ਪੰਜਾਬ

punjab

ETV Bharat / sports

ਸੁਨੀਲ ਗਾਵਸਕਰ ਨੇ ਇੰਝ ਦਿੱਤੀ ਜੋੜੀਦਾਰ ਚੇਤਨ ਚੌਹਾਨ ਨੂੰ ਸ਼ਰਧਾਂਜਲੀ - Sunil Gavaskar pays tribute

ਭਾਰਤੀ ਕ੍ਰਿਕਟ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਆਪਣੇ ਸਲਾਮੀ ਜੋੜੀਦਾਰ ਰਹੇ ਚੇਤਨ ਚੌਹਾਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਜਦੋਂ ਅਸੀਂ ਗਲੇ ਮਿਲਦੇ ਸੀ, ਮੈਂ ਉਸ ਨੂੰ ਕਹਿੰਦਾ ਸੀ "ਨਹੀਂ, ਨਹੀਂ, ਅਸੀਂ ਇੱਕ ਹੋਰ ਸੈਂਕੜੇ ਦੀ ਸਾਂਝੇਦਾਰੀ ਕਰਨੀ ਹੈ', ਉਹ ਹੱਸਦਾ ਸੀ ਤੇ ਮੁੜ ਕਹਿੰਦਾ ਸੀ 'ਅਰੇ ਬਾਬਾ, ਸੈਂਕੜੇ ਤੁਸੀਂ ਬਣਾਉਂਦੇ ਸੀ, ਮੈਂ ਨਹੀਂ।"

ਜੋੜੀਦਾਰ ਚੇਤਨ ਚੌਹਾਨ ਨੂੰ ਸ਼ਰਧਾਂਜਲੀ
ਜੋੜੀਦਾਰ ਚੇਤਨ ਚੌਹਾਨ ਨੂੰ ਸ਼ਰਧਾਂਜਲੀ

By

Published : Aug 17, 2020, 2:11 PM IST

ਨਵੀਂ ਦਿੱਲੀ: ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਸਭ ਤੋਂ ਲੰਬੇ ਸਮੇਂ ਤੱਕ ਆਪਣੇ ਜੋੜੀਦਾਰ ਰਹੇ ਚੇਤਨ ਚੌਹਾਨ ਨੂੰ ਸ਼ਰਧਾਂਜਲੀ ਦਿੱਤੀ। ਚੇਤਨ ਚੌਹਾਨ ਦਾ ਕੋਵਿਡ-19 ਕਾਰਨ ਬੀਤੇ ਦਿਨ ਦੇਹਾਂਤ ਹੋ ਗਿਆ।

ਜੋੜੀਦਾਰ ਚੇਤਨ ਚੌਹਾਨ ਨੂੰ ਸ਼ਰਧਾਂਜਲੀ

ਚੌਹਾਨ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੁਨੀਲ ਗਾਵਸਕਰ ਨੇ ਕਿਹਾ

" ਆ ਜਾ, ਆ ਜਾ, ਗਲੇ ਮਿਲ, ਆਖ਼ੀਰ ਅਸੀਂ ਆਪਣੀ ਜ਼ਿੰਦਗੀ ਦੇ ਲਾਜ਼ਮੀ ਓਵਰ ਖੇਡ ਰਹੇ ਹਾਂ।" ਪਿਛਲੇ ਦੋ ਜਾਂ ਤਿੰਨ ਸਾਲਾਂ ਵਿੱਚ ਅਸੀਂ ਜਦ ਵੀ ਮਿਲਦੇ ਸੀ ਤਾਂ ਮੇਰਾ ਸਲਾਮੀ ਜੋੜੀਦਾਰ ਚੇਤਨ ਚੌਹਾਨ ਇਸੇ ਤਰੀਕੇ ਨਾਲ ਮੇਰਾ ਸਵਾਗਤ ਕਰਦਾ ਸੀ।

