ਪੰਜਾਬ

punjab

ETV Bharat / sports

EXCLUSIVE: ਭਾਰਤੀ ਕ੍ਰਿਕੇਟਰ ਸੁਸ਼ਾਂਤ ਮਿਸ਼ਰਾ ਦੇ ਪਿਤਾ ਨੇ ਅੰਡਰ 19 ਟੀਮ ਨੂੰ ਵਿਸ਼ਵ ਕੱਪ ਫਾਈਨਲ ਦੇ ਲਈ ਦਿੱਤੀ ਵਧਾਈ - ਸੁਸ਼ਾਂਤ ਮਿਸ਼ਰਾ ਦੇ ਪਿਤਾ

ਭਾਰਤੀ ਅੰਡਰ 19 ਕ੍ਰਿਕੇਟ ਟੀਮ ਦੇ ਖਿਡਾਰੀ ਸੁਸ਼ਾਂਤ ਮਿਸ਼ਰਾ ਨੇ ਪਾਕਿਸਤਾਨ ਦੇ ਖ਼ਿਲਾਫ਼ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਟੀਮ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ। ਸੁਸ਼ਾਂਤ ਦੇ ਇਸ ਪ੍ਰਦਰਸ਼ਨ ਉੱਤੇ ਉਨ੍ਹਾਂ ਦੇ ਪਿਤਾ ਸਮੀਰ ਮਿਸ਼ਰਾ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕੀਤੀ।

sushant mishra's father talks to etv bharat
ਫ਼ੋਟੋ

By

Published : Feb 6, 2020, 1:12 PM IST

ਰਾਂਚੀ: ਅੰਡਰ 19 ਵਰਲਡ ਕੱਪ ਟੂਰਨਾਮੈਂਟ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਸੈਮੀਫਾਈਨਲ ਮੈਚ ਵਿੱਚ 10 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਇਸ ਮੈਚ ਦੇ ਦੌਰਾਨ ਭਾਰਤੀ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ। ਮਾਹੀ ਦੇ ਸ਼ਹਿਰ ਰਾਂਚੀ ਦੇ ਹੀ ਇੱਕ ਹੋਰ ਖਿਡਾਰੀ ਸੁਸ਼ਾਂਤ ਮਿਸ਼ਰਾ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਇਸ ਮੈਚ ਵਿੱਚ ਪਾਕਿਸਤਾਨ ਟੀਮ ਦੇ 3 ਵਿਕੇਟ ਲਏ।

ਵੀਡੀਓ

ਹੋਰ ਪੜ੍ਹੋ: Hamilton ODI : ਨਿਊਜ਼ੀਲੈਂਡ ਨੇ ਭਾਰਤ ਨੂੰ 4 ਵਿਕਟਾਂ ਨਾਲ ਹਰਾਇਆ, ਟੇਲਰ ਨੇ ਲਾਇਆ ਸੈਂਕੜਾ

ਸੁਸ਼ਾਂਤ ਮਿਸ਼ਰਾ ਦੇ ਪਿਤਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇਸ ਟੂਰਨਾਮੈਂਟ ਦੇ ਫਾਈਨਲ ਮੈਚ ਨੂੰ ਲੈ ਕੇ ਸੁਸ਼ਾਂਤ ਤੇ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ। ਇਸ ਮੈਚ ਉੱਤੇ ਪੂਰੇ ਦੇਸ਼ ਦੇ ਨਾਲ ਨਾਲ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਲੋਕਾਂ ਦੀ ਵੀ ਨਜ਼ਰ ਸੀ।

ਸੁਸ਼ਾਂਤ ਦੇ ਪਿਤਾ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਕ੍ਰਿਕੇਟ ਜਗਤ ਵਿੱਚ ਆਏ, ਕਿਸ ਤਰ੍ਹਾਂ ਸੁਸ਼ਾਂਤ ਦੀ ਮਾਂ ਨੇ ਉਸ ਨੂੰ ਕ੍ਰਿਕੇਟ ਲਈ ਪ੍ਰੇਰਿਤ ਕੀਤਾ, ਨਾਲ ਹੀ ਕਿਸ ਤਰ੍ਹਾਂ ਸੁਸ਼ਾਂਤ ਨੂੰ ਪੂਰੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਦੇ ਕੋਚ ਦਾ ਸਾਥ ਮਿਲਿਆ। ਜ਼ਿਕਰਯੋਗ ਹੈ ਕਿ ਸੁਸ਼ਾਂਤ ਰਾਂਚੀ ਦੇ ਪੁੰਡਾਗ ਸਥਿਤ ਡੀਏਵੀ ਸਕੂਲ ਦੇ ਵਿਦਿਆਰਥੀ ਸਨ ਤੇ ਉਹ ਲਗਾਤਾਰ ਭਾਰਤ ਦੇ ਅੰਡਰ 19 ਕ੍ਰਿਕੇਟ ਟੀਮ ਵੱਲੋਂ ਖੇਡਦੇ ਹੋਏ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੇ ਪਿਤਾ ਨੇ ਪੂਰੀ ਟੀਮ ਦੇ ਨਾਲ ਨਾਲ ਸੁਸ਼ਾਂਤ ਨੂੰ ਵੀ ਫਾਈਨਲ ਮੈਚ ਦੇ ਲਈ ਵਧਾਈ ਦਿੱਤੀ ਹੈ।

ABOUT THE AUTHOR

...view details