ਪੰਜਾਬ

punjab

ETV Bharat / sports

ਸੁਨੀਲ ਜੋਸ਼ੀ ਬਣੇ ਭਾਰਤੀ ਟੀਮ ਦੇ ਮੁੱਖ ਚੋਣਕਾਰ - ਸੁਨੀਲ ਜੋਸ਼ੀ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਬੁੱਧਵਾਰ ਨੂੰ ਸੁਨੀਲ ਜੋਸ਼ੀ ਨੂੰ ਟੀਮ ਇੰਡੀਆ ਦਾ ਨਵਾਂ ਮੁੱਖ ਚੋਣਕਾਰ ਨਿਯੁਕਤ ਕੀਤਾ ਹੈ। ਸਾਬਕਾ ਭਾਰਤੀ ਸਪਿੰਨਰ ਸੁਨੀਲ ਜੋਸ਼ੀ ਨੂੰ ਐਮਐਸਕੇ ਪ੍ਰਸਾਦ ਦੀ ਜਗ੍ਹਾ ਨਵਾਂ ਮੁੱਖ ਚੋਣਕਾਰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਸਾਬਕਾ ਤੇਜ਼ ਗੇਂਦਬਾਜ਼ ਹਰਵਿੰਦਰ ਸਿੰਘ ਨੇ ਗਗਨ ਖੇੜਾ ਦੀ ਜਗ੍ਹਾ ਲਈ ਹੈ।

sunil joshi
sunil joshi

By

Published : Mar 4, 2020, 8:42 PM IST

ਮੁੰਬਈ: ਸਾਬਕਾ ਭਾਰਤੀ ਖਿਡਾਰੀ ਮਦਨ ਲਾਲ, ਸੁਲੱਖਣਾ ਨਾਇਕ ਅਤੇ ਆਰਪੀ ਸਿੰਘ ਦੀ ਹਾਜ਼ਰੀ ਵਾਲੀ ਸੀਏਸੀ ਨੇ ਬੁੱਧਵਾਰ ਦੁਪਹਿਰ ਮੁੰਬਈ ਦੇ ਬੀਸੀਸੀਆਈ ਹੈੱਡਕੁਆਰਟਰ ਵਿਚ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਮੁੱਖ ਚੋਣਕਾਰਾਂ ਐਮਐਸਕੇ ਪ੍ਰਸਾਦ ਅਤੇ ਗਗਨ ਖੇੜਾ ਦੇ ਕਾਰਜਕਾਲ ਦੀ ਸਮਾਪਤੀ ਦੇ ਬਾਅਦ, ਸੀਏਸੀ ਨੇ ਪੰਜ ਉਮੀਦਵਾਰਾਂ ਨੂੰ ਚੋਣ ਕਮੇਟੀ ਵਿੱਚ ਦੋ ਖਾਲੀ ਅਸਾਮੀਆਂ ਭਰਨ ਲਈ ਸ਼ੋਰਟਲਿਸਟ ਕੀਤਾ।

ਇਸ ਸੂਚੀ ਵਿੱਚ ਰਾਜੇਸ਼ ਚੌਹਾਨ, ਹਰਵਿੰਦਰ ਸਿੰਘ, ਵੈਂਕਟੇਸ਼ ਪ੍ਰਸਾਦ, ਸ਼ਿਵਰਾਮਕ੍ਰਿਸ਼ਨਨ ਅਤੇ ਸੁਨੀਲ ਜੋਸ਼ੀ ਦੇ ਨਾਮ ਸ਼ਾਮਲ ਸਨ। ਦੱਸ ਦੇਈਏ ਕਿ ਸੁਨੀਲ ਜੋਸ਼ੀ ਐਮਐਸਕੇ ਪ੍ਰਸਾਦ ਦੀ ਜਗ੍ਹਾ ਸੀਨੀਅਰ ਪੁਰਸ਼ ਚੋਣ ਕਮੇਟੀ ਦੇ ਚੇਅਰਮੈਨ ਹੋਣਗੇ। ਇਸ ਦੇ ਨਾਲ ਹੀ ਸਾਬਕਾ ਤੇਜ਼ ਗੇਂਦਬਾਜ਼ ਹਰਵਿੰਦਰ ਸਿੰਘ ਨੇ ਗਗਨ ਖੇੜਾ ਦੀ ਜਗ੍ਹਾ ਲਈ ਹੈ।

ਹਰਵਿੰਦਰ ਸਿੰਘ

ਨਿਯਮਾਂ ਅਨੁਸਾਰ ਕਮੇਟੀ ਦੇ ਮੈਂਬਰਾਂ ਵਿਚ ਵਧੇਰੇ ਟੈਸਟ ਮੈਚ ਖੇਡਣ ਵਾਲਾ ਵਿਅਕਤੀ ਮੁੱਖ ਚੋਣਕਾਰ ਬਣਦਾ ਹੈ। ਜੋਸ਼ੀ ਨੇ ਭਾਰਤ ਲਈ 15 ਟੈਸਟ ਮੈਚ ਖੇਡੇ ਹਨ ਜਦਕਿ ਹਰਵਿੰਦਰ ਨੇ ਤਿੰਨ ਟੈਸਟ ਮੈਚ ਖੇਡੇ ਹਨ। ਅਜਿਹੀ ਸਥਿਤੀ ਵਿੱਚ ਜੋਸ਼ੀ ਮੁੱਖ ਚੋਣਕਾਰ ਬਣਨਾ ਤੈਅ ਲੱਗ ਰਿਹਾ ਸੀ।

ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸਪੱਸ਼ਟ ਕੀਤਾ ਹੈ ਕਿ ਨਵਾਂ ਚੋਣ ਪੈਨਲ 12 ਮਾਰਚ ਤੋਂ ਧਰਮਸ਼ਾਲਾ ਵਿੱਚ ਸ਼ੁਰੂ ਹੋਣ ਵਾਲੀ ਦੱਖਣੀ ਅਫਰੀਕਾ ਖ਼ਿਲਾਫ਼ ਵਨਡੇ ਸੀਰੀਜ਼ ਲਈ ਟੀਮ ਦੀ ਚੋਣ ਕਰੇਗਾ।

ABOUT THE AUTHOR

...view details