ਇਹ ਮੁਲਾਕਾਤਾਂ ਉਸ ਦੇ ਪਸੰਦੀਦਾ ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਹੁੰਦੀਆਂ ਸਨ, ਜਿਥੇ ਉਹ ਪਿੱਚ ਤਿਆਰ ਕਰਵਾਉਣ ਵਾਲਾ ਇੰਚਾਰਜ ਸੀ। ਜਦੋਂ ਅਸੀਂ ਗਲੇ ਮਿਲਦੇ ਸੀ, ਮੈਂ ਉਸ ਨੂੰ ਕਹਿੰਦਾ ਸੀ "ਨਹੀਂ, ਨਹੀਂ, ਅਸੀਂ ਇੱਕ ਹੋਰ ਸੈਂਕੜੇ ਦੀ ਸਾਂਝੇਦਾਰੀ ਕਰਨੀ ਹੈ', ਉਹ ਹੱਸਦਾ ਸੀ ਤੇ ਮੁੜ ਕਹਿੰਦਾ ਸੀ 'ਅਰੇ ਬਾਬਾ, ਸੈਂਕੜੇ ਤੁਸੀਂ ਬਣਾਉਂਦੇ ਸੀ, ਮੈਂ ਨਹੀਂ।"

ਸੁਨੀਲ ਗਾਵਸਕਰ ਨੇ ਕਿਹਾ ਕਿ ਮੈਂ ਕਦੇ ਆਪਣੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਜ਼ਿੰਦਗੀ ਦੇ ਲਾਜ਼ਮੀ ਓਵਰਾਂ ਬਾਰੇ ਉਸ ਦੇ ਸ਼ਬਦ ਇੰਨੀ ਜਲਦੀ ਸੱਚ ਹੋ ਜਾਣਗੇ। ਵਿਸ਼ਵਾਸ ਨਹੀਂ ਕਰ ਸਕਦਾ ਕਿ ਅਗਲੀ ਵਾਰ ਜਦੋਂ ਮੈਂ ਦਿੱਲੀ ਜਾਵਾਂਗਾ, ਤਾਂ ਉਹ ਕੋਈ ਹਾਸਾ-ਮਜ਼ਾਕ ਨਹੀਂ ਕਰੇਗਾ।

ਫੋਟੋ

ਸੈਂਕੜੀਆਂ ਦੀ ਗੱਲ ਕਰੀਏ ਤਾਂ ਮੇਰਾ ਮੰਨਣਾ ਹੈ ਕਿ ਮੈਂ ਦੋ ਮੌਕਿਆਂ 'ਤੇ ਉਸ ਦੇ ਸੈਂਕੜੇ ਗੁਆਉਣ ਦਾ ਜ਼ਿੰਮੇਵਾਰ ਰਿਹਾ ਹਾਂ। ਦੋਵੇਂ ਵਾਰ ਆਸਟ੍ਰੇਲੀਆ ਵਿੱਚ 1980-81 ਦੀ ਸੀਰੀਜ਼ ਦੇ ਦੌਰਾਨ, ਜਦੋਂ ਉਹ ਐਡੀਲੇਡ 'ਚ ਦੂਜੇ ਟੈਸਟ ਦੌਰਾਨ 97 ਦੌੜਾਂ 'ਤੇ ਖੇਡ ਰਿਹਾ ਸੀ ਤਾਂ ਮੇਰੇ ਸਾਥੀਆਂ ਨੇ ਮੈਨੂੰ ਟੀਵੀ ਦੇ ਸਾਹਮਣੇ ਕੁਰਸੀ ਤੋਂ ਚੁੱਕ ਕੇ ਖਿਡਾਰੀਆਂ ਦੀ ਬਾਲਕਨੀ 'ਚ ਲੈ ਗਏ ਅਤੇ ਕਿਹਾ ਕਿ ਮੈਨੂੰ ਆਪਣੇ ਸਾਥੀ ਨੂੰ ਖੁਸ਼ ਕਰਨ ਲਈ ਮੌਜੂਦ ਹੋਣਾ ਚਾਹੀਦਾ ਹੈ। ਮੈਂ ਬਾਲਕਨੀ ਤੋਂ ਖੇਡਦੇ ਖਿਡਾਰੀਆਂ ਨੂੰ ਵੇਖਣ ਨੂੰ ਲੈ ਕੇ ਥੋੜ੍ਹਾ ਅੰਧਵਿਸ਼ਵਾਸੀ ਸੀ। ਕਿਉਂਕਿ ਉਦੋਂ ਬੱਲੇਬਾਜ਼ ਆਊਟ ਹੋ ਜਾਂਦਾ ਸੀ ਅਤੇ ਇਸ ਲਈ ਮੈਂ ਹਮੇਸ਼ਾ ਡਰੈਸਿੰਗ ਰੂਮ 'ਚ ਟੀਵੀ 'ਤੇ ਮੈਚ ਵੇਖਦਾ ਸੀ। ਸੈਂਕੜੇ ਪੂਰਾ ਕਰਨ ਤੋਂ ਬਾਅਦ, ਮੈਂ ਖਿਡਾਰੀਆਂ ਦੀ ਬਾਲਕਨੀ 'ਚ ਜਾਂਦਾ ਸੀ ਅਤੇ ਹੌਸਲਾਅਫਜਾਈ ਕਰਨ ਵਾਲਿਆਂ 'ਚ ਸ਼ਾਮਲ ਹੋ ਜਾਂਦਾ ਸੀ।

