ਵੈਲਿੰਗਟਨ: ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਉੱਤੇ ਇੱਕ ਟੈਸਟ ਦੌਰਾਨ ਨਸਲੀ ਟਿੱਪਣੀ ਕਰਨ ਵਾਲੇ ਵਿਅਕਤੀ ਉਤੇ ਨਿਊਜ਼ੀਲੈਂਡ ਵਿੱਚ ਘਰੇਲੂ ਤੇ ਅੰਤਰਰਾਸ਼ਟਰੀ ਮੈਚਾਂ 2 ਸਾਲ ਲਈ ਨਹੀਂ ਦੇਖ ਸਕੇਗਾ। ਆਰਚਰ ਉੱਤੇ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਾਲੇ ਨਵੰਬਰ ਵਿੱਚ ਖੇਡੇ ਗਏ ਟੈਸਟ ਦੇ ਆਖਰੀ ਦਿਨ ਨਸਲੀ ਦੀ ਟਿੱਪਣੀ ਕੀਤੀ ਸੀ।
ਹੋਰ ਪੜ੍ਹੋ: ਜਦ ਰੋਹਿਤ ਬੱਲੇਬਾਜ਼ੀ ਕਰ ਰਹੇ ਹੋਣ ਤਾਂ ਟੀਵੀ ਅੱਗੋ ਨਹੀਂ ਹੱਟਦੇ ਪਾਕਿਸਤਾਨ ਦੇ ਸਾਬਕਾ ਕਪਤਾਨ
ਪੁਲਿਸ ਨੇ ਆਕਲੈਂਡ ਦੇ ਰਹਿਣ ਵਾਲੇ ਉਸ ਵਿਅਕਤੀ ਨੂੰ ਫੜ ਲਿਆ ਤੇ ਉਸ ਨੂੰ ਜ਼ੁਬਾਨੀ ਚੇਤਾਵਨੀ ਦਿੱਤੀ ਗਈ। ਨਿਊਜ਼ੀਲੈਂਡ ਕ੍ਰਿਕੇਟ ਦੇ ਬੁਲਾਰੇ ਐਂਥੋਨੀ ਕ੍ਰਮੀ ਨੇ ਕਿਹਾ ਕਿ ਉਹ ਵਿਅਕਤੀ 2022 ਤੱਕ ਨਿਊਜ਼ੀਲੈਂਡ ਵਿੱਚ ਕੋਈ ਅੰਤਰਰਾਸ਼ਟਰੀ ਜਾ ਘਰੇਲੂ ਮੈਚ ਨਹੀਂ ਦੇਖ ਸਕੇਗਾ।
ਹੋਰ ਪੜ੍ਹੋ: IND vs AUS: ਆਸਟਰੇਲੀਆ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ
ਇਸ ਦੀ ਉਲੰਘਣਾ ਕਰਨ ਉੱਤੇ ਉਸ ਨੂੰ ਪੁਲਿਸ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਉਸ ਨੇ ਜੋਫਰਾ ਆਰਚਰ ਤੇ ਇੰਗਲੈਂਡ ਟੀਮ ਮੈਨੇਜਮੈਂਟ ਤੋਂ ਉਸ ਘਟਨਾ ਲਈ ਮੁਆਫੀ ਮੰਗੀ।