿ ਮੈਕਸਵੈਲ ਉਨ੍ਹਾਂ ਤੋਂ ਵੀ ਜ਼ਿਆਦਾ ਗੁੱਸਾ ਕਰਨ ਵਾਲੇ ਤੇ ਜ਼ਿੱਦੀ ਕਿਸਮ ਦੇ ਇਨਸਾਨ ਹਨ।
ਇਸ ਦੇ ਨਾਲ ਹੀ ਵਿਨੀ ਨੇ ਆਪਣੀਆਂ ਮੰਗਣੀ ਦੀਆਂ ਕੁਝ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰ ਲਿਖਿਆ,"ਅਸੀਂ ਆਪਣੇ ਭਾਰਤੀ ਅੰਦਾਜ਼ ਵਿੱਚ ਮੰਗਣੀ ਕੀਤੀ ਹੈ"