ਫੋਟੋ

ਹਾਲਾਂਕਿ, ਜਦੋਂ ਡੈਨੀਸ ਲੀਲੀ ਗੇਂਦਬਾਜ਼ੀ ਕਰਨ ਆਇਆ, "ਮੈਂ ਐਡੀਲੇਡ ਦੀ ਬਾਲਕੋਨੀ 'ਤੇ ਸੀ ਤੇ ਤੁਹਾਨੂੰ ਵਿਸ਼ਵਾਸ ਨਹੀਂ ਹੋਵੇਗਾ ਕਿ ਚੇਤਨ ਪਹਿਲੀ ਗੇਂਦ 'ਤੇ ਵਿਕਟ ਦੇ ਪਿੱਛੇ ਕੈਚ ਦੇ ਬੈਠਾ। ਮੈਂ ਨਿਰਾਸ਼ ਹੋ ਗਿਆ ਤੇ ਜੋ ਹੋਇਆ ਉਸ ਨੂੰ ਬਦਲਣ ਵਾਲਾ ਨਹੀਂ ਸੀ।"

ਕੁਝ ਸਾਲਾਂ ਬਾਅਦ, ਜਦੋਂ ਮੁਹੰਮਦ ਅਜ਼ਹਰੂਦੀਨ ਕਾਨਪੁਰ ਵਿੱਚ ਲਗਾਤਾਰ ਆਪਣੇ ਤੀਜੇ ਸੈਂਕੜੇ ਵੱਲ ਵਧ ਰਿਹਾ ਸੀ, ਤਦ ਮੈਂ ਆਪਣੀ ਇਸ ਗਲਤੀ ਨੂੰ ਨਹੀਂ ਦੁਹਰਾਇਆ ਤੇ ਜਿਵੇਂ ਹੀ ਉਸ ਨੇ ਸੈਂਕੜਾ ਪੂਰਾ ਕਰ ਲਿਆ,ਮੈਂ ਡ੍ਰੈਸਿੰਗ ਰੂਮ ਤੋਂ ਬਾਹਰ ਨਿਕਲ ਕੇ ਸਾਈਟਸਕ੍ਰੀਨ ਕੋਲ ਜਾ ਕੇ ਉਸ ਦੀ ਹੌਂਸਲਾ ਅਫਜਾਈ ਕੀਤੀ।

