ਪੰਜਾਬ

punjab

ETV Bharat / sports

ਆਕਲੈਂਡ ਵਨ-ਡੇਅ: ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 274 ਦੌੜਾਂ ਦਾ ਟੀਚਾ - ਆਕਲੈਂਡ ਵਨ-ਡੇਅ

ਨਿਊਜ਼ੀਲੈਂਡ ਟੀਮ ਨੇ ਭਾਰਤੀ ਟੀਮ ਨੂੰ 8 ਵਿਕਟਾਂ ਗੁਆ ਕੇ 274 ਦੌੜਾਂ ਦਾ ਟੀਚਾ ਦਿੱਤਾ ਹੈ। ਇਸ ਮੈਚ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਦਾ ਪਾਰੀ ਮਾਰਟਿਨ ਨੇ ਖੇਡੀ ਹੈ। ਉਨ੍ਹਾਂ ਨੇ 79 ਗੇਂਦਾਂ ਵਿੱਚ 79 ਦੌੜਾਂ ਬਣਾਈਆਂ ਹਨ। ਇਸ ਤੋਂ ਬਾਅਦ ਰਾਸ ਟੇਲਰ ਨੇ 73 ਦੌੜਾਂ ਦੀ ਪਾਰੀ ਖੇਡੀ ਹੈ।

india need 274 runs to win odi against newzealand
ਫ਼ੋਟੋ

By

Published : Feb 8, 2020, 11:32 AM IST

Updated : Feb 8, 2020, 11:40 AM IST

ਨਿਊਜ਼ੀਲੈਂਡ ਵਿੱਚ ਖੇਡੇ ਜਾ ਰਹੇ ਵਨ-ਡੇਅ ਸੀਰੀਜ਼ ਵਿੱਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਤੋਂ ਬਾਅਦ ਨਿਊਜ਼ੀਲੈਂਡ ਟੀਮ ਨੇ 273 ਦੌੜਾਂ ਬਣਾ ਕੇ ਭਾਰਤੀ ਟੀਮ ਨੂੰ 274 ਦੌੜਾਂ ਦਾ ਟੀਚਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਤੇ ਨਿਊਜ਼ੀਲੈਂਡ ਦੇ ਵਨ-ਡੇਅ ਸੀਰੀਜ਼ ਦੇ ਪਹਿਲੇ ਮੈਚ ਵਿੱਚੋਂ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਦੇਖਣਯੋਗ ਕਿ ਭਾਰਤੀ ਟੀਮ 274 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ ਮਾਤ ਦੇ ਪਾਉਂਦੀ ਹੈ ਕਿ ਨਹੀਂ?

ਹੋਰ ਪੜ੍ਹੋ: ਆਕਲੈਂਡ ਵਨ-ਡੇਅ: ਭਾਰਤ ਨੇ ਜਿੱਤਿਆ ਟਾਸ, ਪਹਿਲਾ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ

ਇਸ ਮੈਚ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਦਾ ਪਾਰੀ ਮਾਰਟਿਨ ਨੇ ਖੇਡੀ ਹੈ। ਉਨ੍ਹਾਂ ਨੇ 79 ਗੇਂਦਾਂ ਵਿੱਚ 79 ਦੌੜਾਂ ਬਣਾਈਆਂ ਹਨ। ਇਸ ਤੋਂ ਬਾਅਦ ਰਾਸ ਟੇਲਰ ਨੇ 73 ਦੌੜਾਂ ਦੀ ਪਾਰੀ ਖੇਡੀ ਹੈ। 273 ਦੌੜਾਂ ਬਣਾ ਨਿਊਜ਼ੀਲੈਂਡ ਟੀਮ ਨੇ 8 ਵਿਕਟਾਂ ਗਵਾਈਆਂ ਹਨ।

ਵਨ-ਡੇਅ ਸੀਰੀਜ਼ ਦੇ ਪਹਿਲੇ ਮੈਚ ਵਿੱਚ ਭਾਰਤ ਨੇ 348 ਦੌੜਾਂ ਦਾ ਟੀਚਾ ਨਿਊਜ਼ੀਲੈਂਡ ਲਈ ਖੜਾ ਕੀਤਾ ਸੀ, ਜਿਸ ਨੂੰ ਕੀਵੀ ਟੀਮ ਨੇ ਹਾਸਲ ਕਰ ਵਨ-ਡੇਅ ਸੀਰੀਜ਼ ਦਾ ਪਹਿਲਾ ਮੈਚ ਆਪਣੇ ਨਾਂਅ ਕੀਤਾ ਸੀ। ਦੱਸਣਯੋਗ ਹੈ ਕਿ ਇਹ ਮੈਚ ਭਾਰਤ ਲਈ ਜਿੱਤਣਾ ਕਾਫ਼ੀ ਜ਼ਰੂਰੀ ਹੈ। ਜਦਕਿ ਕੀਵੀ ਟੀਮ ਕਿਸੇ ਵੀ ਕੀਮਤ ਉੱਤੇ ਇਹ ਨਹੀਂ ਚਾਹੇਗੀ ਕਿ ਅਖ਼ਰੀਲਾ ਮੈਚ ਫ਼ੈਸਲੇ ਵਾਲਾ ਮੈਚ ਹੋਵੇ।

Last Updated : Feb 8, 2020, 11:40 AM IST

ABOUT THE AUTHOR

...view details