ਦੁਬਈ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਸੰਯੁਕਤ ਅਰਬ ਅਮੀਰਾਤ (ਯੂਏਈ) ਕਰਵਾਉਣ ਵਿੱਚ ਆ ਰਹਿਆਂ ਮੁਸਕਲਾਂ ਦੇ ਵਿਚਕਾਰ, ਦੁਬਈ ਸ਼ਹਿਰ ਦੇ ਕ੍ਰਿਕਟ ਅਤੇ ਮੁਕਾਬਲਾ ਦੇ ਮੁੱਖੀ ਸਲਮਾਨ ਹਨੀਫ ਨੇ ਕਿਹਾ ਕਿ ਉਹ ਇਸ ਤਰ੍ਹਾਂ ਵੱਡੇ ਟੂਰਨਾਮੈਂਟ ਕਰਵਾਉਣ ਦੇ ਲਈ ਆਪਣੀਆਂ ਸਹੂਲਤਾਂ ਨੂੰ ਤਿਆਰ ਰੱਖ ਰਹੇ ਹਾਂ।
ਆਈਪੀਐਲ ਦਾ ਆਯੋਜਨ ਸਤੰਬਰ-ਅਕਤੂਬਰ ਵਿੱਚ ਕੀਤਾ ਜਾ ਸਕਦਾ ਹੈ ਕਿਉਂਕਿ 18 ਅਕਤੂਬਰ ਤੋਂ 15 ਨਵੰਬਰ ਦੇ ਵਿਚਾਲੇ ਆਸਟਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ।
ਇੱਕ ਅਖਬਾਰ ਨਾਲ ਗੱਲਬਾਤ ਕਰਦਿਆਂ ਹਨੀਫ ਨੇ ਕਿਹਾ ਕਿ ਦੁਬਈ ਸਪੋਰਟਸ ਸਿਟੀ ਇਸ ਟੀ-20 ਲੀਗ ਦੇ ਸੰਭਾਵਿਤ ਸਥਾਨ ਵਜੋਂ ਤਿਆਰ ਹੈ। ਸਪੋਰਟਸ ਸਿਟੀ ਵਿੱਚ ਦੁਬਈ ਇੰਟਰਨੈਸ਼ਨਲ ਸਟੇਡੀਅਮ ਅਤੇ ਆਈਸੀਸੀ ਅਕੈਡਮੀ ਸ਼ਾਮਲ ਹਨ।