ਨਵੀਂ ਦਿੱਲੀ: ਆਈਪੀਐੱਲ ਚ ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਸੁਤਰਾਂ ਤੋਂ ਪਤਾ ਚੱਲਿਆ ਹੈ ਕਿ ਇਸ ਸਾਲ ਦੇ ਐਡੀਸ਼ਨ ਦੇ ਲਈ ਸਥਾਨਾਂ ਦੇ ਬਾਰੇ ਚ ਹੁਣ ਤੱਕ ਕੁਝ ਵੀ ਤੈਅ ਨਹੀਂ ਕੀਤਾ ਗਿਆ ਹੈ। ਅਤੇ ਇਹ ਵੀ ਪਤਾ ਚਲਿਆ ਹੈ ਕਿ ਬੀਸੀਆਈ ਸੂਬਾ ਸਰਕਾਰਾਂ ਤੋਂ ਇਸ ਸਾਲ ਆਈਪੀਐੱਲ ਮੈਚਾਂ ਦੀ ਹੋਸਟਿੰਗ ਕਰਵਾਉਣ ਤੋਂ ਪਹਿਲਾਂ ਭਰੋਸੇ ਦੀ ਮੰਗ ਕੀਤੀ ਜਾਵੇਗੀ।
ਬੀਸੀਸੀਆਈ ਦੇ ਇਕ ਸੂਤਰ ਨੇ ਏਐੱਨਆਈ ਨੂੰ ਦੱਸਿਆ, 'ਜਿਵੇਂ ਕਿ ਹੁਣ ਇਹ ਸਾਰੀਆਂ ਅਟਕਲਾਂ ਹਨ ਕੀ ਪੰਜਾਬ ਹੈ ਜਾਂ ਹੈਦਰਾਬਾਦ ਹੈ। ਅਸੀਂ ਜੱਲਦ ਹੀ ਆਈਪੀਐੱਲ ਗਵਰਨਿੰਗ ਕੌਂਸਲ ਦੀ ਬੈਠਕ ਕਰਾਂਗੇ। ਜਿਸ ਚ ਇਹ ਤੈਅ ਕੀਤਾ ਜਾਵੇਗਾ ਕਿ ਇਸ ਸਾਲ ਕੀ ਕਰਨਾ ਹੈ ਅਤੇ ਆਈਪੀਐੱਲ ਦੀ ਹੋਸਟਿੰਗ ਕਿੱਥੇ ਕੀਤੀ ਜਾਵੇਗੀ ਕਿਉਂਕਿ ਹੁਣ ਤੱਕ ਕੁਝ ਵੀ ਤੈਅ ਨਹੀਂ ਕੀਤਾ ਗਿਆ ਹੈ।" ਬੀਸੀਸੀਆਈ ਮੈਚਾਂ ਦੀ ਮੇਜਬਾਨੀ ਕਰਨ ਦੀ ਆਗਿਆ ਦੇਣ ਤੋਂ ਪਹਿਲਾਂ ਸੂਬਾ ਸਰਕਾਰਾਂ ਤੋਂ ਭਰੋਸਾ ਮੰਗਿਆ ਜਾਵੇਗਾ।