ਪੰਜਾਬ

punjab

ETV Bharat / sports

ਜੰਮੂ-ਕਸ਼ਮੀਰ ਵਿੱਚ ਕ੍ਰਿਕਟ ਨੂੰ ਨਿਖਾਰਣ ਦੇ ਲਈ ਰੈਨਾ ਨੇ ਚੁੱਕਿਆ ਕਦਮ, ਡੀਜੀਪੀ ਦਿਲਬਾਗ ਸਿੰਘ ਨਾਲ ਕੀਤੀ ਮੁਲਾਕਾਤ - ਸ੍ਰੀਨਗਰ

ਸੁਰੇਸ਼ ਰੈਨਾ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੂੰ ਰਾਜ ਦੀ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਇੱਕ ਪੱਤਰ ਲਿਖਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਸ੍ਰੀਨਗਰ ਵਿੱਚ ਦਿਲਬਾਗ ਸਿੰਘ ਨਾਲ ਮੁਲਾਕਾਤ ਵੀ ਕੀਤੀ।

ਤਸਵੀਰ
ਤਸਵੀਰ

By

Published : Sep 18, 2020, 8:38 PM IST

ਸ੍ਰੀਨਗਰ: ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਈਪੀਐਲ 2020 ਤੋਂ ਵੀ ਆਪਣਾ ਨਾਂਅ ਵਾਪਸ ਲੈ ਲਿਆ। ਹੁਣ ਉਨ੍ਹਾਂ ਨੇ ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੂੰ ਰਾਜ ਵਿੱਚ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਇੱਕ ਪੱਤਰ ਲਿਖਿਆ ਸੀ, ਜਿਸ ਤੋਂ ਬਾਅਦ ਉਹ ਅੱਜ ਸ੍ਰੀਨਗਰ ਵਿੱਚ ਦਿਲਬਾਗ ਸਿੰਘ ਨਾਲ ਵੀ ਮਿਲੇ।

ਜੰਮੂ-ਕਸ਼ਮੀਰ ਵਿੱਚ ਕ੍ਰਿਕਟ ਨੂੰ ਨਿਖਾਰਣ ਦੇ ਲਈ ਰੈਨਾ ਨੇ ਚੁੱਕਿਆ ਕਦਮ

ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਰੈਨਾ ਨੇ ਅੱਜ ਸ਼੍ਰੀਨਗਰ ਵਿੱਚ ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਨਾਲ ਮੁਲਾਕਾਤ ਕੀਤੀ ਤੇ ਪੁਲਿਸ ਦੇ ਕ੍ਰਿਕਟ ਟੂਰਨਾਮੈਂਟ ਬਾਰੇ ਗੱਲ ਕੀਤੀ। ਉਹ ਇਸ ਸਥਾਨ ਦੇ ਨੌਜਵਾਨਾਂ ਨੂੰ ਚੰਗਾ ਬਣਾਉਣ ਵਿੱਚ ਸਹਿਯੋਗ ਦੇਣਗੇ। ਉਨ੍ਹਾਂ ਦਾ ਇਹ ਪ੍ਰਸਤਾਵ ਵਲੰਟੀਅਰ ਦੇ ਰੂਪ ਵਿੱਚ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ 33 ਸਾਲਾ ਰੈਨਾ ਨੇ ਕਿਹਾ ਕਿ ਉਹ ਖੇਡ ਨੂੰ ਕੁਝ ਵਾਪਿਸ ਕਰਨਾ ਚਾਹੁੰਦਾ ਹੈ। ਰੈਨਾ ਖ਼ੁਦ ਕਸ਼ਮੀਰੀ ਪੰਡਤ ਹੈ। ਉਸ ਦੇ ਪਿਤਾ ਤ੍ਰਿਲੋਕਚੰਦ ਰਾਜ ਇਥੋਂ ਦੇ ਰਣਵਾਰੀ ਖੇਤਰ ਦੇ ਰਹਿਣ ਵਾਲੇ ਹਨ ਜਦੋਂ ਕਿ ਉਸ ਦੀ ਮਾਂ ਹਿਮਾਚਲ ਦੀ ਵਸਨੀਕ ਹੈ।

