ਦੁਬਈ: ਭਾਰਤੀ ਕ੍ਰਿਕਟ ਟੀਮ ਦੇ ਉਪ ਕਪਤਾਨ ਤੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਆਸਟਰੇਲੀਆ ਦੌਰੇ ਲਈ ਟੀਮ ਇੰਡੀਆ 'ਚ ਥਾਂ ਨਹੀਂ ਮਿਲੀ। ਇਸ ਟੀਮ 'ਚ ਇਸ਼ਾਂਤ ਸ਼ਰਮਾ ਵੀ ਉਨ੍ਹਾਂ ਦੇ ਨਾਲ ਨਹੀਂ ਹਨ। ਜਿਸ ਦਿਨ ਬੀਸੀਸੀਆਈ ਨੇ ਸਕਵਾਇਡ ਟੀਮ ਦਾ ਐਲਾਨ ਕੀਤਾ , ਉਸੇ ਦਿਨ ਰੋਹਿਤ ਨੈਟ ਪ੍ਰੈਕਟਿਸ ਕਰਦੇ ਨਜ਼ਰ ਆਏ।
ਰੋਹਿਤ ਨੇ ਹੈਮਸਟ੍ਰਿੰਗ ਦੀ ਸੱਟ ਕਾਰਨ ਆਈਪੀਐਲ ਦੇ ਆਖਰੀ ਦੋ ਮੈਚ ਵੀ ਨਹੀਂ ਖੇਡੇ ਸਨ। ਮੁੰਬਈ ਦੀ ਕਮਾਂਡ ਦੀ ਥਾਂ ਕੈਰਨ ਪੋਲਾਰਡ ਨੇ ਸੰਭਾਲ ਲਈ। ਇਸ ਤੋਂ ਬਾਅਦ ਹੁਣ ਉਹ ਤਿੰਨ ਮਹੀਨਿਆਂ ਦੇ ਆਸਟ੍ਰੇਲੀਆ ਦੌਰੇ ਤੋਂ ਬਾਹਰ ਹੋ ਗਏ।
ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਸੀ, "ਮੈਡੀਕਲ ਟੀਮ ਰੋਹਿਤ ਸ਼ਰਮਾ ਅਤੇ ਇਸ਼ਾਂਤ ਸ਼ਰਮਾ ਦੀ ਫਿਟਨੈਸ 'ਤੇ ਨਜ਼ਰ ਰੱਖੇਗੀ।"
ਗਾਵਸਕਰ ਨੇ ਹਿਟਮੈਨ ਦੀ ਸੱਟ 'ਤੇ ਖੜੇ ਕੀਤੇ ਸਵਾਲ
ਰੋਹਿਤ ਨੂੰ ਭਾਰਤੀ ਟੀਮ ਤੋਂ ਬਾਹਰ ਹੋਣ ਤੋਂ ਬਾਅਦ ਨੈਟ ਪ੍ਰੈਕਟਿਸ ਕਰਦੇ ਹੋਏ ਵੇਖ ਕੇ ਸੁਨੀਲ ਗਾਵਸਕਰ ਬੇਹਦ ਨਾਰਾਜ਼ ਦਿੱਖੇ। ਉਨ੍ਹਾਂ ਨੇ ਕਿਹਾ, " ਅਸੀਂ ਇੱਕ ਮਹੀਨੇ ਬਾਅਦ ਹੋਣ ਵਾਲੇ ਟੈਸਟ ਮੈਚਾਂ ਦੇ ਬਾਰੇ ਸੋਚ ਰਹੇ ਹਾਂ ਤੇ ਉਹ ਮੁੰਬਈ ਲਈ ਨੈਟ ਪ੍ਰੈਕਟਿਸ ਕਰ ਰਹੇ ਹਨ। ਜਿਸ ਕਾਰਨ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਸੱਟ ਲੱਗੀ ਹੈ। ਮੈਂ ਚਾਹੁੰਦਾ ਹਾਂ ਕਿ ਇਸ ਬਾਰੇ ਪਾਰਦਰਸ਼ਤਾ ਹੋਵੇ, ਥੋੜਾ ਖੁੱਲ੍ਹ ਕੇ ਗੱਲਾਂ ਨੂੰ ਰੱਖਿਆ ਜਾਵੇ ਕਿ ਆਖਿਰ ਹੋ ਕੀ ਹੋ ਰਿਹਾ ਹੈ। "
ਗਾਵਸਕਰ ਨੇ ਕਿਹਾ ਕਿ ਪ੍ਰਸ਼ੰਸਕਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਪਰਦੇ ਪਿੱਛੇ ਕੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿੰਗਜ਼ ਇਲੈਵਨ ਪੰਜਾਬ ਦੇ ਮਯੰਕ ਅਗਰਵਾਲ ਨੇ ਵੀ ਕੁੱਝ ਮੈਚ ਨਹੀਂ ਖੇਡੇ ਸਨ ਪਰ ਉਨ੍ਹਾਂ ਨੂੰ ਟੀਮ ਇੰਡੀਆ 'ਚ ਥਾਂ ਮਿਲੀ ਹੈ।