ਹੈਦਰਾਬਾਦ: ਪਾਕਿਤਸਾਨ ਕ੍ਰਿਕਟਰਾਂ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਹੈ। ਦਰਅਸਲ ਪਾਕਿ ਕ੍ਰਿਕਟ ਬੋਰਡ ਨੇ ਬੱਲੇਬਾਜ਼ ਉਮਰ ਅਕਮਲ ਨੂੰ ਪਾਕਿਸਤਾਨ ਪ੍ਰੀਮੀਅਰ ਲੀਗ ਵਿੱਚੋਂ ਬਾਹਰ ਕੱਢ ਦਿੱਤਾ ਹੈ। ਦੱਸਣਯੋਗ ਹੈ ਕਿ ਬੋਰਡ ਨੇ ਉਮਰ ਅਕਮਲ ਨੂੰ ਭ੍ਰਿਸ਼ਟਾਚਾਰ ਵਿਰੋਧੀ ਜਾਂਚ ਪੂਰੀ ਹੋਣ ਤੱਕ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ, ਜਿਸ ਕਾਰਨ ਕਿਹਾ ਜਾ ਰਿਹਾ ਹੈ ਕਿ ਖਿਡਾਰੀ ਪੀਐਸਐਲ ਦਾ ਹਿੱਸਾ ਵੀ ਨਹੀਂ ਬਣ ਸਕੇਗਾ।
ਹੋਰ ਪੜ੍ਹੋ: ਆਸਟ੍ਰੇਲੀਆ ਦੇ ਰਗਬੀ ਖਿਡਾਰੀ ਨੇ ਆਪਣੇ 3 ਬੱਚਿਆਂ ਤੇ ਪਤਨੀ ਨੂੰ ਦਿੱਤੀ ਦਰਦਨਾਕ ਮੌਤ
ਦੱਸ ਦੇਈਏ ਕਿ ਉਮਰ ਅਕਮਲ ਐਨ ਸੀ ਏ 'ਚ ਇੱਕ ਫਿਜ਼ਿਓ ਨਾਲ ਭਿੜ ਗਏ ਸਨ। ਉਸ ਤੋਂ ਬਾਅਦ ਹੁਣ ਐਂਟੀ ਕਰੱਪਸ਼ਨ ਕੋਡ ਦੇ ਤਹਿਤ ਉਸ ਨੂੰ ਪੀ ਸੀ ਬੀ ਨੇ ਜਾਂਚ ਖ਼ਤਮ ਹੋਣ ਤੱਕ ਸਸਪੈਂਡ ਕਰ ਦਿੱਤਾ ਗਿਆ ਹੈ।
ਪੀਸੀਬੀ ਵੱਲੋਂ ਜਾਰੀ ਕੀਤੇ ਗਏ ਬਿਆਨ ‘ਚ ਕਿਹਾ ਗਿਆ ਹੈ ਕਿ ਉਮਰ ਪੀਸੀਬੀ ਦੀ ਭ੍ਰਿਸ਼ਟਾਚਾਰ ਵਿਰੋਧੀ ਇਕਾਈ ਦੀ ਜਾਂਚ ਪੂਰੀ ਹੋਣ ਤੱਕ ਕ੍ਰਿਕਟ ਨਾਲ ਸੰਬੰਧਿਤ ਕਿਸੇ ਵੀ ਗਤੀਵਿਧੀ ‘ਚ ਹਿੱਸਾ ਨਹੀਂ ਲੈ ਸਕਣਗੇ।
ਹਾਲ ਹੀ ‘ਚ ਉਮਰ ਅਕਮਲ ਆਪਣੇ ਟਵੀਟ ਦੇ ਲਈ ਵੀ ਕਾਫ਼ੀ ਟ੍ਰੋਲ ਹੋ ਰਹੇ ਹਨ, ਜਿਸ ਵਿੱਚ ਉਸ ਨੇ ਅਬਦੁਲ ਰਜ਼ਾਕ ਦੇ ਨਾਲ ਤਸਵੀਰ ਪੋਸਟ ਕੀਤੀ ਅਤੇ ਉਸ ‘ਤੇ ਗ਼ਲਤ ਇੰਗਲਿਸ਼ ਦੀ ਵਰਤੋਂ ਕੀਤੀ ਸੀ।