ਫੋਟੋ

ਹਲਾਂਕਿ ਉਸ ਵੇਲੇ ਮੀਡੀਆ ਅਤੇ ਮੇਰੇ ਕੁਝ ਦੋਸਤਾਂ ਨੇ ਮੇਰੀ ਗੈਰਹਾਜ਼ਰੀ 'ਤੇ ਵੱਡੀ ਖ਼ਬਰ ਦਿੱਤੀ।ਹੈਰਾਨੀ ਦੀ ਗੱਲ ਹੈ ਕਿ ਇੱਕ ਸਾਲ ਪਹਿਲਾਂ ਉਨ੍ਹਾਂ ਨੇ ਕੁਝ ਲੋਕਾਂ ਦੀ ਗੈਰਮਜ਼ੂਦਗੀ ਬਾਰੇ ਕੁਝ ਨਹੀਂ ਕਿਹਾ ਸੀ ਜਦੋਂ ਮੈਂ ਦਿੱਲੀ 'ਚ ਸੈਂਕੜੇ ਬਣਾਇਆ ਸੀ, ਜਿਸ 'ਚ ਡੌਨ ਬ੍ਰੈਡਮੈਨ ਦੇ 29 ਸੈਂਕੜੇ ਦੀ ਬਰਾਬਰੀ ਕੀਤੀ ਸੀ।

ਦੂਜੀ ਵਾਰ ਜਦੋਂ ਮੈਨੂੰ ਲਗਿਆ ਕਿ ਮੈਂ ਚੇਤਨ ਦੇ ਸੈਂਕੜੇ ਗੁਆਉਣ ਦਾ ਜ਼ਿੰਮੇਵਾਰ ਸੀ, ਇਹ ਸਮਾਂ ਉਸ ਵੇਲੇ ਆਇਆ ਜਦ ਖ਼ਰਾਬ ਫੈਸਲੇ 'ਤੇ ਆਊਟ ਦਿੱਤੇ ਜਾਣ ਦੇ ਬਾਅਦ ਮੈਦਾਨ ਚੋਂ ਬਾਹਰ ਜਾਂਦੇ ਆਸਟਰੇਲੀਆਈ ਖਿਡਾਰੀਆਂ ਦੇ ਦੁਰਵਿਵਹਾਰ ਵਿਚਾਲੇ ਸਬਰ ਗੁਆ ਬੈਠਾ। ਚੇਤਨ ਨੂੰ ਬਾਹਰ ਲੈ ਜਾਣ ਦੀ ਕੋਸ਼ਿਸ਼ ਨਾਲ ਨਿਸ਼ਚਤ ਤੌਰ 'ਤੇ ਉਸ ਦੀ ਇਕਾਗਰਤਾ ਭੰਗ ਹੋਈ ਹੋਵੇਗੀ ਤੇ ਕੁੱਝ ਸਮੇਂ ਬਾਅਦ ਉਹ ਇੱਕ ਹੋਰ ਸੈਂਕੜਾ ਬਣਾਉਣ ਤੋਂ ਚੁਕ ਗਿਆ।

