ਪੰਜਾਬ

punjab

ETV Bharat / sports

ਬ੍ਰੈਟ ਲੀ ਨੇ ਕੀਤਾ ਸਵੀਕਾਰ, ਕਈ ਵਾਰ ਵਾਰਨ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਂਦੇ ਸਨ ਤੇਂਦੁਲਕਰ - tendulkar vs shane warne

ਬ੍ਰੈਟ ਲੀ ਨੇ ਕਿਹਾ ਕਿ ਤੇਂਦੁਲਕਰ ਕੁੱਝ ਮੌਕਿਆਂ ਉੱਤੇ ਵਿਕਟ ਤੋਂ ਅੱਗੇ ਆ ਕੇ ਵਾਰਨਰ ਨੂੰ ਸ਼ਾਰਟ ਪਿੱਚ ਗੇਂਦ ਕਰਨ ਦੇ ਲਈ ਮਜ਼ਬੂਰ ਕਰਦੇ ਸਨ। ਕੁੱਝ ਮੌਕਿਆਂ ਉੱਤੇ ਉਹ ਬੈਕਫ਼ੁੱਟ ਉੱਤੇ ਜਾ ਕੇ ਗੇਂਦ ਦਾ ਇੰਤਜ਼ਾਰ ਕਰਦੇ ਅਤੇ ਖ਼ੂਬਸੂਰਤ ਸ਼ਾਟ ਖੇਡਦੇ ਸਨ।

ਬ੍ਰੈਟ ਲੀ ਨੇ ਕੀਤਾ ਸਵੀਕਾਰ, ਕਈ ਵਾਰ ਵਾਰਨ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਂਦੇ ਸਨ ਤੇਂਦੁਲਕਰ
ਬ੍ਰੈਟ ਲੀ ਨੇ ਕੀਤਾ ਸਵੀਕਾਰ, ਕਈ ਵਾਰ ਵਾਰਨ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਂਦੇ ਸਨ ਤੇਂਦੁਲਕਰ

By

Published : Apr 28, 2020, 6:43 PM IST

ਹੈਦਰਾਬਾਦ : ਸਚਿਨ ਤੇਂਦੁਲਕਰ ਅਤੇ ਸ਼ੇਨ ਵਾਰਨ ਜਦ ਖੇਡਦੇ ਸਨ ਤਾਂ ਉਨ੍ਹਾਂ ਵਿਚਕਾਰ ਜੰਗ ਦੀ ਚਰਚਾ ਬਹੁਤ ਹੁੰਦੀ ਸੀ ਅਤੇ ਹੁਣ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਇਹ ਸਵੀਕਾਰ ਕੀਤਾ ਹੈ। ਇਸ ਵਿੱਚ ਜ਼ਿਆਦਾਤਕਰ ਭਾਰਤੀ ਸਟਾਰ ਹੀ ਮੂਹਰੇ ਸਾਬਿਤ ਹੋਏ, ਜਿੰਨ੍ਹਾਂ ਨੇ ਉਨ੍ਹਾਂ ਦੇ ਸਾਥੀ ਗੇਂਦਬਾਜ਼ਾਂ ਨੂੰ ਕਈ ਵਾਰ ਆਪਣੇ ਇਸ਼ਾਰਿਆਂ ਉੱਤੇ ਨਚਾਇਆ ਹੈ। ਤੇਂਦੁਲਕਰ ਨੇ ਵਾਰਨ ਵਿਰੁੱਧ ਕਈ ਯਾਦਗਾਰ ਪਾਰੀਆਂ ਖੇਡੀਆਂ।

ਸ਼ੇਨ ਵਾਰਨ।

ਉਨ੍ਹਾਂ ਨੇ ਵਾਰਨ ਦੇ ਰਹਿੰਦੇ ਹੋਏ ਆਸਟ੍ਰੇਲੀਆ ਵਿਰੁੱਧ ਜੋ 12 ਟੈਸਟ ਮੈਚ ਖੇਡੇ ਹਨ, ਉਨ੍ਹਾਂ ਵਿੱਚ 60 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਇਸ ਵਿੱਚ 5 ਸੈਂਕੜੇ ਅਤੇ 5 ਅਰਧ-ਸੈਂਕੜੇ ਵੀ ਸ਼ਾਮਲ ਹਨ। ਵਾਰਨ ਦੀ ਮੌਜੂਦਗੀ ਵਾਲੇ 17 ਇੱਕ ਰੋਜ਼ਾ ਮੈਚਾਂ ਵਿੱਚ ਉਨ੍ਹਾਂ ਨੇ 58.70 ਦੀ ਔਸਤ ਅਤੇ 5 ਸੈਂਕੜਿਆਂ ਦੀ ਮਦਦ ਨਾਲ 998 ਦੌੜਾਂ ਬਣਾਈਆਂ। ਬ੍ਰੈਟ ਲੀ ਨੇ ਵਾਰਨ ਅਤੇ ਤੇਂਦੁਲਕਰ ਵਿਚਕਾਰ ਮੁਕਾਬਲੇ ਤੋਂ ਇਲਾਵਾ ਖ਼ੁਦ ਇਸ ਸਟਾਰ ਬੱਲੇਬਾਜ਼ ਦਾ ਵਿਕਟ ਲੈਣ ਦੀ ਖ਼ੁਸ਼ੀ ਨੂੰ ਵੀ ਬਿਆਨ ਕੀਤਾ।

