ਚੇਨਈ: ਟੀ. ਨਟਰਾਜਨ ਨੇ ਆਸਟ੍ਰੇਲੀਆ ’ਚ ਭਾਰਤ ਦੇ ਲਈ ਦਮਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੂੰ ਹੁਣ ਇਸ ਗੱਲ ਦੀ ਉਮੀਦ ਹੈ ਕਿ ਹੁਣ ਉਨ੍ਹਾਂ ਨੂੰ ਭਾਰਤ ਦੇ ਲਈ ਹੋਰ ਜਿਆਦਾ ਮੈਚ ਖੇਡਣ ਦਾ ਮੌਕਾ ਮਿਲੇਗਾ। ਦੱਸ ਦਈਏ ਕਿ ਉਨ੍ਹਾਂ ਨੂੰ ਫਿਲਹਾਲ ਇੰਗਲੈਂਡ ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ ਦੇ ਲਈ ਭਾਰਤੀ ਟੀਮ ਲਈ ਚੁਣਿਆ ਗਿਆ ਹੈ। ਇਹ ਸੀਰੀਜ਼ 12 ਮਾਰਚ ਚੋਂ ਸ਼ੁਰੂ ਹੋ ਰਹੀ ਹੈ। ਫਿਲਹਾਲ ਹੁਣ ਟੀ ਨਟਰਾਜਨ ਆਪਣਾ ਸਾਰਾ ਸਮਾਂ ਆਪਣੀ ਪਤਨੀ ਅਤੇ ਧੀ ਨਾਲ ਬਿਤਾ ਰਹੇ ਹਨ।
ਧੀ ਦੇ ਜਨਮ ਸਮੇਂ ਘਰ ਨਹੀਂ ਸੀ ਨਟਰਾਜਨ
ਦੱਸ ਦਈਏ ਕਿ ਨਟਰਾਜਨ ਦੀ ਧੀ ਹਾਨਵੀਕਾ ਦਾ ਜਨਮ ਪਿਛਲੇ ਸਾਲ ਆਈਪੀਐੱ 2020 ਦੇ ਦੌਰਾਨ ਨਵੰਬਰ ਚ ਹੋਇਆ ਸੀ ਆਈਪੀਐੱਲ ਦੇ ਕਾਰਣ ਉਹ ਆਪਣੀ ਧੀ ਦੇ ਜਨਮ ਸਮੇਂ ਘਰ ਨਹੀਂ ਜਾ ਸਕੇ ਸੀ। ਆਈਪੀਐੱਲ ਤੋਂ ਬਾਅਦ ਉਹ ਆਟ੍ਰੇਲੀਆ ਚਲੇ ਗਏ ਸੀ ਉਸ ਤੋਂ ਬਾਅਦ ਉਹ ਜਨਵਰੀ ਚ ਭਾਰਤ ਆ ਕੇ ਆਪਣੇ ਧੀ ਨੂੰ ਪਹਿਲੀ ਵਾਰ ਮਿਲੇ।