ਮੁੰਬਈ: ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਅਤੇ ਰਾਵਲਪਿੰਡੀ ਐਕਸਪ੍ਰੈੱਸ ਦੇ ਨਾਂਅ ਨਾਲ ਮਸ਼ਹੂਰ ਸ਼ੋਇਬ ਅਖ਼ਤਰ ਦੇ ਭਾਰਤ-ਪਾਕਿ ਲੜੀ ਦੇ ਬਿਆਨ ਨੇ ਤੂਲ ਫ਼ੜ ਲਿਆ ਹੈ। ਹੁਣ ਇਸ ਮਾਮਲੇ ਵਿੱਚ ਭਾਰਤ ਦੇ ਸਾਬਾਕ ਕਪਤਾਨ ਸੁਨੀਲ ਗਵਾਸਕਰ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਲਾਹੌਰ ਵਿੱਚ ਬਰਫ਼ਬਾਰੀ ਹੋ ਸਕਦੀ ਹੈ, ਪਰ ਇਹ ਦੋ-ਪੱਖੀ ਕ੍ਰਿਕਟ ਲੜੀ ਨਹੀਂ ਹੋ ਸਕਦੀ।
ਪਾਕਿਸਤਾਨ ਨੇ ਸਾਬਕਾ ਕਪਤਾਨ ਰਮੀਜ਼ ਰਾਜਾ ਅਤੇ ਗਵਾਸਕਰ ਯੂਟਿਊਬ ਉੱਤੇ ਇੱਕ-ਦੂਸਰੇ ਨਾਲ ਜੁੜੇ ਹੋਏ ਹਨ। ਇਸ ਦੌਰਾਨ ਰਮੀਜ਼ ਨੇ ਗਵਾਸਕਰ ਤੋਂ ਕੁੱਝ ਸਵਾਲ ਕੀਤੇ। ਇਸੇ ਗੱਲਬਾਤ ਦੌਰਾਨ ਜਦ ਰਮੀਜ਼ ਰਾਜਾ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਕ੍ਰਿਕਟ ਲੜੀ ਦੇ ਬਾਰੇ ਵਿੱਚ ਪੁੱਛਿਆ ਤਾਂ ਗਵਾਸਕਰ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਲਾਹੌਰ ਵਿੱਚ ਬਰਫ਼ਬਾਰੀ ਹੋ ਸਕਦੀ ਹੈ, ਪਰ ਮੌਜੂਦਾ ਹਾਲਾਤ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੋ-ਪੱਖੀ ਕ੍ਰਿਕਟ ਲੜੀ ਨਹੀਂ ਹੋ ਸਕਦੀ ਹੈ।