ਰੈਨਾ ਨੇ ਪੱਤਰ ਵਿੱਚ ਲਿਖਿਆ, "ਮੈਂ 15 ਸਾਲਾਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਖ਼ਤ ਮਿਹਨਤ ਕੀਤੀ ਹੈ ਅਤੇ ਇਸ ਲਈ ਮੈਂ ਇਨ੍ਹਾਂ ਸਾਲ ਵਿੱਚ ਸਿੱਖਿਆ ਆਪਣਾ ਗਿਆਨ ਤੇ ਹੁਨਰ ਅਗਲੀ ਪੀੜ੍ਹੀ ਨੂੰ ਦੇਣਾ ਚਾਹਾਂਗਾ।"

ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੀ ਟੀਮ ਨੇ 1959-60 ਵਿੱਚ ਰਣਜੀ ਟਰਾਫੀ ਦੇ ਸੈੱਟਅਪ ਵਿੱਚ ਥਾਂ ਬਣਾਈ ਸੀ, ਪਰ ਟੀਮ ਉਸ ਸਮੇਂ ਤੋਂ ਭਾਰਤ ਦੇ ਵੱਡੇ ਘਰੇਲੂ ਸੈੱਟਅਪ ਵਿੱਚ ਸੰਘਰਸ਼ ਕਰ ਰਹੀ ਹੈ। ਹਾਲਾਂਕਿ, ਪਰਵੇਜ਼ ਰਸੂਲ ਦੀ ਕਪਤਾਨੀ ਵਿੱਚ ਟੀਮ ਨੇ ਹਾਲ ਦੇ ਸਾਲਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ।

ਸਾਲ 2013-2014 ਵਿੱਚ, ਟੀਮ ਨੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ, ਫਿਰ ਉਨ੍ਹਾਂ ਨੇ ਸੀਜ਼ਨ ਵਿੱਚ ਮੁੰਬਈ ਨੂੰ ਹਰਾਇਆ। ਉਸ ਨੇ 2019-20 ਵਿੱਚ ਇੱਕ ਵਾਰ ਫਿਰ ਨਾਕਆਊਟ ਵਿੱਚ ਥਾਂ ਬਣਾਈ। ਜੰਮੂ ਤੇ ਕਸ਼ਮੀਰ ਦੇ ਬਹੁਤ ਸਾਰੇ ਹਾਈ ਪ੍ਰੋਫਾਈਲ ਕੋਚ ਹਨ। 2012 ਵਿੱਚ ਬਿਸ਼ਨ ਸਿੰਘ ਬੇਦੀ ਟੀਮ ਦੇ ਇੰਚਾਰਜ ਸਨ।

ਫਿਰ ਸੁਨੀਲ ਜੋਸ਼ੀ ਨੇ ਸਾਲ 2014 ਦੌਰਾਨ ਟੀਮ ਵਿੱਚ ਸ਼ਾਮਿਲ ਹੋ ਗਏ। ਫਿਲਹਾਲ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਇਰਫ਼ਾਨ ਪਠਾਨ ਮੈਂਟਰ ਦੀ ਭੂਮਿਕਾ ਵਿੱਚ ਹਨ। ਜੰਮੂ-ਕਸ਼ਮੀਰ ਦੇ ਰਸਿਕ ਸਲੀਮ ਡਾਰ ਨੇ ਸਾਲ 2019 ਵਿੱਚ ਮੁੰਬਈ ਇੰਡੀਅਨਜ਼ ਲਈ ਆਪਣੀ ਸ਼ੁਰੂਆਤ ਕੀਤੀ ਸੀ। ਉਹ ਇਰਫ਼ਾਨ ਪਠਾਨ ਕ੍ਰਿਕਟ ਅਕੈਡਮੀ ਤੋਂ ਬਾਹਰ ਆਏ ਸਨ।

ABOUT THE AUTHOR

...view details