ਸਚਿਨ ਤੇਂਦੁਲਕਰ।

ਲੀ ਨੇ ਇੱਕ ਖੇਡ ਚੈੱਨਲ ਦੇ ਪ੍ਰੋਗਰਾਮ ਵਿੱਚ ਕਿਹਾ ਕਿ ਤੇਂਦੁਲਕਰ ਕੁੱਝ ਮੌਕਿਆਂ ਉੱਤੇ ਵਿਕਟਾਂ ਤੋਂ ਅੱਗੇ ਆ ਕੇ ਵਾਰਨ ਨੂੰ ਸ਼ਾਰਟ ਪਿੱਚ ਗੇਂਦ ਕਰਨ ਦੇ ਲਈ ਮਜ਼ਬੂਰ ਕਰਦੇ ਸਨ। ਕੁੱਝ ਮੌਕਿਆਂ ਉੱਤੇ ਉਹ ਬੈਕਫੁੱਟ ਉੱਤੇ ਜਾ ਕੇ ਗੇਂਦ ਦਾ ਇੰਤਜ਼ਾਰ ਕਰਦੇ ਅਤੇ ਖ਼ੂਬਸੂਰਤ ਸ਼ਾਟ ਖੇਡਦੇ ਸਨ।

ਉਨ੍ਹਾਂ ਨੇ ਕਿਹਾ ਕਿ ਇਹ ਵਾਰਨ ਨੂੰ ਆਪਣੇ ਇਸ਼ਾਰਿਆਂ ਉੱਤੇ ਨਚਾਉਣ ਵਰਗਾ ਸੀ। ਸ਼ੇਨ ਵਾਰਨ ਦੇ ਨਾਲ ਬਹੁਤ ਘੱਟ ਬੱਲੇਬਾਜ਼ ਕਰ ਸਕਦੇ ਸਨ ਕਿਉਂਕਿ ਉਹ ਬੇਹੱਦ ਪ੍ਰਭਾਵਸ਼ਾਲੀ ਸਨ, ਪਰ ਕਈ ਮੌਕਿਆਂ ਉੱਤੇ ਸਚਿਨ ਤੇਂਦੁਲਕਰ ਅਜਿਹੇ ਕਰਦੇ ਸਨ।

ਬ੍ਰੈਟ ਲੀ।

ਲੀ ਨੇ ਕਿਹਾ ਕਿ ਤੇਂਦੁਲਕਰ ਨੂੰ ਆਉਟ ਕਰਨ ਦੇ ਲਈ ਦੇ ਵਾਰਨ ਕਈ ਤਰ੍ਹਾਂ ਦੀਆਂ ਵੈਰੀਏਸ਼ਨਾਂ ਵੀ ਅਪਣਾਉਂਦੇ ਸਨ, ਪਰ ਭਾਰਤੀ ਬੱਲੇਬਾਜ਼ ਦਿੱਗਜ਼ ਗੇਂਦਬਾਜ਼ ਦੇ ਹੱਥ ਤੋਂ ਗੇਂਦ ਨਿਕਲਦੇ ਹੀ ਉਸ ਦਾ ਸਹੀ ਅਨੁਮਾਨ ਲਾਉਣ ਵਿੱਚ ਮਾਹਿਰ ਸਨ ਅਤੇ ਅਜਿਹੇ ਵਿੱਚ ਦੁਨੀਆਂ ਭਰ ਦੇ ਬੱਲੇਬਾਜ਼ਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਵਾਰਨ ਉਨ੍ਹਾਂ ਦੇ ਸਾਹਮਣੇ ਅਸਫ਼ਲ ਰਹੇ। ਵਾਰਨ 12 ਟੈਸਟ ਮੈਚਾਂ ਵਿੱਚ ਕੇਵਲ 3 ਵਾਰ ਤੇਂਦੁਲਕਰ ਨੂੰ ਆਉਟ ਕਰ ਸਕੇ ਸਨ।

ਲੀ ਨੇ 2003 ਮੈਲਬੋਰਨ ਵਿੱਚ ਖੇਡੇ ਗਏ ਬਾਕਸਿੰਗ ਡੇਅ ਟੈਸਟ ਮੈਚ ਦਾ ਵੀ ਜ਼ਿਕਰ ਕੀਤਾ, ਜਦ ਉਨ੍ਹਾਂ ਨੇ ਪਹਿਲੀ ਵਾਰ ਤੇਂਦੁਲਕਰ ਦਾ ਸਾਹਮਣਾ ਕੀਤਾ ਅਤੇ ਪਹਿਲੀ ਗੇਂਦ ਉੱਤੇ ਹੀ ਉਨ੍ਹਾਂ ਨੇ ਵਿਕਟ ਕੀਪਰ ਐਡਮ ਗਿਲਕ੍ਰਿਸਟ ਦੇ ਹੱਥੋਂ ਕੈਚ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਮੈਂ ਉਦੋਂ 22 ਸਾਲ ਦਾ ਸੀ ਜਦ ਮੈਨੂੰ ਲਿਟਲ ਮਾਸਟਰ ਵਿਰੁੱਧ ਖੇਡਣ ਦਾ ਪਹਿਲਾ ਮੌਕਾ ਮਿਲਿਆ। ਮੇਰੀ ਗੇਂਦ ਉਨ੍ਹਾਂ ਦੇ ਬੱਲੇ ਦਾ ਕਿਨਾਰਾ ਲੈ ਕੇ ਗਈ ਅਤੇ ਮੈਨੂੰ ਲੱਗਾ ਕਿ ਮੈਂ ਆਪਣਾ ਕੰਮ ਕਰ ਦਿੱਤਾ। ਮੈਂ ਟੈਸਟ ਮੈਚ ਦੀ ਪ੍ਰਵਾਹ ਨਹੀਂ ਸੀ ਕਿਉਂਕਿ ਮੈਂ ਸਚਿਨ ਤੇਂਦੁਲਕਰ ਨੂੰ ਆਉਟ ਕਰ ਕੇ ਬਹੁਤ ਖ਼ੁਸ਼ ਸੀ।

ABOUT THE AUTHOR

...view details