ਪੰਜਾਬ

punjab

ETV Bharat / sports

ਪਾਕਿਸਤਾਨ 'ਚ ਸੁਰੱਖਿਆ ਦਾ ਜਾਇਜ਼ਾ ਲੈਣ ਜਾਣਗੇ ਆਸਟ੍ਰੇਲੀਆ ਅਤੇ ਇੰਗਲੈਂਡ ਕ੍ਰਿਕਟ ਦੇ ਸੀਨੀਅਰ ਅਧਿਕਾਰੀ - ਅਹਿਸਾਨ ਮਨੀ

ਪੀਸੀਬੀ ਦੇ ਪ੍ਰਧਾਨ ਅਹਿਸਾਨ ਮਨੀ ਮੁਤਾਬਕ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਅਧਿਕਾਰੀਆਂ ਨੂੰ ਸੁਰੱਖਿਆ ਸਬੰਧੀ ਗੱਲਾਂ ਦਾ ਪੂਰਾ ਬਿਓਰਾ ਸੌਂਪਿਆ ਜਾਵੇਗਾ।

ਪੀਸੀਬੀ ਦੇ ਪ੍ਰਧਾਨ ਅਹਿਸਾਨ ਮਨੀ

By

Published : Aug 31, 2019, 9:49 PM IST

ਕਰਾਚੀ: ਪਾਕਿਸਤਾਨ ਕ੍ਰਿਕਟ ਬੋਰਡ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਕ੍ਰਿਕਟ ਆਸਟ੍ਰੇਲੀਆ (ਸੀਏ) ਅਤੇ ਇੰਗਲੈਂਡ ਐਂਡ ਵੇਲ੍ਹਜ਼ ਕ੍ਰਿਕਟ ਬੋਰਡ (ਈਸੀਬੀ) ਨੇ ਸੀਨੀਅਰ ਅਧਿਕਾਰੀ ਸਤੰਬਰ ਅਤੇ ਅਕਤੂਬਰ ਵਿੱਚ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਦੇਸ਼ ਦਾ ਦੌਰਾ ਕਰਨਗੇ।

ਪਾਕਿਸਤਾਨ ਕ੍ਰਿਕਟ ਬੋਰਡ

ਪੀਸੀਬੀ ਮੁਤਾਬਕ ਸੀਏ ਦੇ ਪ੍ਰਧਾਨ ਅਰਲ ਐਡਿੰਗਜ਼ ਅਤੇ ਮੁੱਖ ਕਾਰਜ਼ਕਾਰੀ ਅਧਿਕਾਰੀ (ਸੀਈਓ)ਕੇਵਿਨ ਰੋਬਟਰਜ਼ 16 ਤੋਂ 18 ਸਤੰਬਰ ਤੱਕ ਪਾਕਿਸਤਾਨ ਵਿੱਚ ਰਹਿਣਗੇ। ਈਸੀਬੀ ਦੇ ਸੀਈਓ ਅਤੇ ਨਿਰਦੇਸ਼ਕ ਅਕਤੂਬਰ ਵਿੱਚ ਆਉਣਗੇ।

ਪੀਸੀਬੀ ਦੇ ਪ੍ਰਧਾਨ ਅਹਿਸਾਨ ਮਨੀ ਨੇ ਲਾਹੌਰ ਵਿੱਚ ਪੀਸੀਬੀ ਦੇ ਸੰਚਾਲਨ ਬੋਰਡ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਹੈ। ਮਨੀ ਮੁਤਾਬਕ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਅਧਿਕਾਰੀਆਂ ਨੂੰ ਸੁਰੱਖਿਆ ਸਬੰਧਿਤ ਗੱਲਾਂ ਦਾ ਪੂਰਾ ਬਿਓਰਾ ਦਿੱਤਾ ਜਾਵੇਗਾ। ਇਸ ਦਾ ਮਕਸਦ ਪਾਕਿਸਤਾਨ ਦੌਰੇ ਉੱਤੇ ਟੀਮ ਭੇਜਣ ਲਈ ਉਨ੍ਹਾਂ ਨੂੰ ਰਾਜੀ ਕਰਨਾ ਹੈ।

ਮਲੇਰਕੋਟਲਾ: 59 ਸਾਲਾਂ ਮੈਡਮ ਸ਼ਕੂਰਾਂ ਬੇਗ਼ਮ ਦੇ ਰਹੀ ਬੈਡਮਿੰਟਨ ਕੋਚਿੰਗ, ਵੇਖੋ ਵੀਡੀਓ

ਤੁਹਾਨੂੰ ਦੱਸ ਦਈਏ ਕਿ ਲਾਹੌਰ ਵਿੱਚ 2009 ਵਿੱਚ ਸ਼੍ਰੀਲੰਕਾ ਟੀਮ ਉੱਤੇ ਅੱਤਵਾਦੀ ਹਮਲੇ ਤੋਂ ਬਾਅਦ ਟੈਸਟ ਖੇਡਣ ਵਾਲੇ ਕਿਸੇ ਵੀ ਦੇਸ਼ ਨੇ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ।

ABOUT THE AUTHOR

...view details