ਹੈਦਰਾਬਾਦ: ਆਈਸੀਸੀ ਅਵਾਰਡ ਆਫ਼ ਦੀ ਡਕੇਡ ਦੇ 10 ਜੇਤੂ ਖਿਡਾਰੀਆਂ ਦਾ ਐਲਾਨ ਕੀਤਾ ਗਿਆ, ਜਿਸ ’ਚ ਤਿੰਨ ਅਵਾਰਡ ਭਾਰਤੀ ਖਿਡਾਰੀਆਂ ਨੇ ਜਿੱਤੇ। ਗੌਰਤਲੱਬ ਹੈ ਕਿ ਮਹਿਲਾ ਬੈਸਟ ਕ੍ਰਿਕਟਰ ਲਈ ਰੇਚੇਲ ਹੇਹੋ ਫ਼ਲਿੰਟ ਐਵਾਰਡ ਅਤੇ ਬੈਸਟ ਮੇਲ ਪਲੇਅਰ ਲਈ ਐਵਾਰਡ ਦਿੱਤੇ ਗਏ।
ਆਈਸੀਸੀ ਮੇਲ ਕ੍ਰਿਕਟਰ ਆਫ਼ ਦਾ ਡਕੇਡ ਦੇ ਲਈ ਸਰ ਗੈਰਫ਼ੀਲਡ ਸੋਬ੍ਰਸ ਅਵਾਰਡ - ਵਿਰਾਟ ਕੋਹਲੀ
ਆਈਸੀਸੀ ਫ਼ੀਮੇਲ ਕ੍ਰਿਕਟਰ ਆਫ਼ ਦਾ ਡਕੇਡ ਦੇ ਲਈ ਰੇਚੇਲ ਹੇਹੋ ਫ਼ਲਿੰਟ ਅਵਾਰਡ - ਐਲਿਸ ਪੇਰੀ
ਆਈਸੀਸੀ ਮੈਂਨਜ਼ ਟੈਸਟ ਕ੍ਰਿਕਟਰ ਆਫ਼ ਦਾ ਡਕੇਡ - ਸਟੀਵ ਸਮਿੱਥ
ਆਈਸੀਸੀ ਮੈਂਨਜ਼ ਵਨ ਡੇਅ ਕ੍ਰਿਕਟਰ ਆਫ਼ ਦਾ ਡਕੇਡ - ਵਿਰਾਟ ਕੋਹਲੀ
ਆਈਸੀਸੀ ਵੁਮੈਂਨਜ਼ ਵਨ ਡੇਅ ਕ੍ਰਿਕਟਰ ਆਫ਼ ਦਾ ਡਕੇਡ - ਐਲਿਸ ਪੇਰੀ
ਆਈਸੀਸੀ ਮੈਂਨਜ਼ ਟੀ-20 ਕ੍ਰਿਕਟਰ ਆਫ਼ ਦਾ ਡਕੇਡ - ਰਾਸ਼ਿਦ ਖ਼ਾਨ
ਆਈਸੀਸੀ ਵੁਮੈਂਨਜ਼ ਟੀ-20 ਕ੍ਰਿਕਟਰ ਆਫ਼ ਦਾ ਡਕੇਡ - ਐਲਿਸ ਪੇਰੀ
ਆਈਸੀਸੀ ਮੈਂਨਜ਼ ਐਸੋਸ਼ੀਏਟ ਕ੍ਰਿਕਟਰ ਆਫ਼ ਦਾ ਡਕੇਡ - ਕਾਇਲ ਕੋਈਟਜ਼ਰ
ਆਈਸੀਸੀ ਵੁਮੈਂਨਜ਼ ਐਸੋਸ਼ੀਏਟ ਕ੍ਰਿਕਟਰ ਆਫ਼ ਦਾ ਡਕੇਡ - ਕੈਥਰੀਨ ਬ੍ਰਾਈਜ਼
ਆਈਸੀਸੀ ਸਪਿਰਿੱਟ ਐਸੋਸ਼ੀਏਟ ਕ੍ਰਿਕਟਰ ਆਫ਼ ਦਾ ਡਕੇਡ - ਐੱਮਐੱਸ ਧੋਨੀ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤਿੰਨਾਂ ਫਾਰਮੈਟਾਂ ’ਚ ਕੁੱਲ ਮਿਲਾ ਕੇ ਇਸ ਦਹਾਕੇ ਦੌਰਾਨ 20,396 ਦੌੜਾਂ ਅੰਤਰ-ਰਾਸ਼ਟਰੀ ਕ੍ਰਿਕਟ ’ਚ ਬਣਾਈਆਂ ਹਨ। ਇਹ ਹੋਰਨਾਂ ਕਿਸੇ ਵੀ ਖਿਡਾਰੀ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਦੌੜਾਂ ਹਨ। ਉਹ 2011 ਵਿਸ਼ਵ ਕੱਪ ਅਤੇ ਚੈਂਪਿਅਨਜ਼ ਟ੍ਰਾਫ਼ੀ 2013 ’ਚ ਜੇਤੂ ਟੀਮ ਦਾ ਵੀ ਹਿੱਸਾ ਸਨ। ਉਨ੍ਹਾਂ ਨੇ ਸਾਲ 2017 ਅਤੇ 2018 ’ਚ ਆਈਸੀਸੀ ਕ੍ਰਿਕਟਰ ਆਫ਼ ਦਾ ਈਅਰ ਦਾ ਵੀ ਅਵਾਰਡ ਹਾਸਲ ਕੀਤਾ ਸੀ। ਇਸੇ ਕਾਰਨ ਉਨ੍ਹਾਂ ਨੂੰ ਬੈਸਟ ਕ੍ਰਿਕਟਰ ਆਫ਼ ਦਾ ਡਕੇਡ ਦਾ ਅਵਾਰਡ ਵੀ ਮਿਲਿਆ ਸੀ।
ਆਲ-ਰਾਊਂਡਰ ਐਲਿਸ ਪੇਰੀ ਨੇ ਇਸ ਦਹਾਕੇ ਦੇ ਹਰ ਫਾਰਮੈਟ ਨੂੰ ਮਿਲਾ ਕੇ 4349 ਦੌੜਾਂ ਅਤੇ 213 ਵਿਕਟਾਂ ਹਾਸਲ ਕੀਤੀਆ ਹਨ, ਇਹ ਕਿਸੇ ਵੀ ਹੋਰ ਕ੍ਰਿਕਟ ਖਿਡਾਰੀ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਵਿਕਟਾਂ ਹਨ। ਉਹ ਸਾਲ 2013 ’ਚ ਖੇਡੇ ਗਏ ਵਿਸ਼ਵ ਕੱਪ ਅਤੇ 2012, 2014, 2018 ਅਤੇ 2020 ’ਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸਨ। ਨਾਲ ਹੀ ਉਹ 2017 ਅਤੇ 2019 ’ਚ ਬੈਸਟ ਮਹਿਲਾ ਕ੍ਰਿਕਟਰ ਆਫ਼ ਦਾ ਈਅਰ ਬਣੀ ਸੀ।