ਇੱਕ ਚੀਜ ਜੋ ਮੇਰੀ ਪੀੜ੍ਹੀ ਅਤੇ ਬਾਅਦ ਦੇ ਕੁੱਝ ਖਿਡਾਰੀਆਂ ਨੂੰ ਨਹੀਂ ਪਤਾ ਸੀ ਤੇ ਇਹ ਉਨ੍ਹਾਂ ਲਈ ਟੈਕਸ ਛੋਟ ਪ੍ਰਾਪਤ ਕਰਨ 'ਚ ਉਸ ਦਾ ਯੋਗਦਾਨ ਸੀ। ਅਸੀਂ ਦੋਹਾਂ ਨੇ ਸਵਰਗਵਾਸੀ ਆਰ ਵੈਂਕਰਮਨ ਨਾਲ ਮੁਲਾਕਾਤ ਕੀਤੀ, ਜੋ ਉਸ ਸਮੇਂ ਦੇਸ਼ ਦੇ ਵਿੱਤ ਮੰਤਰੀ ਸਨ ਤੇ ਉਨ੍ਹਾਂ ਨੂੰ ਭਾਰਤ ਲਈ ਖੇਡਣ ਦੀਆਂ ਫੀਸਾਂ 'ਚ ਟੈਕਸ ਛੋਟ ਬਾਰੇ ਵਿਚਾਰ ਕਰਨ ਦੀ ਬੇਨਤੀ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਸਿਰਫ ਕ੍ਰਿਕਟ ਲਈ ਨਹੀਂ ਬਲਕਿ ਸਾਰੇ ਖਿਡਾਰੀਆਂ ਲਈ ਸੀ ਜੋ ਭਾਰਤ ਲਈ ਖੇਡ ਰਿਹਾ ਸੀ। ਅਸੀਂ ਦੱਸਿਆ ਕਿ ਜਦੋਂ ਅਸੀਂ ਜੂਨੀਅਰ ਕ੍ਰਿਕਟਰ ਹੁੰਦੇ ਸੀ ਤਾਂ ਸਾਨੂੰ ਸਾਮਾਨ, ਯਾਤਰਾ, ਕੋਚਾਂ ਆਦਿ 'ਤੇ ਬਹੁਤ ਸਾਰਾ ਪੈਸਾ ਖ਼ਰਚ ਕਰਨਾ ਪੈਂਦਾ ਸੀ ਉਦੋਂ ਸਾਡੇ ਕੋਲ ਆਮਦਨੀ ਦਾ ਕੋਈ ਸਾਧਨ ਨਹੀਂ ਹੁੰਦਾ ਸੀ। ਵੈਂਕਰਮਨ ਨੇ ਇਸ 'ਤੇ ਵਿਚਾਰ ਕੀਤਾ ਅਤੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ, ਜਿਸ 'ਚ ਸਾਨੂੰ ਟੈਸਟ ਮੈਚ ਫੀਸਾਂ 'ਤੇ 75 ਫੀਸਦੀ ਦੀ ਇੱਕ ਮਾਨਕ ਕਟੌਤੀ ਮਿਲੀ ਸੀ ਅਤੇ ਫੇਰ ਦੌਰੇ 'ਤੇ ਜਾਣ ਤੋਂ ਪਹਿਲਾਂ ਪ੍ਰਾਪਤ ਕੀਤੀ ਟੂਰ ਫੀਸ 'ਤੇ 50 ਫੀਸਦੀ ਦੀ ਛੋਟ। ਸੋਨੇ 'ਤੇ ਸੁਹਾਗਾ ਹਾਲਾਂਕਿ ਕਿ ਉਨ੍ਹਾਂ ਦਿਨਾਂ 'ਚ ਇੱਕ ਦਿਨੀਂ ਮੈਚ ਦੇ ਲਈ 750 ਰੁਪਏ ਫੀਸ 'ਤੇ ਪੂਰੀ ਛੋਟ ਮਿਲੀ ਸੀ।

