ਮੋਹਾਲੀ: ਆਈਐਸ ਬਿੰਦਰਾ ਸਟੇਡੀਅਮ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਬੁੱਧਵਾਰ ਨੂੰ ਖੇਡੇ ਗਏ ਟੀ -20 ਕੌਮਾਂਤਰੀ ਮੈਚ 'ਚ ਭਾਰਤ ਨੇ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅਜੇਤੂ 52 ਗੇਦਾਂ 'ਚ 72 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਮੋਹਾਲੀ: ਦੂਜੇ T-20 ਮੁਕਾਬਲੇ 'ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ - ਟੀਮ ਇੰਡੀਆ ਦੀ ਜਿੱਤ
ਮੋਹਾਲੀ ਦੇ ਆਈਐਸ ਬਿੰਦਰਾ ਸਟੇਡੀਅਮ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਹੋਏ ਮੈਚ 'ਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਦੱਖਣੀ ਅਫਰੀਕਾ ਵੱਲੋਂ ਦਿੱਤੇ 150 ਦੌੜਾਂ ਦੇ ਟੀਚੇ ਨੂੰ ਭਾਰਤ ਨੇ ਆਸਾਨੀ ਨਾਲ ਹਾਸਲ ਕਰ ਲਿਆ।
ਵਿਰਾਟ ਨੇ ਟੀ-20 ਕੌਮਾਂਤਰੀ ਮੈਚ ਵਿੱਚ ਆਪਣਾ 22ਵਾਂ ਅਰਧ ਸੈਂਕੜਾ ਲਗਾਇਆ ਜਿਸ ਨਾਲ ਟੀਮ ਇੰਡੀਆ ਦੀ ਜਿੱਤ ਤਕਰੀਬਨ ਇਕ ਪਾਸੜ ਹੋ ਗਈ ਹੈ। ਵਿਰਾਟ ਨੇ ਅਜੇਤੂ ਅਰਧ ਸੈਂਕੜਾ ਬਣਾਇਆ ਅਤੇ ਸ਼ਿਖਰ ਧਵਨ ਦੀਆਂ 40 ਦੌੜਾਂ ਦੀ ਮਦਦ ਨਾਲ ਟੀਮ ਇੰਡੀਆ 19 ਓਵਰਾਂ ਵਿੱਚ 150 ਦੌੜਾਂ ਦੇ ਟੀਚੇ 'ਤੇ ਪਹੁੰਚ ਗਈ। ਵਿਰਾਟ ਦੇ ਨਾਲ ਸ਼੍ਰੇਅਸ ਅਈਅਰ ਨੇ 16 ਦੌੜਾਂ ਬਣਾ ਕੇ ਅਜੇਤੂ ਪਾਰੀ ਖੇਡੀ।
ਇਸ ਤੋਂ ਪਹਿਲਾ ਮੈਦਾਨ 'ਚ ਖੇਡਣ ਆਈ ਦੱਖਣੀ ਅਫਰੀਕਾ ਦੀ ਟੀਮ ਦੇ ਕਪਤਾਨ ਕੁਇੰਟਨ ਡਿਕਾੱਕ ਨੇ ਅਰਧ ਸੈਂਕੜਾ ਲਾਇਆ। ਇਸ ਮੈਚ 'ਚ ਡਿਕਾੱਕ ਤੇ ਤੇਂਬਾ ਬਾਵੁਮਾ ਨੇ 49 ਦੌੜਾਂ ਦੀ ਬਦੌਲਤ ਦੱਖਣੀ ਅਫਰੀਕਾ ਨੇ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਨਾਲ 149 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਦੇ ਇਸ ਟੀਚੇ ਨੂੰ ਭਾਰਤ ਨੇ ਅਸਾਨੀ ਨਾਲ ਹਾਸਲ ਕਰ ਲਿਆ।