ਨਵੀਂ ਦਿੱਲੀ: ਸਾਲ 1983 ਵਿਸ਼ਵ ਕੱਪ ਦੇ ਜੇਤੂ ਟੀਮ ਦੇ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਬੁੱਧਵਾਰ ਨੂੰ 62 ਸਾਲਾਂ ਦੇ ਹੋ ਗਏ। ਉਨ੍ਹਾਂ ਦੇ ਜਨਮਦਿਨ ’ਤੇ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਸਣੇ ਕਈ ਦਿੱਗਜ਼ਾਂ ਨੇ ਵਧਾਈ ਦਿੱਤੀ ਹੈ।
ਸਚਿਨ ਨੇ ਲਿੱਖਿਆ, "ਜਨਮਦਿਨ ਮੁਬਾਰਕ ਹੋਵੇ ਕਪਿਲ ਭਾਜੀ, ਆਉਣ ਵਾਲਾ ਸਾਲ ਤੁਹਾਡੇ ਜੀਵਨ ਵਿੱਚ ਚੰਗੀ ਸਿਹਤ ਤੇ ਖੁਸ਼ੀਆਂ ਨਾਲ ਭਰਪੂਰ ਹੋਵੇ।"
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਲਿਖਿਆ,"ਹੈਪੀ ਬਰਥਡੇਅ ਕਪਿਲ ਦੇਵ ਜੀ, ਆਉਣ ਵਾਲਾ ਸਮਾਂ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਖੁਸ਼ੀਆਂ ਭਰਿਆ ਹੋਵੇ, ਇਹ ਸਾਲ ਅਦਭੁੱਤ ਤੇ ਸਿਹਤਮੰਦ ਹੋਵੇ।"
ਸਾਬਕਾ ਭਾਰਤੀ ਆਲ-ਰਾਊਂਡਰ ਯੁਵਰਾਜ ਸਿੰਘ ਨੇ ਕਿਹਾ, " ਦਿੱਗਜ ਚੈਂਪੀਅਨ ਅਤੇ ਮਹਾਨ ਆਲ-ਰਾਊਂਡਰ ਕਪਿਲ ਦੇਵ ਭਾਜੀ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਤੁਹਾਡੇ ’ਤੇ ਚੰਗੀ ਸਿਹਤ ਅਤੇ ਸਫ਼ਲਤਾ ਦੀ ਕ੍ਰਿਪਾ ਬਣੀ ਰਹੇ। "