ਹੈਦਰਾਬਾਦ: ਸਾਬਕਾ ਭਾਰਤੀ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਮੌਜੂਦਾ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਨੂੰ ਭਾਰਤ ਦੀ ਹੁਣ ਤੱਕ ਦੀ ਸਰਬੋਤਮ ਟੈਸਟ ਟੀਮ ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼ਾਨਦਾਰ ਗੇਂਦਬਾਜ਼ੀ ਕਾਰਨ ਇਹ ਪਿਛਲੀਆਂ ਟੀਮਾਂ ਨਾਲੋਂ ਵਧੇਰੇ ਸੰਤੁਲਿਤ ਹੈ। ਵਿਰਾਟ ਦੀ ਕਪਤਾਨੀ ਹੇਠ ਭਾਰਤੀ ਟੀਮ ਆਈਸੀਸੀ ਟੈਸਟ ਰੈਂਕਿੰਗ ਦੇ ਸਿਖਰ 'ਤੇ ਪਹੁੰਚੀ ਅਤੇ ਸਾਰੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਵੀ ਪਹਿਲਾ ਸਥਾਨ 'ਤੇ ਬਰਕਰਾਰ ਹੈ।
ਗਾਵਸਕਰ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਮੌਜੂਦਾ ਟੈਸਟ ਟੀਮ ਸੰਤੁਲਨ ਦੇ ਮਾਮਲੇ 'ਚ, ਯੋਗਤਾ ਦੇ ਹਿਸਾਬ ਨਾਲ, ਕੁਸ਼ਲਤਾ ਅਤੇ ਭਾਵਨਾ ਦੇ ਲਿਹਾਜ਼ ਨਾਲ ਹੁਣ ਤੱਕ ਦੀ ਸਰਬੋਤਮ ਭਾਰਤੀ ਟੀਮ ਹੈ। ਮੈਂ ਇਸ ਤੋਂ ਵਧੀਆ ਭਾਰਤੀ ਟੈਸਟ ਟੀਮ ਬਾਰੇ ਨਹੀਂ ਸੋਚ ਸਕਦਾ। ਮੌਜੂਦਾ ਟੀਮ ਦੀ ਵਿਸ਼ੇਸ਼ਤਾ ਇਸ ਦਾ ਵੰਨ-ਸੁਵੰਦਾ ਗੇਂਦਬਾਜ਼ੀ ਹਮਲਾ ਹੈ ਜੋ ਕਿਸੇ ਵੀ ਤਰ੍ਹਾਂ ਦੀ ਪਿੱਚ ਅਤੇ ਹਾਲਤਾਂ ਵਿੱਚ ਮੈਚ ਜਿੱਤ ਸਕਦਾ ਹੈ।”
ਲਿਟਿਲ ਮਾਸਟਰ ਨੇ ਕਿਹਾ, “ਇਸ ਟੀਮ ਕੋਲ ਅਜਿਹਾ ਤਰੀਕਾ ਹੈ ਜੋ ਕਿਸੇ ਵੀ ਤਰ੍ਹਾਂ ਦੀ ਪਿੱਚ 'ਤੇ ਮੈਚ ਜਿੱਤ ਸਕਦੀ ਹੈ। ਇਸ ਨੂੰ ਹਾਲਤਾਂ ਦੀ ਮਦਦ ਦੀ ਲੋੜ ਨਹੀਂ ਹੈ। ਜੋ ਵੀ ਹਾਲਾਤ ਹੋਣ, ਉਹ ਕਿਸੇ ਵੀ ਵਿਕਟ 'ਤੇ ਮੈਚ ਜਿੱਤ ਸਕਦੇ ਹਨ। ਬੱਲੇਬਾਜ਼ੀ ਦੇ ਮਾਮਲੇ ਵਿੱਚ 1980 ਦੇ ਦਹਾਕੇ ਦੀਆਂ ਟੀਮਾਂ ਵੀ ਇਕੋ ਜਿਹੀਆਂ ਸਨ ਪਰ ਉਨ੍ਹਾਂ ਕੋਲ ਅਜਿਹੇ ਗੇਂਦਬਾਜ਼ ਨਹੀਂ ਸਨ ਜਿਵੇਂ ਕਿ ਵਿਰਾਟ ਦੇ ਕੋਲ ਹਨ।"
ਭਾਰਤੀ ਟੀਮ ਵਿੱਚ ਹਮੇਸ਼ਾਂ ਚੰਗੇ ਬੱਲੇਬਾਜ਼ ਅਤੇ ਸਪਿਨਰ ਤਾਂ ਰਹੇ ਹੀ ਹਨ ਪਰ ਫਿਲਹਾਲ ਟੀਮ ਕੋਲ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ ਅਤੇ ਭੁਵਨੇਸ਼ਵਰ ਕੁਮਾਰ ਵਰਗੇ ਮਹਾਨ ਤੇਜ਼ ਗੇਂਦਬਾਜ਼ ਹਨ, ਜੋ ਹਾਲ ਦੇ ਸਾਲਾਂ ਵਿੱਚ ਵਿਸ਼ਵ ਦੀ ਚੋਟੀ ਦੀ ਟੀਮ ਬਣ ਗਏ।
ਭਾਰਤ ਵੱਲੋਂ 1971 ਤੋਂ 1987 ਤੱਕ 125 ਟੈਸਟ ਮੈਚਾਂ ਵਿੱਚ 10122 ਦੌੜਾਂ ਬਣਾਉਣ ਵਾਲੇ ਗਾਵਸਕਰ ਨੇ ਬੱਲੇਬਾਜ਼ੀ ਦੇ ਮਾਮਲੇ ਵਿੱਚ ਕਿਹਾ ਕਿ ਮੌਜੂਦਾ ਭਾਰਤੀ ਟੈਸਟ ਟੀਮ ਆਸਟ੍ਰੇਲੀਆ ਵਰਗੀਆਂ ਟੀਮਾਂ ਨਾਲੋਂ ਜ਼ਿਆਦਾ ਸਕੋਰ ਕਰ ਸਕਦੀ ਹੈ ਜੋ ਇਸ ਸਮੇਂ ਆਈਸੀਸੀ ਟੈਸਟ ਟੀਮ ਦੀ ਰੈਂਕਿੰਗ ਵਿੱਚ ਚੋਟੀ ’ਤੇ ਹੈ।