ਉਸ ਸਮੇਂ ਅਸੀਂ ਮਹਿਜ਼ ਇੱਕ ਜਾਂ ਦੋ ਵਨਡੇਅ ਖੇਡੇ ਸਨ। ਇਹ ਨੋਟੀਫਿਕੇਸ਼ਨ ਤਕਰੀਬਨ 1998 ਤੱਕ ਰਿਹਾ ਅਤੇ ਉਦੋਂ ਤੱਕ ਵਨਡੇ ਅੰਤਰਰਾਸ਼ਟਰੀ ਮੈਚਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋ ਗਿਆ ਸੀ। ਇਸ ਦੀਆਂ ਫੀਸਾਂ ਵੀ ਇੱਕ ਲੱਖ ਰੁਪਏ ਦੇ ਨੇੜੇ ਪਹੁੰਚ ਗਈਆਂ ਸਨ। 90 ਦੇ ਦਹਾਕੇ ਦੇ ਮੱਧ 'ਚ, ਖਿਡਾਰੀ 25 ਲੱਖ ਜਾਂ ਇਸ ਤੋਂ ਵੱਧ ਦਾ ਟੈਕਸ ਮੁਫ਼ਤ ਪ੍ਰਾਪਤ ਕਰਦੇ ਸਨ। ਮੇਰੇ ਸੰਨਿਆਸ ਲੈਣ ਮਗਰੋਂ ਮੈਂ ਭਾਰਤੀ ਟੀਮ 'ਚ ਥਾਂ ਹਾਸਲ ਕਰਨ ਵਾਲੇ ਨਵੇਂ ਖਿਡਾਰੀਆਂ ਨੂੰ ਨੋਟੀਫਿਕੇਸ਼ਨ ਦੀ ਇੱਕ ਕਾਪੀ ਦਿੰਦਾ ਸੀ, ਤਾਂ ਜੋ ਉਹ ਇਸ ਨੂੰ ਆਪਣੇ ਅਕਾਉਟੈਂਟ ਨੂੰ ਦੇ ਸਕਣ। ਚੇਤਨ ਹਮੇਸ਼ਾ ਕਹਿੰਦੇ ਸਨ ਕਿ ਜੇ ਸਾਨੂੰ ਪੁੱਛਿਆ ਜਾਵੇਗਾ ਕਿ ਭਾਰਤੀ ਕ੍ਰਿਕਟ ਵਿੱਚ ਸਾਡਾ ਸਭ ਤੋਂ ਚੰਗਾ ਯੋਗਦਾਨ ਕੀ ਹੈ ਤਾਂ ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਇਹ ਕ੍ਰਿਕਟ ਜਗਤ ਨੂੰ ਟੈਕਸ ਛੋਟ ਦਵਾਉਣਾ ਹੈ।

ਦੂਜੀਆਂ ਦੀ ਮਦਦ ਕਰਨ ਦੀ ਇੱਛਾ ਨੇ ਚੇਤਨ ਨੂੰ ਰਾਜਨੀਤੀ ਨਾਲ ਜੋੜਿਆ ਅਤੇ ਅੰਤ ਤੱਕ ਉਹ ਇਹ ਕਰਦੇ ਰਹੇ, ਉਸ ਨੇ ਕਦੇ ਕੁੱਝ ਲਿਆ ਨਹੀਂ। ਉਹ ਬਹੁਤ ਮਜ਼ਾਕੀਆ ਵਿਅਕਤੀ ਸੀ। ਜਦੋਂ ਅਸੀਂ ਖੇਡ ਦੇ ਸਭ ਤੋਂ ਖਤਰਨਾਕ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਉਤਰੇ, ਤਾਂ ਉਸ ਦਾ ਮਨਪਸੰਦ ਗਾਣਾ ਸੀ 'ਮੁਸਕਰਾ ਲਾਡਲੇ ਮੁਸਕਰਾ'। ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਤਣਾਅ ਘਟਾਉਣ ਦਾ ਇਹ ਉਸ ਦਾ ਤਰੀਕਾ ਸੀ, "ਜੇ ਮੇਰਾ ਸਾਥੀ ਹੁਣ ਜਿੰਦਾ ਨਹੀਂ ਹੈ ਤਾਂ ਮੈਂ ਕਿਵੇਂ ਮੁਸਕਰਾ ਸਕਦਾ ਹਾਂ? ਪ੍ਰਮਾਤਮਾ ਤੁਹਾਡੀ ਆਤਮਾ ਨੂੰ ਸ਼ਾਂਤੀ ਦਵੇ, ਜੋੜੀਦਾਰ।"

ABOUT THE AUTHOR

...view details