ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਆਯੋਜਿਤ ਕੀਤੇ ਗਏ 'ਨਮਸਤੇ ਟਰੰਪ' ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਪੁਹੰਚੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਆਪਣੇ ਸੰਬੋਧਨ 'ਚ ਟਰੰਪ ਨੇ ਕ੍ਰਿਕਟ ਦੇ 'ਭਗਵਾਨ' ਸਚਿਨ ਤੇਂਦੁਲਕਰ ਅਤੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਜ਼ਿਕਰ ਕੀਤਾ। ਇਸ ਦੌਰਾਨ ਸਮਾਗਮ 'ਚ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸੈਕਟਰੀ ਜੈ ਸ਼ਾਹ ਮੈਦਾਨ ਵਿੱਚ ਮੌਜੂਦ ਸਨ।
ਭਾਰਤੀ ਕ੍ਰਿਕਟ ਦੇ ਸਿਤਾਰਿਆਂ ਦਾ ਜ਼ਿਕਰ ਕਰਦਿਆਂ ਟਰੰਪ ਨੇ ਕਿਹਾ ਕਿ ਭਾਰਤ ਨੇ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਵਰਗੇ ਵਿਸ਼ਵ ਦੇ ਵੱਡੇ ਖਿਡਾਰੀ ਦਿੱਤੇ ਹਨ। ਜਿਵੇਂ ਹੀ ਟਰੰਪ ਵੱਲੋਂ ਸਚਿਨ ਅਤੇ ਵਿਰਾਟ ਦਾ ਨਾਂਅ ਲਿਆ ਗਿਆ, ਸਟੇਡੀਅਮ ਵਿੱਚ ਮੌਜੂਦ ਲੋਕਾਂ ਨੇ ਟਰੰਪ ਦੇ ਇਸ ਸੰਬੋਧਨ ਦੀ ਗਰਜ ਨਾਲ ਤਾੜੀਆਂ ਨਾਲ ਸਵਾਗਤ ਕੀਤਾ।