ਦੁਬਈ: ਬੀਸੀਸੀਆਈ ਦਾ ਚੋਟੀ ਦਾ ਵਫ਼ਦ ਅਗਸਤ ਤੇ ਤੀਸਰੇ ਹਫ਼ਤੇ ਦੁਬਈ ਪਹੁੰਚ ਯੂਏਈ ਵਿੱਚ ਲੀਗ ਨਾਲ ਜੁੜੇ ਸਾਰੇ ਸਥਾਨਾਂ ਦੀ ਰੇਕੀ ਕਰ ਸਕਦਾ ਹੈ। ਆਈਪੀਐਲ ਦਾ 13ਵਾਂ ਸੀਜ਼ਨ ਇਸ ਵਾਰ ਕੋਵਿਡ -19 ਦੇ ਕਾਰਨ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਖੇਡਿਆ ਜਾਵੇਗਾ।
IPL-13: ਇਸ ਮਹੀਨੇ ਦੇ ਅੰਤ ਵਿੱਚ ਯੂਏਈ ਪੁਹੰਚੇਗੀ ਬੀਸੀਸੀਆਈ ਦੀ ਟੀਮ - ਕੋਵਿਡ -19
ਆਈਪੀਐਲ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਬੀਸੀਸੀਆਈ ਦੇ ਅੰਤ੍ਰਿਮ ਸੀਈਓ ਹੇਮਾਂਗ ਅਮੀਨ ਅਤੇ ਆਈਪੀਐਲ ਸੀਓਓ ਨੂੰ ਯੂਏਈ ਪਹੁੰਚਣ ਤੋਂ ਬਾਅਦ ਛੇ ਦਿਨਾਂ ਦੀ ਕੁਆਰੰਟੀਨ ਲਈ ਆਪਣੇ ਹੋਟਲ ਦੇ ਕਮਰਿਆਂ ਵਿੱਚ ਰੁਕਣਾ ਪਏਗਾ, ਜਿਸ ਤੋਂ ਬਾਅਦ ਉਹ ਆਈਪੀਐਲ ਸਬੰਧੀ ਕੰਮ ਕਰ ਸਕਣਗੇ।
ਆਈਪੀਐਲ ਇਸ ਬਾਰ ਦੁਬਈ ਦੇ ਤਿੰਨ ਸ਼ਹਿਰ ਅਬੂ ਧਾਬੀ, ਦੁਬਈ ਤੇ ਸ਼ਰਜਾਹ ਵਿੱਚ 19 ਸਿਤੰਬਰ ਤੋਂ 10 ਨਵੰਬਰ ਦੇ ਵਿੱਚ ਖੇਡਿਆ ਜਾਵੇਗਾ। ਮੀਡੀਆ ਹਾਊਸ ਦੀ ਇੱਕ ਰਿਪੋਰਟ ਦੇ ਅਨੁਸਾਰ, ਆਈਪੀਐਲ ਦੇ ਚੇਅਰਮੈਨ ਬ੍ਰਿਜੇਸ਼ ਪਟੇਲ, ਬੀਸੀਸੀਆਈ ਦੇ ਅੰਤਰਿਮ ਸੀਈਓ ਹੇਮੰਗ ਅਮੀਨ ਅਤੇ ਆਈਪੀਐਲ ਦੇ ਸੀਓਓ ਨੂੰ ਯੂਏਈ ਪਹੁੰਚਣ ਤੋਂ ਬਾਅਦ ਛੇ ਦਿਨਾਂ ਦੇ ਕੁਆਰੰਟੀਨ ਲਈ ਆਪਣੇ ਹੋਟਲ ਦੇ ਕਮਰਿਆਂ ਵਿੱਚ ਰੁਕਣਾ ਪਏਗਾ, ਜਿਸ ਤੋਂ ਬਾਅਦ ਉਹ ਕੰਮ ਲਈ ਜਾ ਸਕਦੇ ਹਨ।
ਬੀਸੀਸੀਆਈ ਨੂੰ ਯੂਏਈ ਵਿੱਚ ਆਈਪੀਐਲ ਦੀ ਮੇਜ਼ਬਾਨੀ ਲਈ ਭਾਰਤ ਸਰਕਾਰ ਤੋਂ ਹਰੀ ਝੰਡੀ ਮਿਲ ਗਈ ਹੈ। ਹਾਲਾਂਕਿ, ਇਸ ਵਾਰ ਲੀਗ ਵਿੱਚ ਇੱਕ ਨਵਾਂ ਸਪਾਂਸਰ ਦੇਖਣ ਨੂੰ ਮਿਲੇਗਾ ਕਿਉਂਕਿ ਵੀਵੋ ਨੂੰ ਲੀਗ ਦੇ ਮੁੱਖ ਸਪਾਂਸਰ ਵਜੋਂ ਹਟਾ ਦਿੱਤਾ ਗਿਆ ਹੈ। ਬੀਸੀਸੀਆਈ ਨੇ ਨਵੇਂ ਸਪਾਂਸਰ ਲਈ ਅਰਜ਼ੀਆਂ ਮੰਗੀਆਂ ਹਨ, ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 14 ਅਗਸਤ ਹੈ।